ਆਬੂ ਧਾਬੀ: ਇੱਕ ਭਾਰਤੀ ਬਿਜ਼ਨਸਮੈਨ ਨੇ ਸਾਊਦੀ ਅਰਬ 'ਚ ਆਪਣੇ ਕਰਮਚਾਰੀਆਂ ਨੂੰ ਤੋਹਫੇ ਵਜੋਂ ਤਿੰਨ ਲੱਖ ਡਾਲਰ ਦੀ ਮਸਜਿਦ ਭੇਟ ਕੀਤੀ ਹੈ। ਸਾਜੀ ਚੇਰੀਅਨ ਨਾਂ ਦੇ 49 ਸਾਲਾ ਭਾਰਤੀ ਇਸਾਈ ਬਿਜ਼ਨਸਮੈਨ ਕੇਰਲ ਦੇ ਕਾਇਮਕੁਲਮ ਦੇ ਰਹਿਣ ਵਾਲੇ ਹਨ। ਉਨ੍ਹਾਂ ਆਪਣੇ ਕਰਮਚਾਰੀਆਂ ਨੂੰ ਇਹ ਤੋਹਫਾ ਰਮਜ਼ਾਨ ਮੌਕੇ ਦਿੱਤਾ ਹੈ। ਇਸ ਮਸਜਿਦ ਦਾ ਨਾਂ ਉਨ੍ਹਾਂ "ਮਰੀਅਮ, ਓਮ ਈਸਾ" ਰੱਖਣ ਬਾਰੇ ਸੋਚਿਆ ਹੈ।

 

ਗਲਫ ਨਿਊਜ਼ ਦੇ ਹਵਾਲੇ ਅਨੁਸਾਰ ਸਾਜੀ ਚੇਰੀਅਨ ਨੇ ਇਹ ਮਸਜਿਦ ਬਣਾਉਣ ਦਾ ਫੈਸਲਾ ਉਦੋਂ ਲਿਆ ਸੀ ਜਦੋਂ ਉਨ੍ਹਾਂ ਦੇਖਿਆ ਕਿ ਉੱਥੇ ਕੰਮ ਕਰਮ ਵਾਲੇ ਟੈਕਸੀ ਲੈ ਕੇ ਨੇੜੇ ਦੀ ਮਸਜਿਦ 'ਚ ਨਮਾਜ਼ ਅਦਾ ਕਰਨ ਜਾਂਦੇ ਹਨ ਜਿੱਥੇ ਕਰਮਚਾਰੀਆਂ ਨੂੰ ਘੱਟੋ-ਘੱਟ 20 ਦਰਾਮ ਖਰਚ ਕਰਨੇ ਪੈਂਦੇ ਹੋਣਗੇ।

ਮਸਜਿਦ ਦੇ ਆਕਾਰ ਤੋਂ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਥੇ ਇੱਕ ਵਾਰ ਘੱਟੋ-ਘੱਟ 250 ਲੋਕ ਨਮਾਜ਼ ਅਦਾ ਕਰ ਸਕਦੇ ਹਨ ਤੇ ਇਸ ਦੇ ਵਿਹੜੇ 'ਚ 700 ਤੋਂ ਵੀ ਜ਼ਿਆਦਾ ਲੋਕ ਨਮਾਜ਼ ਪੜ੍ਹ ਸਕਦੇ ਹਨ। ਮਸਜਿਦ ਬਣਾਉਣ ਦਾ ਕੰਮ ਇਕ ਸਾਲ ਪਹਿਲਾ ਸ਼ੁਰੂ ਹੋ ਗਿਆ ਸੀ ਤੇ ਛੇਤੀ ਹੀ ਇਸ ਨੂੰ ਨਮਾਜ਼ੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ।