ਕੋਰੋਨਾ ਵਾਇਰਸ: ਦੁਨੀਆਂ 'ਚ ਇਕ ਦਿਨ 'ਚ ਆਏ ਢਾਈ ਲੱਖ ਨਵੇਂ ਕੇਸ, ਮੌਤਾਂ ਦੀ ਗਿਣਤੀ ਹੋਈ 8 ਲੱਖ, 7 ਹਜ਼ਾਰ
ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ, 59 ਲੱਖ ਤੋਂ ਪਾਰ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਦੁਨੀਆਂ ਭਰ 'ਚ ਅਜੇ ਵੀ 67 ਲੱਖ ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ 'ਚ ਢਾਈ ਲੱਖ ਨਵੇਂ ਮਾਮਲੇ ਸਾਹਮਣੇ ਆਏ ਤੇ 5,089 ਲੋਕਾਂ ਦੀ ਮੌਤ ਹੋ ਗਈ।

Corona virus: ਦੁਨੀਆਂ ਭਰ 'ਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਕੋਰੋਨਾ ਮਾਮਲਿਆਂ ਦੀ ਵਧਦੀ ਰਫ਼ਤਾਰ 'ਤੇ ਕੋਈ ਵਿਰ੍ਹਾਮ ਨਹੀਂ ਲੱਗ ਰਿਹਾ। ਰੋਜ਼ਾਨਾ ਵਾਇਰਸ ਦੇ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਕ ਦੁਨੀਆਂ ਭਰ 'ਚ ਦੋ ਕਰੋੜ 33 ਲੱਖ ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ 'ਚੋਂ ਅੱਠ ਲੱਖ, ਸੱਤ ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਰਾਹਤ ਦੀ ਗੱਲ ਇਹ ਹੈ ਕਿ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ, 59 ਲੱਖ ਤੋਂ ਪਾਰ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਦੁਨੀਆਂ ਭਰ 'ਚ ਅਜੇ ਵੀ 67 ਲੱਖ ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ 'ਚ ਢਾਈ ਲੱਖ ਨਵੇਂ ਮਾਮਲੇ ਸਾਹਮਣੇ ਆਏ ਤੇ 5,089 ਲੋਕਾਂ ਦੀ ਮੌਤ ਹੋ ਗਈ।
ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਦਾ ਅਜੇ ਵੀ ਪਹਿਲਾ ਨੰਬਰ ਹੈ। ਜਿੱਥੇ ਹੁਣ ਤਕ 58 ਲੱਖ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 43 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਅਤੇ 952 ਲੋਕਾਂ ਦੀ ਮੌਤ ਹੋਈ ਹੈ।
ਬ੍ਰਾਜ਼ੀਲ 'ਚ 24 ਘੰਟਿਆਂ 'ਚ 46 ਹਜ਼ਾਰ ਮਮਾਲੇ ਸਾਹਮਣੇ ਆਏ ਹਨ। ਦੁਨੀਆਂ ਭਰ 'ਚ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਭਾਰਤ 'ਚ ਸਾਹਮਣੇ ਆ ਰਹੇ ਹਨ ਤੇ ਸਭ ਤੋਂ ਜ਼ਿਆਦਾ ਕੋਰੋਨਾ ਨਾਲ ਮੌਤਾਂ ਅਮਰੀਕਾ ਤੇ ਬ੍ਰਾਜ਼ੀਲ 'ਚ ਹੋ ਰਹੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















