ਡੋਮਿਨਿਕਾ ਹਾਈਕੋਰਟ ਨੇ ਗਵਾਂਢੀ ਦੇਸ਼ ਐਂਟੀਗੁਆ ਤੇ ਬਾਰਬੁਡਾ ਤੋਂ ਰਹੱਸਮਈ ਹਾਲਾਤਾਂ 'ਚ ਗਾਇਬ ਹੋਣ ਤੋਂ ਬਾਅਦ ਦੇਸ਼ 'ਚ ਗੈਰ ਕਾਨੂੰਨੀ ਰੂਪ ਨਾਲ ਦਾਖਲ ਹੋਣ ਦੇ ਮਾਮਲੇ 'ਚ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਚੌਕਸੀ 2018 ਤੋਂ ਐਂਟੀਗੁਆ ਤੇ ਬਾਰਬੁਡਾ 'ਚ ਨਾਗਰਿਕ ਦੇ ਤੌਰ 'ਤੇ ਰਹਿ ਰਿਹਾ ਹੈ। ਐਂਟੀਗੁਆ ਨਿਊਜ਼ਰੂਮ ਦੀ ਖ਼ਬਰ ਦੇ ਮੁਤਾਬਕ ਹਾਈਕੋਰਟ ਨੇ ਸ਼ੁੱਕਰਵਾਰ ਆਪਣੇ ਫੈਸਲੇ 'ਚ ਕਿਹਾ ਕਿ ਚੌਕਸੀ ਦੇ ਭੱਜਣ ਦਾ ਖਤਰਾ ਹੈ। ਚੌਕਸੀ ਨੇ ਮੈਜਿਸਟ੍ਰੇਟ ਅਦਾਲਤ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਹਾਈ ਕੋਰਟ ਦਾ ਰੁਖ਼ ਕੀਤਾ ਸੀ।
ਚੌਕਸੀ 23 ਮਈ ਨੂੰ ਐਂਟੀਗੁਆ ਤੇ ਬਾਰਬੁਡਾ ਤੋਂ ਗਾਇਬ ਹੋ ਗਿਆ ਸੀ
ਗੀਤਾਂਜਲੀ ਜੇਮਸ ਤੇ ਭਾਰਤ 'ਚ ਹੋਰ ਮਸ਼ਹੂਰ ਹੀਰਾ ਆਭੂਸ਼ਣ ਬ੍ਰਾਂਡਾ ਦਾ ਮਾਲਕ ਚੌਕਸੀ ਪੰਜਾਬ ਨੈਸ਼ਨਲ ਬੈਂਕ 'ਚ 13,500 ਕਰੋੜ ਰੁਪਏ ਦੀ ਧੋਖਾਧੜੀ ਸਾਹਮਣੇ ਆਉਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਦੇਸ਼ ਤੋਂ ਫਰਾਰ ਹੋ ਗਿਆ ਸੀ। ਮਾਮਲੇ 'ਚ ਚੌਕਸੀ ਤੇ ਉਸ ਦੇ ਭਾਣਜੇ ਨੀਰਵ ਮੋਦੀ ਦੀ ਕਥਿਤ ਜਾਇਦਾਦ ਦਾ ਖੁਲਾਸਾ ਹੋਇਆ ਸੀ।
ਚੌਕਸੀ ਖਿਲਾਫ ਇੰਟਰੋਪਲ ਰੈੱਡ ਨੋਟਿਸ ਜਾਰੀ ਕੀਤੀਾ ਗਿਆ
ਉਹ 23 ਮਈ ਨੂੰ ਰਹੱਸਮਈ ਹਾਲਾਤ 'ਚ ਐਂਟੀਗੋਆ ਤੇ ਬਾਰਬੁਡਾ ਤੋਂ ਗਾਇਬ ਹੋ ਗਿਆ। ਭਾਰਤ ਤੋਂ ਭੱਜਣ ਤੋਂ ਬਾਅਦ ਉਹ ਉੱਥੋਂ ਬਤੌਰ ਨਾਗਰਿਕ 2018 ਤੋਂ ਰਹਿ ਰਿਹਾ ਸੀ। ਉਸ ਨੂੰ ਆਪਣੀ ਕਥਿਤ ਪ੍ਰੇਮਿਕਾ ਦੇ ਨਾਲ ਗਵਾਂਢੀ ਦੇਸ਼ ਡੋਮਿਨਿਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਇਲਜ਼ਾਮ 'ਚ ਹਿਰਾਸਤ 'ਚ ਲਿਆ ਗਿਆ। ਚੌਕਸੀ ਦੇ ਵਕੀਲਾਂ ਨੇ ਇਲਜ਼ਾਮ ਲਾਇਆ ਕਿ ਐਂਟੀਗੋਆ ਤੇ ਭਾਰਤੀ ਜਿਹੇ ਦਿਖਣ ਵਾਲੇ ਪੁਲਿਸ ਕਰਮੀਆਂ ਨੇ ਐਂਟੀਗੁਆ 'ਚ ਜੋਲੀ ਹਰਬਰ ਤੋਂ ਉਸਨੂੰ ਅਗਵਲਾ ਕੀਤਾ ਤੇ ਕਿਸ਼ਤੀ ਜ਼ਰੀਏ ਡੋਮਿਨਿਕਾ ਲੈ ਗਏ।
ਇਹ ਵੀ ਪੜ੍ਹੋ: G7 Summit ਵਿਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ, ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਸੰਬੋਧਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904