ਮਾਸਕੋ: ਰੂਸ ਦੇ ਮਾਸਕੋ ‘ਚ ਵੱਡਾ ਵਿਮਾਨ ਹਾਦਸਾ ਹੋਇਆ ਹੈ। ਜਿਸ ‘ਚ 41 ਲੋਕਾਂ ਦੀ ਜਹਾਜ਼ ਦੇ ਅੰਦਰ ਸੜਕੇ ਮੌਤ ਹੋ ਗਈ ਹੈ। ਇਨ੍ਹਾਂ ਮਰਨ ਵਾਲਿਆਂ ‘ਚ ਦੋ ਬੱਚੇ ਵੀ ਸ਼ਾਮਲ ਹਨ। ਮਾਸਕੋ ਹਵਾਈ ਅੱਡੇ ‘ਤੇ ਅੇਤਵਾਰ ਨੂੰ ਮਰਜੰਸੀ ‘ਚ ਲੈਂਡਿੰਗ ਤੋਂ ਬਾਅਦ ਏਰੋਫਲੋਟ ਦਾ ਸੁਖੋਈ ਸੁਪਰਜੇਟ 100 ਵਿਮਾਨ ‘ਚ ਭਿਆਨਕ ਅੱਗ ਲੱਗ ਗਈ। ਇਹ ਜਹਾਜ਼ ਸ਼ੇਰੇਮੇਤਯੇਵੋ ਅਮਤਰਾਸ਼ਰੀ ਹਵਾਈ ਅੱਡੇ ‘ਤੇ ਉਤਾਰਿਆ ਸੀ।



ਹਾਦਸੇ ਦੀ ਵੀਡੀਓ ਮੁਤਾਬਕ. ਯਾਤਰੀਆਂ ਨੂੰ ਸੜਦੇ ਹੋਏ ਏਅਰੋਫਲੋਟ ਵਿਮਾਨ ਚੋਂ ਬਚਕੇ ਨਿਕਲਣ ਲਈ ਅੇਮਰਜੈਂਸੀ ਗੇਟ ਚੋਂ ਨਿਕਲਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਆਿ। ਰਸ਼ੀਅਨ ਮੀਡੀਆ ਮੁਤਾਬਕ, ਮ੍ਰਿਤਕਾਂ ‘ਚ ਦੋ ਬੱਚੇ ਅਤੇ ਇੱਕ ਫਲਾਈਟ ਅਟੇਂਡੇਂਟ ਵੀ ਸ਼ਾਮਲ ਹੈ।



ਹਾਦਸੇ ਦੀ ਜਾਂਚ ਕਰ ਰਹੀ ਟੀਮ ਦਾ ਕਹਿਣਾ ਹੈ ਕਿ ਚਾਲਕ ਦਲ ਦੇ ਮੈਂਬਰਾਂ ਸਮੇਤ ਵਿਮਾਨ ‘ਚ 78 ਲੋਕ ਸਵਾਰ ਸੀ। ਜੋ ਰੂਸ ਦੇ ਪੱਛਮੋਤੱਰ ਸ਼ਹਿਰ ਮੁਰਮੰਸਕ ਲਈ ਉਡਾਨ ਕਰ ਰਿਹਾ ਸੀ। ਜਾਂਚਕਰਤਾਵਾਂ ਤੋਂ ਮਿਲੀ ਜਾਣਕਾਰੀ ਮੁਤਾਬਕ 37 ਲੋਕਾਂ ਨੂੰ ਬੱਚਾ ਲਿਆ ਗਿਆ ਹੈ ਜਿਨ੍ਹਾਂ ‘ਚ 11 ਲੋਕ ਜ਼ਖ਼ਮੀ ਹਨ।





ਪ੍ਰਧਾਨ ਮੰਤਰਈ ਦਮਿਤਰੀ ਮੇਦਵੇਦੇਵ ਨੇ ਇੱਕ ਖਾਸ ਟੀਮ ਗਠਿਤ ਕੀਤੀ ਹੈ ਅਤੇ ਜਾਂਦ ਦੇ ਆਦੇਸ਼ ਦਿੱਤੇ ਹਨ।