ਬੀਜਿੰਗ: ਚੀਨ ਤੋਂ ਤਾਜ਼ਾ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਕਾਰ ਅਚਾਨਕ ਹਾਈਵੇਅ 'ਤੇ ਰੁਕਦੀ ਨਜ਼ਰ ਆਉਂਦੀ ਹੈ। ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਡਰਾਈਵਰ ਹਾਈਵੇਅ ਤੋਂ ਬਾਹਰ ਨਿਕਲਣ ਵਾਲਾ ਐਗਜ਼ਿਟ ਪੁਆਂਇਟ ਮਿਸ ਕਰ ਦਿੰਦਾ ਹੈ ਤੇ ਕਾਰ ਹਾਈਵੇਅ ਦੇ ਵਿਚਕਾਰ ਰੋਕ ਦਿੰਦਾ ਹੈ।
ਉਸ ਨੇ ਨਾ ਸਿਰਫ਼ ਕਾਰ ਹਾਈਵੇਅ ਵਿੱਚ ਰੋਕੀ ਸਗੋਂ ਦੋ ਲੈਂਨਜ਼ ਵੀ ਬਲੌਕ ਕੀਤੇ ਹੋਏ ਹਨ। ਭਾਵੇਂ ਕਾਰ ਦਾ ਡਰਾਈਵਰ ਤਾਂ ਇਸ ਕੋਝੀ ਹਰਕਤ ਤੋਂ ਬਾਅਦ ਵੀ ਸਹੀ ਸਲਾਮਤ ਬਚ ਗਿਆ ਪਰ ਇਸ ਦੌਰਾਨ ਦੋ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ।
https://www.facebook.com/shanghaiist/videos/10156824030896030/?t=0
ਇਹ ਵੀਡੀਓ ਬੀਤੀ 10 ਅਪ੍ਰੈਲ ਨੂੰ 'Shanghaiist' ਤੇ ਪੋਸਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੌਲੀ-ਹੌਲੀ ਵਾਇਰਲ ਹੋ ਗਿਆ ਸੀ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕਾਂ ਵੱਲੋਂ ਪਸੰਦ ਤੇ ਸ਼ੇਅਰ ਕੀਤਾ ਗਿਆ ਹੈ।