ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋ ਬਾਇਡਨ ਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਬੁੱਧਵਾਰ ਚੇਤਾਵਨੀ ਦਿੰਦਿਆਂ ਕਿਹਾ ਕਿ ਬਾਇਡਨ ਸਰਕਾਰ ਕਾਫੀ ਕਮਜ਼ੋਰ ਸਰਕਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਦੇ ਨਾਲ ਇਕ ਯੁੱਧ 'ਚ ਅਮਰੀਕਾ ਬਹੁਤ ਚੰਗੀ ਤਰ੍ਹਾਂ ਸਮਾਪਤ ਹੋ ਸਕਦਾ ਹੈ। ਬੀਜਿੰਗ ਹੁਣ ਅਮਰੀਕਾ ਦਾ ਸਨਮਾਨ ਨਹੀਂ ਕਰਦਾ। ਜਿਸ ਦਾ ਕਾਰਨ ਕਮਜ਼ੋਰ ਤੇ ਭਸ਼ਟ ਸਰਕਾਰ ਹੈ।


ਡੋਨਾਲਡ ਟਰੰਪ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਚੀਨ ਤੇ ਅਮਰੀਕਾ ਦੇ ਸਿਖਰਲੇ ਅਧਿਕਾਰੀਆਂ ਦੇ ਵਿਚ ਆਪਸੀ ਮਤਭੇਦ ਨੂੰ ਲੈਕੇ ਸਵਿਟਜ਼ਰਲੈਂਡ 'ਚ ਗੱਲਬਾਤ ਚੱਲ ਰਹੀ ਹੈ। ਉੱਥੇ ਹੀ ਦੁਨੀਆ ਦੇ ਦੋ ਸਭ ਤੋਂ ਵੱਡੇ ਅਰਥ-ਵਿਵਸਥਾ ਵਾਲੇ ਦੇਸ਼ ਬੀਤੇ 18 ਮਹੀਨੇ ਵਪਾਰ 'ਚ ਉਲਝੇ ਹੋਏ ਸਨ। ਟਰੰਪ ਨੇ ਸਾਲ 2018 'ਚ ਚੀਨ ਦੇ ਨਾਲ ਟ੍ਰੇਡ ਵਾਰ ਸ਼ੁਰੂ ਕੀਤਾ ਸੀ। ਜਿਸ ਤੋਂ ਬਾਅਦ ਇਕ-ਦੂਜੇ ਦੀਆਂ ਵਸਤੂਆਂ, ਮਕੈਨੀਕਲ ਪਾਰਟ ਤੇ ਤਿਆਰ ਮਾਲ ਨੂੰ ਖਰੀਦਣ 'ਤੇ ਰੋਕ ਲਾ ਦਿੱਤੀ ਗਈ ਸੀ।


ਮੌਜੂਦਾ ਸਮੇਂ ਚੀਨ ਤੇ ਅਮਰੀਕਾ ਦੇ ਸਬੰਧ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਹਨ। ਦੋਵੇਂ ਦੇਸ਼ ਮੌਜੂਦਾ ਸਮੇਂ ਵਪਾਰ ਸਮੇਤ ਵੱਖ-ਵੱਖ ਮੁੱਦਿਆਂ 'ਤੇ ਟਕਰਾਅ 'ਚ ਲੱਗੇ ਹੋਏ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਸਾਹਮਣੇ ਆਉਣ ਤੇ ਵਿਵਾਦਤ ਦੱਖਣੀ ਚੀਨ ਸਾਗਰ 'ਚ ਚੀਨ ਦੀ ਹਮਲਾਵਰ ਫੌਜੀ ਤਾਕਤ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ।


ਟਰੰਪ ਨੇ ਇਕ ਬਿਆਨ 'ਚ ਜੋ ਬਾਇਡਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਮਰੀਕੀ ਚੋਣਾਂ 'ਚ ਧੋਖਾ ਹੋਣ ਕਾਰਨ ਹੁਣ ਅਮਰੀਕਾ ਦਾ ਭਵਿੱਖ ਹਨ੍ਹੇਰਾ ਹੋ ਗਿਆ ਹੈ। ਅਮਰੀਕਾ ਪਹਿਲਾਂ ਦੇ ਮੁਕਾਬਲੇ ਹੁਣ ਕਾਫੀ ਕਮਜ਼ੋਰ ਹੋ ਗਿਆ ਹੈ। ਜਿਸ ਦਾ ਕਾਰਨ ਭ੍ਰਿਸ਼ਟ ਅਗਵਾਈ ਹੈ। ਅਸੀਂ ਚੀਨ ਦੇ ਨਾਲ ਯੁੱਧ 'ਚ ਬਹੁਤ ਚੰਗੀ ਤਰ੍ਹਾਂ ਨਾਲ ਖਤਮ ਹੋ ਸਕਦੇ ਹਾਂ ਜੋ ਹੁਣ ਸੰਯੁਕਤ ਰਾਜ ਅਮਰੀਕਾ ਦਾ ਸਨਮਾਨ ਨਹੀਂ ਕਰਦਾ।