ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ਭਵਨ 'ਚ ਹਿੰਸਕ ਭੀੜ ਦੇ ਦਾਖਲ ਹੋਣ ਸਬੰਧੀ ਘਟਨਾ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਕੈਪਿਟਲ ਬਿਲਡਿੰਗ 'ਚ ਹਿੰਸਾ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਸਾਹਮਣੇ ਆ ਕੇ ਟਰੰਪ ਨੇ ਕਿਹਾ, 'ਲੋਕ ਸੋਚਦੇ ਹਨ ਕਿ ਜੋ ਵੀ ਮੈਂ ਕਿਹਾ ਸੀ ਉਹ ਪੂਰੀ ਤਰ੍ਹਾਂ ਸਹੀ ਸੀ।'
ਟਰੰਪ ਨੇ ਮੰਗਲਵਾਰ ਕਿਹਾ, 'ਅਸਲੀ ਸਮੱਸਿਆ ਉਨ੍ਹਾਂ ਦੀ ਬਿਆਨਬਾਜ਼ੀ ਨਹੀਂ ਸੀ, ਸਗੋਂ ਡੈਮੋਕ੍ਰੇਟਸ ਵੱਲੋਂ ਬਲੈਕ ਲਾਇਵ ਮੈਟਰ ਦੇ ਪ੍ਰਦਰਸ਼ਨਾਂ 'ਤੇ ਸਿਆਟਲ ਤੇ ਪੋਰਟਲੈਂਡ 'ਚ ਇਸ ਗਰਮੀ 'ਚ ਹੋਈ ਹਿੰਸਾ ਸਬੰਧੀ ਕੀਤੀ ਬਿਆਨਬਾਜ਼ੀ ਸੀ।
ਮਹਾਂਦੋਸ਼ ਨੂੰ ਲੈਕੇ ਅੱਜ ਵੋਟਿੰਗ
ਰਾਸ਼ਟਰਪਤੀ ਦੇ ਤੌਰ 'ਤੇ ਡੋਨਾਲਡ ਟਰੰਪ ਦਾ ਕਾਰਜਕਾਲ ਸੱਤ ਦਿਨ ਤੋਂ ਵੀ ਘੱਟ ਬਚਿਆ ਹੈ। ਉੱਥੇ ਹੀ ਸੰਸਦ 'ਚ ਉਨ੍ਹਾਂ ਦੇ ਖਿਲਾਫ ਦੂਜੀ ਵਾਰ ਮਹਾਂਦੋਸ਼ ਪ੍ਰਸਤਾਵ ਲਿਆਉਣ ਦੀ ਕਵਾਇਦ ਜਾਰੀ ਹੈ। ਪ੍ਰਤੀਨਿਧ ਸਭਾ 'ਚ ਟਰੰਪ ਦੇ ਖਿਲਾਫ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਬੁੱਧਵਾਰ ਨੂੰ ਇਸ ਬਾਰੇ ਲਿਆਂਦੇ ਗਏ ਪ੍ਰਸਤਾਵ 'ਤੇ ਵੋਟਿੰਗ ਹੋਵੇਗੀ। ਇਸ ਮਹਾਂਦੋਸ਼ ਪ੍ਰਸਤਾਵ 'ਚ ਨਵੇਂ ਚੁਣੇ ਗਏ ਰਾਸ਼ਟਰਪਤੀ 'ਤੇ ਛੇ ਜਨਵਰੀ ਨੂੰ ਦੇਸ਼ਧ੍ਰੋਹ ਲਈ ਉਕਸਾਉਣ ਦਾ ਇਲਜ਼ਾਮ ਲਾਇਆ ਗਿਆ ਹੈ।
ਇਸ 'ਚ ਕਿਹਾ ਗਿਆ ਹੈ ਕਿ ਟਰੰਪ ਨੇ ਆਪਣੇ ਸਮਰਥਕਾਂ ਨੂੰ ਕੈਪਿਟਲ ਬਿਲਡਿੰਗ ਦੀ ਘੇਰਾਬੰਦੀ ਲਈ ਉਦੋਂ ਉਕਸਾਇਆ, ਜਦੋਂ ਉੱਥੋਂ ਇਲੈਕਟੋਰਲ ਕਾਲੇਜ ਦੇ ਮਤਾਂ ਦੀ ਗਿਣਤੀ ਚੱਲ ਰਹੀ ਸੀ ਤੇ ਲੋਕਾਂ ਦੇ ਧਾਵਾ ਬੋਲਣ ਦੀ ਵਜ੍ਹਾ ਨਾਲ ਇਹ ਪ੍ਰਕਿਰਿਆ ਪ੍ਰਭਾਵਿਤ ਹੋਈ। ਇਸ ਘਟਨਾ 'ਚ ਇਕ ਪੁਲਿਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ।
ਮਹਾਂਦੋਸ਼ ਦੀਆਂ ਸੰਭਾਵਨਾਵਾਂ ਦੀ ਵਜ੍ਹਾ ਨਾਲ ਗੁੱਸਾ ਪੈਦਾ ਹੋ ਰਿਹਾ
ਟਰੰਪ ਨੇ ਮੰਗਲਵਾਰ ਵਾਈਟ ਹਾਊਸ 'ਚ ਕਿਹਾ ਕਿ ਮਹਾਂਦੋਸ਼ ਦੀਆਂ ਸੰਭਾਵਨਾਵਾਂ ਦੀ ਵਜ੍ਹਾ ਨਾਲ ਦੇਸ਼ 'ਚ ਖਾਸਾ ਗੁੱਸਾ ਪੈਦਾ ਹੋ ਰਿਹਾ ਹੈ। ਪਰ ਉਹ ਹਿੰਸਾ ਨਹੀਂ ਚਾਹੁੰਦੇ। ਟੈਕਸਾਸ 'ਚ ਮੈਕਸੀਕੋ ਨਾਲ ਲੱਗਦੀ ਸੀਮਾ ਤੇ ਦੀਵਾਰ ਦੇ ਮੁਆਵਜ਼ੇ ਲਈ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਨੇ ਪੱਤਰਕਾਰਾਂ ਨਾਲ ਗੱਲ ਕੀਤੀ। ਮਹਾਂਦੋਸ਼ ਦੇ ਸਵਾਲ 'ਤੇ ਟਰੰਪ ਨੇ ਕਿਹਾ, 'ਉਹ ਜੋ ਕਰ ਰਹੇ ਹਨ, ਉਹ ਕਾਫੀ ਬੁਰੀ ਗੱਲ ਹੈ। ਅਸੀਂ ਨਹੀਂ ਚਾਹੁੰਦੇ, ਕਦੇ ਨਹੀਂ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ