ਓਧਰ ਸ਼ੁੱਕਰਵਾਰ ਡੋਨਾਲਡ ਟਰੰਪ ਨੇ ਬੈਨ ਤੋਂ ਬਾਅਦ ਪਹਿਲੀ ਵਾਰ ਟਵੀਟ ਕਰਦਿਆਂ ਕਿਹਾ ਸਾਢੇ ਸੱਤ ਕਰੋੜ ਅਮਰੀਕੀ ਦੇਸ਼ਭਗਤਾਂ ਨੇ ਮੈਨੂੰ ਵੋਟ ਦਿੱਤੇ। ਭਵਿੱਖ 'ਚ ਅਮਰੀਕਾ ਫਰਸਟ ਤੇ ਮੇਕ ਅਮੇਰਿਕਾ ਗਰੇਟ ਅਗੇਨ ਭਵਿੱਖ 'ਚ ਲੰਬੇ ਸਮੇਂ ਲਈ ਇਕ ਦਮਦਾਰ ਆਵਾਜ਼ ਹੋਵੇਗੀ। ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਕਿਸੇ ਵੀ ਰੂਪ 'ਚ ਅਨਾਦਰ ਜਾਂ ਬੁਰਾ ਵਿਵਹਾਰ ਨਹੀਂ ਕੀਤਾ ਜਾਵੇਗਾ।
ਬੁੱਧਵਾਰ ਟਰੰਪ ਦੇ ਹਜ਼ਾਰਾਂ ਸਮਰਥਕ ਯੂਐਸ ਕੈਪਿਟਲ 'ਚ ਦਾਖਲ ਹੋ ਗਏ ਤੇ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੰਵਿਧਾਨਕ ਪ੍ਰਕਿਰਿਆ ਦੇ ਤਹਿਤ ਉਸ ਸਮੇਂ ਸੰਸਦ ਦੇ ਸੰਯੁਕਤ ਸੈਸ਼ਨ 'ਚ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਦੀ ਜਿੱਤ ਦੀ ਪੁਸ਼ਟੀ ਹੋਣੀ ਸੀ। ਟਰੰਪ ਸਮਰਥਕਾਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ। ਇਸ ਘਟਨਾ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਇਸ ਘਟਨਾ ਤੋਂ ਬਾਅਦ ਡੈਮੋਕ੍ਰੇਟਿਕ ਤੇ ਰਿਪਬਲਿਕਨ ਸੰਸਦਾਂ ਨੇ ਸਮਾਨ ਰੂਪ ਵਾਲ ਟਰੰਪ ਦੇ ਆਚਰਨ ਦੀ ਆਲੋਚਨਾ ਕੀਤੀ ਹੈ। ਇਹ ਅਜੇ ਸਪਸ਼ਟ ਨਹੀਂ ਹੈ ਕਿ ਬੁੱਧਵਾਰ ਘਟਨਾ ਤੋਂ ਬਾਅਦ ਇਸ ਮੁੱਦੇ ਤੇ ਚਰਚਾ ਹੋਈ ਜਾਂ ਨਹੀਂ। ਰਾਸ਼ਟਰਪਤੀ ਟਰੰਪ ਨੇ ਇਸ ਸਬੰਧੀ ਕਾਨੂੰਨੀ ਰਾਏ ਵੀ ਮੰਗੀ ਹੈ ਕਿ ਕੀ ਉਨ੍ਹਾਂ ਖੁਦ ਮਾਫ ਕਰਨ ਦਾ ਅਧਿਕਾਰ ਹੈ ਤੇ ਉਨ੍ਹਾਂ ਨੂੰ ਇਸ ਸਬੰਧੀ ਸੰਭਾਵਿਤ ਸਿਆਸੀ ਨਤੀਜਿਆਂ ਬਾਰੇ ਸਲਾਹ ਦਿੱਤੀ ਗਈ ਹੈ।
ਨਿਊਯਾਰਕ ਟਾਇਮਸ ਨੇ ਵੀਰਵਾਰ ਦੱਸਿਆ ਕਿ ਟਰੰਪ ਨੇ ਚੋਣ ਦਿਵਸ ਤੋਂ ਬਾਅਦ ਹੀ ਗੱਲਬਾਤ ਦਾ ਜ਼ਿਕਰ ਕੀਤਾ ਹੈ ਕਿ ਉਹ ਖੁਦ ਨੂੰ ਮਾਫ ਕਰਨਾ ਚਾਹੁੰਦੇ ਹਨ। ਅਖ਼ਬਾਰ ਦੇ ਮੁਤਾਬਕ ਚੋਣ ਦਿਵਸ ਦੇ ਦਿਨ ਤੋਂ ਕਈ ਵਾਰ ਗੱਲਬਾਤ 'ਚ ਟਰੰਪ ਨੇ ਆਪਣੇ ਸਲਾਹਕਾਰਾਂ ਨੂੰ ਕਿਹਾ ਹੈ ਕਿ ਉਹ ਖੁਦ ਨੂੰ ਮਾਫੀ ਦੇਣ 'ਤੇ ਵਿਚਾਰ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ