ਅਫ਼ਗਾਨ ਸੰਕਟ 'ਤੇ ਬਾਇਡਨ ਦੀ ਨੀਤੀ ਦੀ ਟਰੰਪ ਵੱਲੋਂ ਆਲੋਚਨਾ, ਕਿਹਾ- ਸਭ ਤੋਂ ਮਾੜੀ ਸਥਿਤੀ 'ਚ ਅਮਰੀਕਾ Afghanistan Crisis: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਇਡਨ ਦੀ ਅਫਗਾਨ ਨੀਤੀ ਦੀ ਆਲੋਚਨਾ ਕੀਤੀ। ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਜਿੰਨੀ ਬੁਰੀ ਸਥਿਤੀ 'ਚ ਪਾਇਆ ਜਾ ਸਕਦਾ ਸੀ, ਉਹ ਓਨੀ ਖ਼ਰਾਬ ਸਥਿਤੀ 'ਚ ਹੈ। ਦੋ ਦਹਾਕੇ ਤਕ ਚੱਲੇ ਯੁੱਧ ਤੋਂ ਬਾਅਦ ਤਾਲਿਬਾਨ ਨੇ ਅਫਗਾਨਿਸਤਾਨ 'ਚ 15 ਅਗਸਤ ਨੂੰ ਸੱਤਾ ਆਪਣੇ ਹੱਥਾਂ 'ਚ ਲਈ।


ਟਰੰਪ ਨੇ ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ 'ਚ ਕਿਹਾ, 'ਅਸੀਂ ਜਿੰਨੀ ਬੁਰੀ ਸਥਿਤੀ 'ਚ ਹੋ ਸਕਦੇ ਸੀ, ਓਨੀ ਹੀ ਖਰਾਬ ਹਾਲਤ 'ਚ ਹਾਂ। ਇਹ ਅਜਿਹੀ ਸਥਿਤੀ ਹੈ ਕਿ ਜਿਸ ਦੀ ਕਿਸੇ ਨੇ ਦੋ ਹਫ਼ਤੇ ਪਹਿਲਾਂ ਹੀ ਕਲਪਨਾ ਨਹੀਂ ਕੀਤੀ ਸੀ। ਕਿਸੇ ਨੇ ਨਹੀਂ ਸੋਚਿਆ ਸੀ ਕਿ ਅਜਿਹਾ ਕੁਝ ਹੋ ਸਕਦਾ ਹੈ ਤੇ ਅਸੀਂ ਅਜਿਹੀ ਸਥਿਤੀ 'ਚ ਹੋਵਾਂਗੇ। ਜਿੱਥੇ ਤਾਲਿਬਾਨ ਤੇ ਬਾਕੀ ਲੋਕ ਸਾਨੂੰ ਹੁਕਮ ਦੇ ਰਹੇ ਹੋਣਗੇ ਤੇ ਸਾਨੂੰ ਕਹਿਣਗੇ ਕਿ 31 ਅਗਸਤ ਨੂੰ ਨਿੱਕਲ ਜਾਓ।'


ਸ਼ਰਮਨਾਕ ਘਟਨਾ


ਉਨ੍ਹਾਂ ਕਿਹਾ ਮੈਨੂੰ ਲੱਗਦਾ ਹੈ ਕਿ ਬਾਇਡਨ ਉੱਥੇ ਟਿਕਣ ਦੇ ਪੱਖ 'ਚ ਸਨ ਪਰ ਉਨ੍ਹਾਂ ਕਿਹਾ ਕਿ ਅਸੀਂ ਤਹਾਨੂੰ ਆਕੇ ਜਾਣ ਨਹੀਂ ਦਿਆਂਗੇ। ਇਸ ਦੇ ਨਤੀਜੇ ਭੁਗਤਣੇ ਹੋਣਗੇ। ਤੁਸੀਂ ਸਹੀ ਸੁਣਿਆ। ਇਹ ਤਾਲਿਬਾਨ ਦੇ ਲੀਡਰ ਨੇ ਕਿਹਾ ਸੀ। ਅਸੀਂ ਚਾਹੁੰਦੇ ਹਾਂ ਕਿ ਤੁਸੀਂ 31 ਤਕ ਨਿੱਕਲ ਜਾਓ। ਨਹੀਂ ਗੰਭੀਰ ਨਤੀਜੇ ਭੁਗਤਣੇ ਹੋਣਗੇ। ਇਹ ਕੀ ਮਾਜਰਾ ਹੈ? ਟਰੰਪ ਨੇ ਕਿਹਾ ਕਿ ਫੌਜ ਰਣਨੀਤੀ ਦੇ ਦ੍ਰਿਸ਼ਟੀਕੋਣ ਤੋਂ ਅਮਰੀਕਾ ਨਾਲ ਇਹ ਸਭ ਤੋਂ ਸ਼ਰਮਨਾਕ ਵਰਤਾਰਾ ਹੋਇਆ।


ਇਹ ਵੀ ਪੜ੍ਹੋਦੁਬਈ ਰਸਤੇ ਭਾਰਤ ਪੁੱਜੀ ਅਫ਼ਗ਼ਾਨ MP ਨੂੰ ਬੇਰੰਗ ਮੋੜਿਆ, ਹੁਣ ਮੋਦੀ ਸਰਕਾਰ ਨੂੰ ਹੋਇਆ ਗ਼ਲਤੀ ਦਾ ਅਹਿਸਾਸ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904