ਪੜਚੋਲ ਕਰੋ
Advertisement
ਅਮਰੀਕਾ ਵੱਲੋਂ ਇਰਾਨ ਨੂੰ ਜੰਗ ਦੀ ਧਮਕੀ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਟਵੀਟ ਕਰਕੇ ਚੇਤਾਵਨੀ ਦਿੱਤੀ ਹੈ। ਆਪਣੇ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਅੱਗੇ ਤੋਂ ਅਮਰੀਕਾ ਨੂੰ ਧਮਕੀ ਨਾ ਦੇਣ, ਨਹੀਂ ਤਾਂ ਅਜਿਹੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਜਿਸ ਦੀ ਮਿਸਾਲ ਇਤਿਹਾਸ ਵਿੱਚ ਮੁਸ਼ਕਲ ਨਾਲ ਹੀ ਮਿਲਦੀ ਹੈ। ਖਾਸ ਗੱਲ ਇਹ ਹੈ ਕਿ ਆਪਣੀ ਗੱਲ ’ਤੇ ਜ਼ੋਰ ਦੇਣ ਲਈ ਉਨ੍ਹਾਂ ਪੂਰਾ ਟਵੀਟ ਵੱਡੇ ਅੱਖਰਾਂ ਵਿੱਚ ਲਿਖਿਆ ਹੈ। ਇਸ ਤੋਂ ਪਹਿਲਾਂ ਵੀ ਟਰੰਪ ਨੇ ਰੂਹਾਨੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਉਹ ਸੁੱਤੇ ਸ਼ੇਰ ਨੂੰ ਨਾ ਛੇੜਨ।
ਰੂਹਾਨੀ ਨੇ ਕੀ ਕਿਹਾ ਸੀ?ਰੂਹਾਨੀ ਨੇ ਕਿਹਾ ਸੀ ਕਿ ਸਾਡੇ ਨਾਲ ਟਕਰਾਏ ਤਾਂ ਸਭ ਤੋਂ ਵੱਡੀ ਜੰਗ ਹੋਏਗੀ। ਉਨ੍ਹਾਂ ਐਤਵਾਰ ਨੂੰ ਇਰਾਨੀ ਰਾਜਦੂਤਾਂ ਨੂੰ ਸਮਾਗਮ ਵਿੱਚ ਕਿਹਾ ਸੀ ਕਿ ਇਰਾਨ ਦੇ ਦੁਸ਼ਮਣ ਚੰਗੀ ਤਰ੍ਹਾਂ ਸਮਝ ਲੈਣ ਕਿ ਸਾਡੇ ਨਾਲ ਜੰਗ ਸਾਰੇ ਯੁੱਧਾਂ ਤੋਂ ਵੱਡੀ ਹੋਏਗੀ। ਇਰਾਨ ਨਾਲ ਸ਼ਾਂਤੀ ਹੋਰ ਸ਼ਾਂਤੀ ਨਾਲੋਂ ਵੱਡੀ ਹੈ। ਇਰਾਨੀ ਰਾਸ਼ਟਰਪਤੀ ਦਫਤਰ ਦੀ ਵੈੱਬਸਾਈਟ ਮੁਤਾਬਕ ਰੂਹਾਨੀ ਨੇ ਟਰੰਪ ਨੂੰ ਚੇਤਾਵਨੀ ਦਿੱਤੀ ਸੀ ਕਿ ਸ਼ੇਰ ਦੀ ਪੂਛ ਨਾਲ ਨਾ ਖੇਡੋ, ਤੁਹਾਨੂੰ ਪਛਤਾਉਣਾ ਪਏਗਾ।
To Iranian President Rouhani: NEVER, EVER THREATEN THE UNITED STATES AGAIN OR YOU WILL SUFFER CONSEQUENCES THE LIKES OF WHICH FEW THROUGHOUT HISTORY HAVE EVER SUFFERED BEFORE. WE ARE NO LONGER A COUNTRY THAT WILL STAND FOR YOUR DEMENTED WORDS OF VIOLENCE & DEATH. BE CAUTIOUS!
— Donald J. Trump (@realDonaldTrump) July 23, 2018
ਅਮਰੀਕਾ ਨੇ ਨਵੇਂ ਸਿਰਿਓਂ ਲਾਈ ਰੋਕਅਮਰੀਕਾ ਨੇ ਮਈ ਵਿੱਚ ਈਰਾਨ ਨਾਲ ਇਤਿਹਾਸਿਕ ਪਰਮਾਣੂ ਕਰਾਰ ਖ਼ਤਮ ਕਰ ਦਿੱਤਾ ਸੀ। ਇਸ ਦੇ ਨਾਲ ਉਸ ਨੇ ਈਰਾਨ ’ਤੇ ਨਵੀਆਂ ਰੋਕਾਂ ਲਾਈਆਂ ਸੀ, ਜੋ ਅਗਸਤ ਮਹੀਨੇ ਤੋਂ ਲਾਗੂ ਹੋਣਗੀਆਂ। ਅਮਰੀਕਾ ਦੇ ਇਸ ਕਦਮ ਬਾਅਦ ਹੀ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਵਧ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement