ਪੜਚੋਲ ਕਰੋ

ਸਾਵਧਾਨ! ਹਵਾ ਜ਼ਰੀਏ ਵੀ ਫੈਲ ਸਕਦਾ ਕੋਰੋਨਾ ਵਾਇਰਸ, ਖੋਜ 'ਚ ਵੱਡਾ ਖ਼ੁਲਾਸਾ

ਖੋਜਾਰਥੀਆਂ ਨੇ ਚਿੰਤਾ ਜ਼ਾਹਰ ਕੀਤੀ ਕਿ ਵਿਸ਼ਵ ਸਿਹਤ ਸੰਗਠਨ ਲੰਬੇ ਸਮੇਂ ਤੋਂ ਸਿਰਫ਼ ਸੰਪਰਕ 'ਚ ਆਉਣ ਵਾਲੇ ਵਾਇਰਸ ਨੂੰ ਰੋਕਣ 'ਤੇ ਜ਼ੋਰ ਦਿੰਦਾ ਰਿਹਾ ਹੈ ਤੇ ਕੋਰੋਨਾ ਵਾਇਰਸ ਦੇ ਹਵਾ ਜ਼ਰੀਏ ਫੈਲਣ ਦੇ ਤੱਥ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਹੈ।

ਲੌਸ ਏਂਜਲਸ: ਕੋਰੋਨਾ ਵਾਇਰਸ ਦਾ ਹਵਾ ਜ਼ਰੀਏ ਹੋਣ ਵਾਲਾ ਪਸਾਰ ਜ਼ਿਆਦਾ ਘਾਤਕ ਤੇ ਬਿਮਾਰੀ ਨੂੰ ਫੈਲਣ ਦਾ ਮੁੱਖ ਜ਼ਰੀਆ ਹੋ ਸਕਦਾ ਹੈ। ਇਕ ਅਧਿਐਨ 'ਚ ਦੁਨੀਆਂ ਭਰ 'ਚ ਇਸ ਮਹਾਮਾਰੀ ਦੇ ਤਿੰਨ ਪ੍ਰਮੁੱਖ ਕੇਂਦਰਾਂ 'ਚ ਵਾਇਰਸ ਦੇ ਪ੍ਰਕੋਪ ਦਾ ਮੁਲਾਂਕਣ ਕੀਤਾ ਗਿਆ ਹੈ।

ਰਸਾਇਣ ਵਿਗਿਆਨ 'ਚ 1995 ਦੇ ਨੋਬੇਲ ਪੁਰਸਕਾਰ ਜੇਤੂ ਮਾਰਿਓ ਜੋ ਮੋਲਿਨਾ ਸਮੇਤ ਵਿਗਿਆਨਕਾਂ ਨੇ ਮਹਾਮਾਰੀ ਦੇ ਤਿੰਨ ਕੇਂਦਰਾਂ ਚੀਨ ਦੇ ਵੁਹਾਨ, ਅਮਰੀਕਾ 'ਚ ਨਿਊਯਾਰਕ ਤੇ ਇਟਲੀ 'ਚ ਇਸ ਲਾਗ ਦੀ ਪ੍ਰਵਿਰਤੀ ਤੇ ਕੰਟਰੋਲ ਦੇ ਕਦਮਾਂ ਦਾ ਮੁਲਾਂਕਣ ਕਰਕੇ ਕੋਵਿਡ-19 ਦੇ ਫੈਲਣ ਦੇ ਸਰੋਤਾਂ ਦਾ ਮੁਲਾਂਕਣ ਕੀਤਾ।

ਖੋਜਾਰਥੀਆਂ ਨੇ ਚਿੰਤਾ ਜ਼ਾਹਰ ਕੀਤੀ ਕਿ ਵਿਸ਼ਵ ਸਿਹਤ ਸੰਗਠਨ ਲੰਬੇ ਸਮੇਂ ਤੋਂ ਸਿਰਫ਼ ਸੰਪਰਕ 'ਚ ਆਉਣ ਵਾਲੇ ਵਾਇਰਸ ਨੂੰ ਰੋਕਣ 'ਤੇ ਜ਼ੋਰ ਦਿੰਦਾ ਰਿਹਾ ਹੈ ਤੇ ਕੋਰੋਨਾ ਵਾਇਰਸ ਦੇ ਹਵਾ ਜ਼ਰੀਏ ਫੈਲਣ ਦੇ ਤੱਥ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਹੈ।

PNAS ਮੈਗਜ਼ੀਨ 'ਚ ਛਪੇ ਅਧਿਐਨ ਮੁਤਾਬਕ ਹਵਾ ਤੋਂ ਹੋਣ ਵਾਲਾ ਪਸਾਰ ਜ਼ਿਆਦਾ ਹਮਲਾਵਰ ਹੈ ਤੇ ਇਹ ਇਸ ਬਿਮਾਰੀ ਦੇ ਪਸਾਰ ਦਾ ਮੁੱਖ ਜ਼ਰੀਆ ਹੈ। ਖੋਜ ਦੇ ਮੁਤਾਬਕ ਨੱਕ ਰਾਹੀਂ ਸਾਹ ਲੈਣ ਵਾਲੇ ਏਰੋਸੈਲ ਵਿਸ਼ਾਣੂ ਸਾਹ ਲੈਣ ਜ਼ਰੀਏ ਸਰੀਰ 'ਚ ਦਾਖ਼ਲ ਹੋ ਸਕਦੇ ਹਨ।

ਸੂਖ਼ਮ ਠੋਸ ਕਣਾਂ ਜਾਂ ਤਰਲ ਬੂੰਦਾਂ ਦੇ ਹਵਾ ਜਾਂ ਕਿਸੇ ਹੋਰ ਗੈਸ 'ਚ ਕੋਲਾਇਡ ਨੂੰ ਏਰੋਸੈਲ ਕਿਹਾ ਜਾਂਦਾ ਹੈ। ਕਿਸੇ ਲਾਗ ਵਾਲੇ ਵਿਅਕਤੀ ਨੂੰ ਖੰਘਣ ਜਾਂ ਛਿੱਕਣ ਤੋਂ ਪੈਦਾ ਹੋਣ ਵਾਲੇ ਤੇ ਇਨਸਾਨੀ ਵਾਲ ਦੀ ਮੋਟਾਈ ਜਿੰਨੇ ਆਕਾਰ ਦੇ ਏਰੋਸੈਲ 'ਚ ਕਈ ਵਾਇਰਸ ਹੋਣ ਦੀ ਖਦਸ਼ਾ ਹੁੰਦਾ ਹੈ।

ਖੋਜਰਾਥੀਆਂ ਮੁਤਾਬਕ ਅਮਰੀਕਾ 'ਚ ਲਾਗੂ ਸਮਾਜਿਕ ਦੂਰੀ ਦੇ ਨਿਯਮ ਜਿਹੇ ਰੋਕਥਾਮ ਉਪਾਅ ਕਾਫੀ ਨਹੀਂ ਹਨ। ਉਨ੍ਹਾਂ ਕਿਹਾ ਸਾਡੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕੋਵਿਡ-19 ਗਲੋਬਲ ਮਹਾਮਾਰੀ ਨੂੰ ਰੋਕਣ 'ਚ ਦੁਨੀਆਂ ਇਸ ਲਈ ਨਾਕਾਮ ਹੋਈ ਕਿਉਂਕਿ ਉਸ ਨੇ ਹਵਾ ਜ਼ਰੀਏ ਵਾਇਰਸ ਦੇ ਫੈਲਣ ਦੀ ਗੰਭੀਰਤਾ ਨੂੰ ਪਛਾਣਿਆ ਨਹੀਂ।

ਉਨ੍ਹਾਂ ਨਤੀਜਾ ਕੱਢਿਆ ਕਿ ਜਨਤਕ ਸਥਾਨਾਂ 'ਤੇ ਮਾਸਕ ਪਹਿਨ ਕੇ ਬਿਮਾਰੀ ਨੂੰ ਫੈਲਣ ਤੋਂ ਰੋਕਣ 'ਚ ਕਾਫੀ ਮਦਦ ਮਿਲ ਸਕਦੀ ਹੈ।

ਟਾਪ ਹੈਡਲਾਈਨ

300 ਦੇ ਕਰੀਬ Flights ਰੱਦ, ਏਅਰ ਟ੍ਰੈਫਿਕ ਕੰਟਰੋਲ ਸਿਸਟਮ 'ਚ ਆਈ ਖਰਾਬੀ; ਮੱਚਿਆ ਹੜਕੰਪ
300 ਦੇ ਕਰੀਬ Flights ਰੱਦ, ਏਅਰ ਟ੍ਰੈਫਿਕ ਕੰਟਰੋਲ ਸਿਸਟਮ 'ਚ ਆਈ ਖਰਾਬੀ; ਮੱਚਿਆ ਹੜਕੰਪ
ਹੰਗਾਮੇ ਤੋਂ ਬਾਅਦ ਫਰਾਂਸ ਦਾ ਐਫਿਲ ਟਾਵਰ ਬੰਦ! ਹਿੰਦੂ ਡੈਲੀਗੇਸ਼ਨ ਦੇ ਦੌਰੇ ਵੇਲੇ ਹਟਾਈ ਗਈ ਮਹਿਲਾ ਮੁਲਾਜ਼ਮ
ਹੰਗਾਮੇ ਤੋਂ ਬਾਅਦ ਫਰਾਂਸ ਦਾ ਐਫਿਲ ਟਾਵਰ ਬੰਦ! ਹਿੰਦੂ ਡੈਲੀਗੇਸ਼ਨ ਦੇ ਦੌਰੇ ਵੇਲੇ ਹਟਾਈ ਗਈ ਮਹਿਲਾ ਮੁਲਾਜ਼ਮ
ਅਮਰੀਕਾ 'ਚ ਰਹਿ ਰਹੇ ਭਾਰਤੀਆਂ ਲਈ ਵੱਡਾ ਝਟਕਾ! US ਸਟੇਟ ਡਿਪਾਰਟਮੈਂਟ ਨੇ ਵੀਜ਼ੇ ਨੂੰ ਲੈਕੇ ਜਾਰੀ ਕੀਤੀ ਚੇਤਾਵਨੀ
ਅਮਰੀਕਾ 'ਚ ਰਹਿ ਰਹੇ ਭਾਰਤੀਆਂ ਲਈ ਵੱਡਾ ਝਟਕਾ! US ਸਟੇਟ ਡਿਪਾਰਟਮੈਂਟ ਨੇ ਵੀਜ਼ੇ ਨੂੰ ਲੈਕੇ ਜਾਰੀ ਕੀਤੀ ਚੇਤਾਵਨੀ
Big News: ਵੱਡੀ ਖਬਰ, ਮਸ਼ਹੂਰ ਟੀਵੀ ਐਂਕਰ ਸਣੇ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ, ਇਸ ਮਾਮਲੇ 'ਚ ਹੋਏ ਗ੍ਰਿਫਤਾਰ...
Big News: ਵੱਡੀ ਖਬਰ, ਮਸ਼ਹੂਰ ਟੀਵੀ ਐਂਕਰ ਸਣੇ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ, ਇਸ ਮਾਮਲੇ 'ਚ ਹੋਏ ਗ੍ਰਿਫਤਾਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Congress Crisis: ਪੰਜਾਬ ਕਾਂਗਰਸ 'ਚ ਜਲਦੀ ਹੀ ਖਤਮ ਹੋਵੇਗੀ ਧੜੇਬੰਦੀ, ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਬੋਲੇ- ਚੰਨੀ ਨੇ ਸਹਿਯੋਗ ਦਾ ਭਰੋਸਾ ਦਿੱਤਾ, ਸਾਰੇ ਆਗੂਆਂ ਨੂੰ...
ਪੰਜਾਬ ਕਾਂਗਰਸ 'ਚ ਜਲਦੀ ਹੀ ਖਤਮ ਹੋਵੇਗੀ ਧੜੇਬੰਦੀ, ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਬੋਲੇ- ਚੰਨੀ ਨੇ ਸਹਿਯੋਗ ਦਾ ਭਰੋਸਾ ਦਿੱਤਾ, ਸਾਰੇ ਆਗੂਆਂ ਨੂੰ...
Punjab News: ਪੰਜਾਬ 'ਆਪ' ਇੰਚਾਰਜ ਦੀ ਪੁਲਿਸ ਅਧਿਕਾਰੀ ਨਾਲ ਬਹਿਸ, ਤਲਬੀਰ ਗਿੱਲ ਬੋਲੇ- ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ; ਭਗੌੜੇ ਨੂੰ ਛੁਡਵਾਉਣ ਲਈ...
ਪੰਜਾਬ 'ਆਪ' ਇੰਚਾਰਜ ਦੀ ਪੁਲਿਸ ਅਧਿਕਾਰੀ ਨਾਲ ਬਹਿਸ, ਤਲਬੀਰ ਗਿੱਲ ਬੋਲੇ- ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ; ਭਗੌੜੇ ਨੂੰ ਛੁਡਵਾਉਣ ਲਈ...
Punjab Holiday: ਪੰਜਾਬ 'ਚ ਛੁੱਟੀ ਦਾ ਐਲਾਨ, 12 ਸਤੰਬਰ ਨੂੰ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...
Punjab Holiday: ਪੰਜਾਬ 'ਚ ਛੁੱਟੀ ਦਾ ਐਲਾਨ, 12 ਸਤੰਬਰ ਨੂੰ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...
Cabinet Expansion: ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਨੂੰ ਗ੍ਰਿਫਤਾਰ ਕੀਤਾ ਗਿਆ, ਜਾਣੋ ਪੂਰਾ ਮਾਮਲਾ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਨੂੰ ਗ੍ਰਿਫਤਾਰ ਕੀਤਾ ਗਿਆ, ਜਾਣੋ ਪੂਰਾ ਮਾਮਲਾ...
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਸਤੰਬਰ 2026
Embed widget