ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹੀਂ ਦਿਨੀਂ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਚਿੰਤਤ ਹਨ, ਪਰ ਇੱਕ ਹੋਰ ਗੱਲ ਹੈ ਜਿਸ ਨੇ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ 'ਤੇ ਇੱਕ ਵਾਰ ਫਿਰ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਡੋਨਾਲਡ ਟਰੰਪ 'ਤੇ ਇਸ ਵਾਰ ਸਾਬਕਾ ਮਾਡਲ ਐਮੀ ਡੌਰਿਸ ਵਲੋਂ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ।
ਐਮੀ ਨੇ ਇੱਕ ਅਖ਼ਬਾਰ ਨੂੰ ਟਰੰਪ 'ਤੇ ਇਲਜ਼ਾਮ ਲਗਾਉਂਦਿਆਂ ਇੰਟਰਵਿਊ ਦਿੱਤਾ ਤੇ ਬਹੁਤ ਸਾਰੀਆਂ ਗੱਲਾਂ ਕਹੀਆਂ। ਐਮੀ ਨੇ ਦੋਸ਼ ਸਾਬਤ ਕਰਨ ਲਈ ਅਖ਼ਬਾਰ ਦ ਗਾਰਡੀਅਨ ਨੂੰ ਸਮੇਂ ਦੀਆਂ ਕੁਝ ਫੋਟੋਆਂ ਵੀ ਪ੍ਰਦਾਨ ਕੀਤੀਆਂ। ਐਮੀ ਦੇ ਦੋਸ਼ਾਂ ਤੋਂ ਬਾਅਦ ਟਰੰਪ ਨੇ ਇਸ ਨੂੰ ਝੂਠ ਦੱਸਿਆ ਅਤੇ ਆਪਣੇ ਵਕੀਲਾਂ ਰਾਹੀਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ।
ਕੀ ਬੋਲੀ ਐਮੀ ਡੌਰਿਸ:
ਸਾਬਕਾ ਮਾਡਲ ਐਮੀ ਡੌਰਿਸ ਨੇ ਬ੍ਰਿਟੇਨ ਦੇ ਦ ਗਾਰਡੀਅਨ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਦੱਸਿਆ ਕਿ ਟਰੰਪ ਨੇ ਨਿਊਯਾਰਕ ਵਿੱਚ ਯੂਐਸ ਓਪਨ ਦੌਰਾਨ ਆਪਣੇ ਵੀਆਈਪੀ ਬਾਕਸ ਵਿੱਚ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। ਐਮੀ ਦਾ ਕਹਿਣਾ ਹੈ ਕਿ ਜਦੋਂ ਉਹ ਵੀਆਈਪੀ ਬਾਕਸ 'ਤੇ ਗਈ ਤਾਂ ਉੱਥੇ ਮੌਜੂਦ ਟਰੰਪ ਨੇ ਉਸ ਨੂੰ ਫੜ ਲਿਆ।
ਟਰੰਪ ਦੇ ਵਕੀਲ ਨੇ ਕਿਹਾ - ਰਾਜਨੀਤਿਕ ਤੌਰ 'ਤੇ ਪ੍ਰੇਰਿਤ ਬਿਆਨ
ਇਸ ਦੇ ਨਾਲ ਹੀ ਇਸ ਸਾਰੇ ਮਾਮਲੇ 'ਤੇ ਟਰੰਪ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੋਸ਼ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹੋ ਸਕਦਾ ਹੈ ਕਿਉਂਕਿ ਟਰੰਪ ਨੂੰ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਜੋ ਬਿਡੇਨ ਦਾ ਸਾਹਮਣਾ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਡੋਨਾਲਡ ਟਰੰਪ 'ਤੇ ਮੁੜ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਸਾਬਕਾ ਮਾਡਲ ਨੇ ਦੱਸੀ ਘਟਨਾ
ਏਬੀਪੀ ਸਾਂਝਾ
Updated at:
18 Sep 2020 05:41 PM (IST)
ਐਮੀ ਨੇ ਇੱਕ ਅਖ਼ਬਾਰ ਨੂੰ ਟਰੰਪ 'ਤੇ ਦੋਸ਼ ਲਗਾਉਂਦਿਆਂ ਇੰਟਰਵਿਊਆਂ ਦਿੱਤਾ ਅਤੇ ਬਹੁਤ ਸਾਰੀਆਂ ਗੱਲਾਂ ਕਹੀਆਂ। ਐਮੀ ਨੇ ਦੋਸ਼ ਸਾਬਤ ਕਰਨ ਲਈ ਅਖ਼ਬਾਰ ਦ ਗਾਰਡੀਅਨ ਨੂੰ ਉਸ ਸਮੇਂ ਦੀਆਂ ਕੁਝ ਫੋਟੋਆਂ ਵੀ ਦਿੱਤੀਆਂ।
- - - - - - - - - Advertisement - - - - - - - - -