ਨਵੀਂ ਦਿੱਲੀ: ਯੂਰਪ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਚੋਖਾ ਵਾਧਾ ਹੋਣ ਲੱਗਾ ਹੈ; ਜਿਸ ਕਾਰਨ ਜ਼ਿਆਦਾਤਰ ਵੱਡੇ ਦੇਸ਼ਾਂ ਨੇ ਇੱਕ-ਇੱਕ ਮਹੀਨੇ ਲਈ ਦੁਬਾਰਾ ਲੌਕਡਾਊਨ ਲਾ ਦਿੱਤਾ ਹੈ। ਇਹ ਆਸ ਕੀਤੀ ਜਾ ਰਹੀ ਸੀ ਕਿ ਨਵੰਬਰ ਤੇ ਦਸੰਬਰ ਦੇ ਤਿਉਹਾਰਾਂ ਦੇ ਮੌਸਮ ’ਚ ਸ਼ਾਇਦ ਇਸ ਵਾਇਰਸ ਤੋਂ ਕੁਝ ਰਾਹਤ ਮਿਲੇਗੀ ਤੇ ਸੈਰ-ਸਪਾਟਾ ਉਦਯੋਗ ਨੂੰ ਵੀ ਕੁਝ ਹੁਲਾਰਾ ਮਿਲੇਗਾ ਪਰ ਕੋਵਿਡ-19 ਦੀ ਦੂਜੀ ਲਹਿਰ ਨੇ ਸਾਰੀਆਂ ਆਸਾਂ ’ਤੇ ਹੀ ਪਾਣੀ ਫੇਰ ਕੇ ਰੱਖ ਦਿੱਤਾ ਹੈ।
ਕੋਵਿਡ ਪਾਜ਼ਿਟਿਵ ਮਾਮਲਿਆਂ ਵਿੱਚ ਚੋਖਾ ਵਾਧਾ ਹੋਣ ਨਾਲ ਸਾਲ 2020 ਸੈਲਾਨੀਆਂ ਦੇ ਨਾਲ-ਨਾਲ ਉਦਯੋਗਾਂ ਲਈ ਵੀ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਫ਼ਰਾਂਸ ਤੇ ਜਰਮਨੀ ਨੂੰ ਮਜਬੂਰਨ ਲੌਕਡਾਊਨ ਲਾਉਣਾ ਪਿਆ ਹੈ। ਪੀੜਤ ਮਰੀਜ਼ਾਂ ਦੀ ਗਿਣਤੀ ਇਨ੍ਹਾਂ ਦੋਵੇਂ ਹੀ ਦੇਸ਼ਾਂ ਵਿੱਚ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸੇ ਲਈ ਇਨ੍ਹਾਂ ਨੂੰ ਲੌਕਡਾਊਨ ਲਾਉਣ ਲਈ ਮਜਬੂਰ ਹੋਣਾ ਪਿਆ ਹੈ ਤੇ ਆਸ ਹੈ ਕਿ ਹੋਰ ਦੇਸ਼ ਵੀ ਇੰਝ ਹੀ ਕਰਨਗੇ।
ਫ਼ਰਾਂਸ ਤੇ ਜਰਮਨੀ ਦੋਵੇਂ ਹੀ ਦੇਸ਼ਾਂ ਵਿੱਚ ਟੂਰਿਜ਼ਮ ਮੁੱਖ ਉਦਯੋਗਾਂ ਵਿੱਚੋਂ ਇੱਕ ਹੈ। ਸਭ ਨੂੰ ਇਹੋ ਆਸ ਸੀ ਕਿ ਠੰਢ ਦੇ ਮੌਸਮ ’ਚ ਸੈਰ-ਸਪਾਟੇ ਦਾ ਇਹ ਉਦਯੋਗ ਮੁੜ ਪ੍ਰਫ਼ੁੱਲਤ ਹੋਣ ਲੱਗ ਪਵੇਗਾ। ਦੋਵੇਂ ਹੀ ਦੇਸ਼ਾਂ ਦੇ ਲੀਡਰਾਂ ਇਮਾਨੁਏਲ ਮੈਕ੍ਰੌਨ ਤੇ ਏਂਜਲਾ ਮਰਕੇਲ ਨੇ ਲੰਘੇ ਬੁੱਧਵਾਰ ਨੂੰ ਲੌਕਡਾਊਨ ਲਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਕੁਝ ਵਧੇਰੇ ਹੀ ਸਖ਼ਤ ਹੋਵੇਗੀ ਤੇ ਪਹਿਲੀ ਦੇ ਮੁਕਾਬਲੇ ਵਧੇਰੇ ਘਾਤਕ ਵੀ ਹੋਵੇਗੀ। ਇਸੇ ਲਈ ਇਸ ਵਾਇਰਸ ਦਾ ਫੈਲਣਾ ਰੋਕਣ ਲਈ ਲੌਕਡਾਊਨ ਜ਼ਰੂਰੀ ਹੋ ਗਿਆ ਹੈ।
ਫ਼ਰਾਂਸ ’ਚ ਨਵੇਂ ਲੌਕਡਾਊਨ ਅਧੀਨ ਲੋਕ ਸਿਰਫ਼ ਜ਼ਰੂਰੀ ਵਸਤਾਂ, ਮੈਡੀਕਲ ਸਹਾਇਤਾ ਤੇ ਇੱਕ ਘੰਟੇ ਦੀ ਕਸਰਤ ਲਈ ਹੀ ਘਰੋਂ ਨਿਕਲ ਸਕਦੇ ਹਨ। ਜਰਮਨੀ ’ਚ ਵੀ ਬਾਰ, ਥੀਏਟਰ ਤੇ ਰੈਸਟੋਰੈਂਟ ਬੰਦ ਰਹਿਣਗੇ। ਫ਼ਰਾਂਸ ’ਚ ਇੱਕੋ ਦਿਨ ’ਚ 36,000 ਮਾਮਲੇ ਸਾਹਮਣੇ ਆਏ ਸਨ, ਜਦ ਕਿ ਜਰਮਨੀ ਵਿੱਚ ਵੀ ਇਸ ਗਿਣਤੀ ’ਚ ਚੋਖਾ ਵਾਧਾ ਦਰਜ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਮੁਤਾਬਕ ਪਿਛਲੇ ਇੱਕ ਹਫ਼ਤੇ ਦੌਰਾਨ ਸਮੁੱਚੇ ਯੂਰੋਪ ਵਿੱਚ ਕੋਰੋਨਾਵਾਇਰਸ ਦੇ 13 ਲੱਖ ਨਵੇਂ ਮਰੀਜ਼ ਸਾਹਮਣੇ ਆਏ ਹਨ।
ਯੂਰਪ ਦੇ ਹੋਰ ਦੇਸ਼ ਵੀ ਛੇਤੀ ਹੀ ਦੋਬਾਰਾ ਲੌਕਡਾਊਨ ਲਾਉਣ ਵੱਲ ਵਧ ਸਕਦੇ ਹਨ।