ਪੜਚੋਲ ਕਰੋ
Advertisement
ਮੈਂ ਵਿਚਾਰਾ ਵ੍ਹਾਈਟ ਹਾਊਸ 'ਚ ਇਕੱਲਾ: ਟਰੰਪ ਦਾ ਦਰਦ
ਵਾਸ਼ਿੰਗਟਨ: ਜਿਸ ਸਮੇਂ ਦੁਨੀਆ ਭਰ ਦੇ ਲੋਕ ਕ੍ਰਿਸਮਸ ਦੇ ਤਿਉਹਾਰ 'ਚ ਮਸਰੂਫ ਹਨ, ਉਸ ਵੇਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਟਵੀਟ ਕਰਕੇ ਲੋਕਾਂ ਦਾ ਧਿਆਨ ਖਿੱਚਿਆ। ਟਰੰਪ ਨੇ ਟਵੀਟ ਕਰਕੇ ਖ਼ੁਦ ਨੂੰ ਵਿਚਾਰਾ ਦੱਸਦਿਆਂ ਅਮਰੀਕਾ ਮੈਕਸੀਕੋ ਸਰਹੱਦ 'ਤੇ ਦੀਵਾਰ ਨਿਰਮਾਣ ਮਾਮਲੇ ਦਾ ਜ਼ਿਕਰ ਕੀਤਾ।
ਦਰਅਸਲ, ਟਰੰਪ ਦੇ ਇਸ ਮਤੇ ਦਾ ਅਮਰੀਕੀ ਸੰਸਦ 'ਚ ਵਿਰੋਧੀ ਡੈਮੋਕ੍ਰੇਟਸ ਜੰਮ ਕੇ ਵਿਰੋਧ ਕਰ ਰਹੇ ਹਨ। ਇਸ ਤੋਂ ਬਾਅਦ ਸਰਕਾਰੀ ਵਿਭਾਗਾਂ ਚ ਕੰਮਕਾਜ਼ ਅੰਸ਼ਕ ਤੌਰ 'ਤੇ ਠੱਪ ਹੈ। ਟਰੰਪ ਨੇ ਟਵੀਟ ਕੀਤਾ ਕਿ ਉਹ ਵਾਈਟ ਹਾਊਸ ਚ ਪੂਰੀ ਤਰ੍ਹਾਂ ਇਕੱਲੇ ਸਨ ਤੇ ਅੰਸ਼ਕ ਤੌਰ 'ਤੇ ਠੱਪ ਪਏ ਸਰਕਾਰੀ ਕੰਮਕਾਜ ਨੂੰ ਸ਼ੁਰੂ ਕਰਨ ਲਈ ਡੈਮੋਕ੍ਰੇਟਸ ਦਾ ਗੱਲਬਾਤ ਦੀ ਮੇਜ਼ 'ਤੇ ਆਉਣ ਦਾ ਇੰਤਜ਼ਾਰ ਕਰਦੇ ਰਹੇ। ਟਰੰਪ ਨੇ ਅਮਰੀਕਾ ਮੈਕਸੀਕੋ ਸਰਹੱਦ 'ਤੇ ਦੀਵਾਰ ਬਣਾਏ ਜਾਣ ਲਈ ਫੰਡਿੰਗ ਦਾ ਮੁੱਦਾ ਚੁੱਕਿਆ ਹੈ ਜਿਸ 'ਤੇ ਕਰੀਬ ਪੰਜ ਅਰਬ ਡਾਲਰ ਖਰਚ ਹੋਵੇਗਾ। ਟਰੰਪ ਦੇ ਇਸ ਫੈਸਲੇ ਦਾ ਸੰਸਦ ਵਿੱਚ ਕਾਫੀ ਵਿਰੋਧ ਹੋਇਆ ਸੀ, ਜਿਸ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਕਾਫੀ ਗਿਰਾਵਟ ਆ ਗਈ ਸੀ, ਜੋ ਸੰਨ 1931 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ।I am all alone (poor me) in the White House waiting for the Democrats to come back and make a deal on desperately needed Border Security. At some point the Democrats not wanting to make a deal will cost our Country more money than the Border Wall we are all talking about. Crazy!
— Donald J. Trump (@realDonaldTrump) December 24, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement