ਨਵੀਂ ਦਿੱਲੀ: ਅਫ਼ਗ਼ਾਨ ਸਰਹੱਦ ਨੇੜੇ ਤਜਾਕਿਸਤਾਨ ਵਿੱਚ ਭੂਚਾਲ ਆਇਆ, ਜਿਸ ਦਾ ਪ੍ਰਭਾਵ ਪੰਜਾਬ, ਹਰਿਆਣਾ, ਦਿੱਲੀ ਤੇ ਕਸ਼ਮੀਰ ਤਕ ਵੇਖਿਆ ਗਿਆ। ਸੰਯੁਕਤ ਰਾਜ ਦੇ ਭੂ-ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਤੀਬਰਤਾ 6.4 ਮਾਪੀ ਗਈ।
ਇਸ ਭੂਚਾਲ ਵਿੱਚ ਹਾਲ਼ੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ। ਅਫ਼ਗ਼ਾਨਿਸਤਾਨ ਦੇ ਕਾਬੁਲ, ਭਾਰਤ ਦੇ ਕਸ਼ਮੀਰ ਘਾਟੀ, ਐਨਸੀਆਰ ਤੇ ਪੰਜਾਬ ਦੇ ਕੁਝ ਹਿੱਸਿਆਂ, ਬਠਿੰਡਾ ਤੇ ਮੁਕਤਸਰ ਵਿੱਚ ਵੀ ਮਾਮੂਲੀ ਝਟਕਿਆਂ ਦੀ ਰਿਪੋਰਟ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਵਿੱਚ ਸੀ, ਪਰ ਇਸ ਦਾ ਅਸਰ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਵੀ ਮਹਿਸੂਸ ਕੀਤਾ ਗਿਆ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਅੱਜ ਦੁਪਹਿਰ 4:15 ਵਜੇ ਮਹਿਸੂਸ ਕੀਤਾ ਗਿਆ।
ਯੂਨਾਈਟਿਡ ਸਟੇਟਸ ਜ਼ੀਓਲੌਜੀਕਲ ਸਰਵੇਖਣ ਮੁਤਾਬਕ ਅੱਜ ਸਵੇਰੇ ਪਾਕਿਸਤਾਨ ਵਿੱਚ ਵੀ 5.1 ਤੀਬਰਤਾ ਤੇ 40.9 ਡੂੰਗਾਈ ਵਾਲਾ ਭੂਚਾਲ ਆਇਆ, ਜਿਸ ਦਾ ਕੇਂਦਰ ਬੰਨੂ ਤੋਂ 29 ਕਿਲੋਮੀਟਰ ਦੱਖਣ-ਪੱਛਮ ’ਤੇ ਸੀ।