Dussehra 2023: ਕੈਨੇਡਾ ਦੀ ਸੰਸਦ 'ਚ ਪਹਿਲੀ ਵਾਰ ਮਨਾਇਆ ਕੁੱਲੂ ਦਾ ਦੁਸਹਿਰਾ
Dussehra celebrate in Canada - ਰਾਮਲੀਲਾ ਦੇ ਮੰਚਨ ਤੋਂ ਇਲਾਵਾ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਹਿਮਾਚਲੀ ਨਾਟੀ ਸ਼ਾਮਲ ਸੀ। ਦੁਪਹਿਰ ਵੇਲੇ ਲੰਚ ਮੌਕੇ ਦਰਸ਼ਕਾਂ ਨੂੰ 'ਧਾਮ' ਪਰੋਸਿਆ ਗਿਆ

Dussehra celebrate in Canada : ਅੱਜ ਭਾਰਤ ਵਿੱਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਭਾਰਤ ਦੇ ਹਰ ਸ਼ਹੀਰ ਤੋਂ ਲੈ ਕੇ ਪਿੰਡਾਂ ਤੱਕ ਲੋਕ ਇਸ ਤਿਉਹਾਰ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਸੱਤ ਸਮੁੰਦਰੋਂ ਪਾਰ ਕੈਨੇਡਾ ਵਿੱਚ ਵੀ ਪ੍ਰਵਾਸੀ ਭਾਰਤੀਆਂ ਨੇ ਦੁਸਾਹਿਰ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਹੈ।
ਕੈਨੇਡਾ ਦੀ ਸੰਸਦ ਵਿੱਚ ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਕੁੱਲੂ ਦਾ ਦੁਸਹਿਰਾ ਮਨਾਇਆ ਗਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪਾਰਲੀਮੈਂਟ ਹਿੱਲ ਵਿੱਚ ਦੁਸਹਿਰਾ ਸੈਲੀਬ੍ਰੇਟ ਕੀਤਾ ਗਿਆ। ਇਸ ਤਿਉਹਾਰ ਦੀ ਮੇਜਬਾਨੀ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਕੀਤੀ। ਇਸ ਨੂੰ ਹਿਮਾਚਲ ਪ੍ਰਦੇਸ਼ ਦੇ ਪ੍ਰਵਾਸੀ ਸੰਗਠਨ 'ਹਿਮਾਚਲੀ ਪ੍ਰਵਾਸੀ ਗਲੋਬਲ ਐਸੋਸੀਏਸ਼ਨ' ਵੱਲੋਂ ਸਮਰਥਨ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਨੂੰ ਕੈਨੇਡਾ 'ਚ ਹੋਰ ਮੌਜੂਦ ਲੋਕਾਂ ਨਾਲ ਪ੍ਰਵਾਸੀ ਭਾਰਤੀਆਂ ਨੂੰ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਨਿਵੇਸ਼ਕਾਂ ਅਤੇ ਵਿਅਕਤੀਆਂ ਨੂੰ ਵਪਾਰ ਤੇ ਸੈਰ-ਸਪਾਟਾ ਲਈ ਹਿਮਾਚਲ ਪ੍ਰਦੇਸ਼ ਆਉਣ ਦਾ ਵੀ ਸੱਦਾ ਦਿੱਤਾ। ਇਸ ਪ੍ਰੋਗਰਾਮ ਵਿੱਚ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਅਤੇ 25 ਭਾਰਤੀ- ਕੈਨੇਡੀਅਨ ਪ੍ਰਵਾਸੀ ਸੰਗਠਨਾਂ ਦੇ ਨੁਮਾਇੰਦਿਆਂ ਸਣੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ।
ਇਸ ਦੌਰਾਨ ਹਿਮਾਚਲੀ ਪ੍ਰਵਾਸੀ ਗਲੋਬਲ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਰਾਮਲੀਲਾ ਦੇ ਮੰਚਨ ਤੋਂ ਇਲਾਵਾ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਹਿਮਾਚਲੀ ਨਾਟੀ ਸ਼ਾਮਲ ਸੀ। ਦੁਪਹਿਰ ਵੇਲੇ ਲੰਚ ਮੌਕੇ ਦਰਸ਼ਕਾਂ ਨੂੰ 'ਧਾਮ' ਪਰੋਸਿਆ ਗਿਆ। ਧਾਮ ਹਿਮਾਚਲੀ ਸੱਭਿਆਚਾਰਕ ਵਿੱਚ ਵਿਆਹ ਜਾਂ ਧਾਰਮਿਕ ਦਿਨਾਂ ਦੌਰਾਨ ਪਰੋਸਿਆ ਜਾਣ ਵਾਲਾ ਇੱਕ ਖਾਣਾ ਹੈ। ਧਾਮ ਵਿੱਚ ਪਕਾਏ ਗਏ ਚੌਲ਼ ਅਤੇ ਮੂੰਗ ਦਾਲ ਪਰੋਸੀ ਜਾਂਦੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
Before You Go
ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਟ੍ਰੈਂਡਿੰਗ ਟੌਪਿਕ






















