ਸਿਆਟਲ ਦੇ ਕਿਰਕਲੈਂਡ ਹਸਪਤਾਲ 'ਚ ਐਮਰਜੈਂਸੀ ਡਾਕਟਰ ਹਨ। ਆਪਣੇ ਸਾਥੀਆਂ 'ਚ ਆਇਰਨ ਮੈਨ ਵਜੋਂ ਜਾਣੇ ਜਾਂਦੇ ਡਾਕਟਰ ਰੇਆਨ ਨੂੰ ਕੋਰੋਨਾ ਨੇ ਮਰਨ ਕਿਨਾਰੇ ਘੜੀਸ ਲਿਆਂਦਾ ਸੀ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਦੇਖ ਕਿਹਾ ਸੀ ਕਿ ਰੇਆਨ ਦਾ ਮਰਨਾ ਤੈਅ ਹੈ ਪਰ ਉਹ ਕੋਰੋਨਾ ਨੂੰ ਮਾਤ ਦੇਣ 'ਚ ਸਫ਼ਲ ਰਹੇ। ਰੇਆਨ ਅਮਰੀਕਾ 'ਚ ਪਹਿਲੇ ਕੋਰੋਨਾ ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰ ਵੀ ਹਨ।
ਡਾਕਟਰ ਰੇਆਨ ਦੱਸਦੇ ਹਨ ਕਿ 'ਫਰਵਰੀ ਦੇ ਅੰਤ 'ਚ ਸਾਥੀਆਂ ਨੇ ਫੋਨ ਕਰਕੇ ਦੱਸਿਆ ਕਿ ਜਿਸ ਮਰੀਜ਼ ਦੀ ਇਕ ਦਿਨ ਪਹਿਲਾਂ ਮੌਤ ਹੋਈ ਉਹ ਕੋਰੋਨਾ ਪੌਜ਼ਟਿਵ ਸੀ। ਇਹ ਅਮਰੀਕਾ 'ਚ ਕੋਰੋਨਾ ਨਾਲ ਪਹਿਲੀ ਮੌਤ ਸੀ। ਇਸ ਮਗਰੋਂ ਕਿਰਕਲੈਂਡ ਕੋਰੋਨਾ ਦਾ ਪਹਿਲਾ ਕੇਂਦਰ ਬਣਿਆ। ਮੈਂ ਇਲਾਜ 'ਚ ਜੁੱਟਿਆ ਰਿਹਾ ਪਰ ਆਪਣੇ ਲਈ ਫ਼ਿਕਰਮੰਦ ਨਹੀਂ ਸੀ ਪਰ ਮਾਰਚ ਮਹੀਨੇ ਅਚਾਨਕ ਸਿਰ ਤੇ ਮਾਸਪੇਸ਼ੀਆਂ 'ਚ ਤੇਜ਼ ਦਰਦ ਹੋਣ ਲੱਗਾ। ਮੈਨੂੰ ਲੱਗਾ ਕਿ ਆਪਣੇ ਹੀ ਹਸਪਤਾਲ 'ਚ ਮਰੀਜ਼ ਬਣਨ ਵਾਲਾ ਹਾਂ।'
ਰੇਆਨ ਮੁਤਾਬਕ '16 ਮਾਰਚ ਨੂੰ ਦਿਲ, ਕਿਡਨੀ ਤੇ ਫੇਫੜੇ ਸੰਘਰਸ਼ ਕਰ ਰਹੇ ਸਨ। ਕੋਮਾ ਤੋਂ ਬਾਅਦ ਤਾਂ ਮਰਨ ਕਿਨਾਰੇ ਪਹੁੰਚ ਗਿਆ ਸੀ। ਉਸ ਵੇਲੇ ਸਵੀਡਿਸ਼ ਹੈਲਥ ਸਰਵਿਸਜ਼ ਦੇ ਸਰਜਨ ਡਾ.ਮੈਟ ਹਾਰਟਮੈਨ ਅਤੇ ਡਾ.ਸੈਮੂਅਲ ਯੂਸਫ਼ ਨੇ ਜ਼ਿੰਮੇਵਾਰੀ ਸੰਭਾਲੀ। ਉਨਾਂ ਕਿਹਾ ਸੀ ਮੇਰਾ ਮਰਨਾ ਤੈਅ ਹੈ ਹੋਰ ਕੋਈ ਰਾਹ ਨਹੀਂ। ਪਰ ਆਖਰੀ ਕੋਸ਼ਿਸ਼ ਕਰ ਲੈਂਦੇ ਹਾਂ।
ਡਾਕਟਰ ਰੇਆਨ ਨੂੰ ਈਸੀਐਮਓ ਮਸ਼ੀਨ 'ਤੇ ਰੱਖਿਆ ਗਿਆ ਜਿਸਨੂੰ ਕੁਤ੍ਰਿਮ ਦਿਲ ਤੇ ਫੇਫੜਿਆਂ ਦੇ ਰੂਪ 'ਚ ਮੰਨਿਆ ਜਾਂਦਾ ਹੈ। ਮਾਰਚ ਦੇ ਤੀਜੇ ਹਫ਼ਤੇ ਬੁਖ਼ਾਰ ਘਟਿਆ ਅਤੇ 23 ਮਾਰਚ ਨੂੰ ਮਸ਼ੀਨ ਹਟਾਈ ਗਈ। ਇਸ ਮਗਰੋਂ 27 ਮਾਰਚ ਨੂੰ ਸਾਹ ਨਲੀ ਕੱਢੀ ਗਈ। ਇਸ ਤੋਂ ਦੋ ਹਫ਼ਤੇ ਬਾਅਦ ਉਹ ਕੋਮਾ ਤੋਂ ਜਾਗੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਪਰ ਉਹ ਇਸ ਬਿਮਾਰੀ 'ਤੇ ਜਿੱਤ ਹਾਸਲ ਕਰਨ 'ਚ ਸਫ਼ਲ ਰਹਿਣ ਵਾਲਿਆਂ 'ਚ ਗਿਣੇ ਗਏ।