ਸਿੰਗਾਪੁਰ: ਅਮਰੀਕੀ ਰਾਸ਼ਟਰਪਤੀ ਤੇ ਡੋਨਲਡ ਟਰੰਪ ਤੇ ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਸਿੰਗਾਪੁਰ ਦੇ ਹੋਟਲ ਕੈਪੇਲਾ ਵਿੱਚ ਮੁਲਾਕਾਤ ਕੀਤੀ। ਦੋਵਾਂ ਨੇ ਹੱਥ ਮਿਲਾਇਆ ਤੇ ਗੱਲਬਾਤ ਲਈ ਹੋਟਲ ਦੇ ਕਮਰੇ ਵਿੱਚ ਪੁੱਜੇ। ਇਸ ਦੌਰਾਨ ਦੋਵਾਂ ਵਿਚਾਲੇ ਕਰੀਬ 50 ਮਿੰਟਾਂ ਤਕ ਗੱਲਬਾਤ ਹੋਈ। ਡੋਨਲਡ ਟਰੰਪ ਤੇ ਕਿਮ ਜੌਂਗ ਉਨ ਵਿਚਾਲੇ ਮੁਲਾਕਾਤ ’ਤੇ ਆਉਣ ਵਾਲਾ ਸਾਰਾ ਖ਼ਰਚ ਸਿੰਗਾਪੁਰ ਦੀ ਸਰਕਾਰ ਚੁੱਕ ਰਹੀ ਹੈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੇਨ ਲੁੰਗ ਨੇ ਕਿਹਾ ਕਿ ਇਸ ਬੈਠਕ ’ਤੇ ਕਰੀਬ 20 ਮਿਲੀਅਨ ਸਿੰਗਾਪੁਰ ਡਾਲਰ (100 ਕੋਰੜ ਤੋਂ ਜ਼ਿਆਦਾ) ਦਾ ਖ਼ਰਚ ਆਏਗਾ।

https://twitter.com/ANI/status/1006342850294894593

ਗੱਲਬਾਤ ਸ਼ੁਰੂ ਕਰਦਿਆਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਰੋਸਾ ਦਿਵਾਇਆ ਕਿ ਇਸ ਬੈਠਕ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਆਏਗਾ। ਕਿਮ ਜੌਂਗ ਨੇ ਕਿਹਾ ਕਿ ਟਰੰਪ ਨੂੰ ਮਿਲਨਾ ਇੰਨਾ ਆਸਾਨ ਨਹੀਂ ਸੀ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਉਹ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਆਪਸ ’ਚ ਮਿਲ ਰਹੇ ਹਨ। ਦੋਵਾਂ ਦੀ ਮੁਲਾਕਾਤ ਦੇ ਬਾਅਦ ਅਮਰੀਕਾ ਤੇ ਉੱਤਰ ਕੋਰੀਆ ਦੇ ਪ੍ਰਤੀਨਿਧੀਮੰਡਲ ਪੱਧਰ ਦੀ ਮੁਲਾਕਾਤ ਹੋਈ।

https://twitter.com/ANI/status/1006356267705589765

ਇਸ ਬੈਠਕ ਦੌਰਾਨ ਪਰਮਾਣੂ ਡਿਸਮੈਂਟਲ  ਬਾਰੇ ਟਰੰਪ ਨੇ ਕਿਹਾ ਕਿ ਉਹ ਇਕੱਠੇ ਕੰਮ ਕਰਨਗੇ। ਬੈਠਕ ਦੇ ਬਾਅਦ ਟਰੰਪ ਨੇ ਟਵੀਟ ਕੀਤਾ ਕਿ ਉਨ੍ਹਾਂ ਦੀ ਗੱਲਬਾਤ ਬਹੁਤ ਵਧੀਆ ਰਹੀ।

https://twitter.com/realDonaldTrump/status/1006296018210603008

ਮੁਲਾਕਾਤ ਦੇ ਬਾਅਦ ਦੋਵੇਂ ਨੇਤਾ ਹੋਟਲ ਦੀ ਬਾਲਕਨੀ ਵਿੱਚ ਟਹਿਲਦੇ ਨਜ਼ਰ ਆਏ।

https://twitter.com/ANI/status/1006354258181017600

ਟਰੰਪ ਤੇ ਕਿਮ ਵਿਚਾਲੇ ਪਰਮਾਣੂ ਪਰੀਖਣ ਸਬੰਧੀ ਲੰਮੇ ਸਮੇਂ ਤੋਂ ਹੀ ਵਿਵਾਦ ਚੱਲ ਰਹੇ ਸੀ ਤੇ ਹੁਣ ਸਿੰਗਾਪੁਰ ਦੀ ਧਰਤੀ ’ਤੇ ਹੋਈ ਮੁਲਾਕਾਤ ਉੱਤੇ ਸਾਰਿਆਂ ਨੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਇਹ ਪਹਿਲੀ ਵਾਰ ਹੈ ਕਿ ਅਮਰੀਕੀ ਰਾਸ਼ਟਰਪਤੀ ਤੇ ਉੱਤਰ ਕੋਰੀਆ ਦੇ ਨੇਤਾ ਗੱਲਬਾਤ ਕਰ ਰਹੇ ਹਨ। ਉੱਤਰ ਕੋਰੀਆ ਨੇ ਕਿਹਾ ਕਿ ਸਬੰਧਾਂ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ। ਟਰੰਪ ਅੱਜ ਸ਼ਾਮ ਨੂੰ ਹੀ ਸਿੰਗਾਪੁਰ ਤੋਂ ਰਵਾਨਾ ਹੋ ਜਾਣਗੇ। ਇਸ ਮੁਲਾਕਾਤ ਲਈ ਦੋਵੇਂ ਲੀਡਰ ਐਤਵਾਰ ਨੂੰ ਸਿੰਗਾਪੁਰ ਪੁੱਜੇ ਸਨ।