ਫਾਈਜ਼ਰ ਤੋਂ ਬਾਅਦ ਮੋਡਰਨਾ ਦੇ ਇਸ ਐਲਾਨ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦਸੰਬਰ ਵਿੱਚ ਇਨ੍ਹਾਂ ਦੋਵਾਂ ਨੂੰ ਮਨਜ਼ੂਰੀ ਦੇ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੋਡਰਨਾ ਨੇ ਆਪਣੇ ਟੀਕੇ ਦੀਆਂ 6 ਕਰੋੜ ਖੁਰਾਕਾਂ ਤਿਆਰ ਕੀਤੀਆਂ ਹਨ। ਹਾਲਾਂਕਿ, ਇਨ੍ਹਾਂ ਦੋਵਾਂ ਕੰਪਨੀਆਂ ਵੱਲੋਂ ਕੀਤੇ ਗਏ ਦਾਅਵਿਆਂ ਦੀ ਜਾਂਚ ਕੀਤੀ ਜਾਣੀ ਬਾਕੀ ਹੈ ਤੇ ਇਹ ਵੇਖਣਾ ਬਾਕੀ ਹੈ ਕਿ ਇਹ ਟੀਕੇ ਕਿੰਨੇ ਸੁਰੱਖਿਅਤ ਹਨ।
ਇਹ ਦੋਵੇਂ ਟੀਕੇ ਨਵੀਂ ਤਕਨੀਕ ਨਾਲ ਤਿਆਰ ਕੀਤੇ ਗਏ ਹਨ, ਜਿਸ ਨੂੰ ਮੈਸੇਂਜਰ ਆਰਐਨਏ (mRNA) ਕਿਹਾ ਜਾਂਦਾ ਹੈ। ਇਹ ਤਰੀਕਾ ਕੋਰੋਨਾਵਾਇਰਸ ਨਾਲ ਲੜਨ ਲਈ ਕਾਫ਼ੀ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ। ਅਗਲੇ ਸਾਲ ਤਕ ਯੂਐਸ ਸਰਕਾਰ ਇਨ੍ਹਾਂ ਦੋਵਾਂ ਟੀਕੇ ਨਿਰਮਾਤਾਵਾਂ ਤੋਂ ਇੱਕ ਅਰਬ ਤੋਂ ਵੱਧ ਖੁਰਾਕ ਹਾਸਲ ਕਰ ਸਕਦੀ ਹੈ।
ਮੋਡਰਨਾ ਦੇ ਰਾਸ਼ਟਰਪਤੀ ਸਟੀਫਨ ਹੋਜ ਨੇ ਇੱਕ ਇੰਟਰਵਿਊ ਦੌਰਾਨ ਕਿਹਾ, "ਸਾਨੂੰ ਇੱਕ ਵੈਕਸਿਨ ਮਿਲਣ ਜਾ ਰਹੀ ਹੈ ਜੋ ਕੋਵਿਡ-19 ਨੂੰ ਰੋਕ ਸਕਦੀ ਹੈ। ਸਾਨੂੰ ਸਾਰਿਆਂ ਨੂੰ ਇਸ ਦੀ ਉਮੀਦ ਕਰਨੀ ਚਾਹੀਦੀ ਹੈ। ਅਸਲ ਵਿੱਚ ਇਹ ਟੀਕਾ ਇਸ ਮਹਾਂਮਾਰੀ ਨੂੰ ਰੋਕਣ ਵਿੱਚ ਸਫਲ ਹੋਣ ਜਾ ਰਿਹਾ ਹੈ।"
ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇੰਫੇਕਸ਼ਿਅਸ ਡੀਜ਼ੀਜ਼ ਦੇ ਨਿਰਦੇਸ਼ਕ ਐਂਥਨੀ ਐਸ ਫੌਸੀ ਨੇ ਕਿਹਾ, “ਇਹ ਵੱਡੀ ਖ਼ਬਰ ਹੈ। ਜੇ ਤੁਸੀਂ ਅੰਕੜਿਆਂ 'ਤੇ ਨਜ਼ਰ ਮਾਰੋ, ਤਾਂ ਨੰਬਰ ਖੁਦ ਬੋਲਦੇ ਹਨ।" ਫੌਸੀ ਉਨ੍ਹਾਂ ਤਿੰਨ ਲੋਕਾਂ ਚੋਂ ਇੱਕ ਹੈ ਜਿਨ੍ਹਾਂ ਨੂੰ ਇੱਕ ਸੁਤੰਤਰ ਕਮੇਟੀ ਨੇ ਐਤਵਾਰ ਸਵੇਰੇ ਅੰਕੜਿਆਂ ਬਾਰੇ ਜਾਣਕਾਰੀ ਦਿੱਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904