ਸ਼ਿਕਾਇਤ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਦੇ ਐਮਰਜੈਂਸੀ ਲਾਉਣ ਦਾ ਹੁਕਮ ਪ੍ਰੈਜ਼ੇਟਮੈਂਟ ਕਲੌਜ਼ ਤੇ ਐਪ੍ਰੋਪੀਏਸ਼ਨਸ ਕਲੌਜ਼ ਦਾ ਵਿਰੋਧ ਕਰਦਾ ਹੈ। ਪ੍ਰੈਜ਼ੇਟਮੈਂਟ ਕਲੌਜ਼ ਵਿੱਚ ਸੰਸਦੀ ਪ੍ਰਕਿਰਿਆ ਦੀ ਗੱਲ ਕਹੀ ਗਈ ਹੈ ਜਦਕਿ ਐਪ੍ਰੋਪੀਏਸ਼ਨਸ ਕਲੌਜ਼ ’ਚ ਜਨਤਕ ਫੰਡਾਂ ’ਤੇ ਮੁਹਰ ਲਾਉਣ ਲਈ ਕਾਂਗਰਸ ਨੂੰ ਅੰਤਿਮ ਸੰਸਥਾ ਬਣਾਇਆ ਗਿਆ ਹੈ।
ਕੈਲੇਫੋਰਨੀਆ ਦੇ ਅਟਾਰਨੀ ਜਨਰਲ ਜੇਵਿਅਰ ਬੇਸੇਰਾ ਨੇ ਕਿਹਾ ਸੀ ਕਿ ਟਰੰਪ ਦੇ ਹੁਕਮ ’ਤੇ ਕਾਨੂੰਨੀ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਮਿਲਟਰੀ ਯੋਜਨਾਵਾਂ, ਆਫ਼ਤ ਪ੍ਰਬੰਧਨ ਤੇ ਹੋਰ ਜ਼ਰੂਰੀ ਕੰਮਾਂ ਲਈ ਰੱਖੇ ਪੈਸਿਆਂ ਦੇ ਖ਼ਰਚ ਹੋਣ ਦਾ ਖ਼ਤਰਾ ਹੈ।