ਤੁਰਕੀ 'ਚ ਸ਼ਕਤੀਸ਼ਾਲੀ ਭੂਚਾਲ ਨਾਲ 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ, ਇਮਾਰਤਾਂ ਤਬਾਹ
ਸਭ ਤੋਂ ਜ਼ਿਆਦਾ ਤਬਾਹੀ ਤੁਰਕੀ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਇਜਮਿਰ 'ਚ ਹੋਈ ਹੈ। ਸ਼ਕਤੀਸ਼ਾਲੀ ਭੂਚਾਲ ਦੇ ਚੱਲਦਿਆਂ ਪੱਛਮੀ ਤੁਰਕੀ ਦੇ ਇਜਮਿਰ ਸੂਬੇ 'ਚ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ।
ਇਸਤਾਂਬੁਲ: ਤੁਰਕੀ ਤੇ ਯੂਨਾਨ ਦੇ ਤਟ ਵਿਚਾਲੇ ਏਜਿਅਨ ਸਾਗਰ 'ਚ ਸ਼ੁੱਕਰਵਾਰ ਭਿਆਨਕ ਭੂਚਾਲ ਨੇ ਦਸਤਕ ਦਿੱਤੀ। ਭੂਚਾਲ ਆਉਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਤੇ 700 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਇਸਤਾਂਬੁਲ ਸਥਿਤ ਇਜਮਿਰ ਜ਼ਿਲ੍ਹੇ ਦੇ ਸੇਫੇਰਿਸਾਰ 'ਚ ਛੋਟੀ ਸੁਨਾਮੀ ਵੀ ਆਈ ਹੈ। ਉੱਥੇ ਹੀ ਯੂਨਾਨ ਦੇ ਸਾਮੋਸ ਪ੍ਰਾਇਦੀਪ 'ਚ ਘੱਟੋ ਘੱਟ ਚਾਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।
ਯੂਰਪੀ ਮੱਧਸਾਗਰ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਸ਼ੁਰੂਆਤ 'ਚ ਭੂਚਾਲ ਦੀ ਤੀਬਰਤਾ 6.9 ਸੀ ਤੇ ਇਸ ਦਾ ਕੇਂਦਰ ਯੂਨਾਨ ਦੇ ਉੱਤਰ-ਉੱਤਰ ਪੂਰਬ 'ਚ ਸਾਮੋਸ ਦੀਪ ਸੀ। ਅਮਰੀਕਾ ਦੇ ਭੂਗਰਭ ਸਰਵੇਖਣ ਦੇ ਮੁਤਾਬਕ ਭੂਚਾਲ ਦੀ ਤੀਬਰਤਾ 7.0 ਸੀ। ਤੁਰਕੀ ਦੇ ਆਫਤ ਪ੍ਰਬੰਧਨ ਵਿਭਾਗ ਨੇ ਕਿਹਾ ਭੂਚਾਲ ਦਾ ਕੇਂਦਰ ਏਜਿਅਨ ਸਾਗਰ 'ਚ 16.5 ਕਿਮੀ ਹੇਠਾਂ ਸੀ। ਭੂਚਾਲ ਦੀ ਤੀਬਰਤਾ 6.6 ਮਾਪੀ ਗਈ।
ਕਈ ਇਮਾਰਤਾਂ ਢਹਿ ਢੇਰੀ, ਬਚਾਅ ਕਾਰਜ ਜਾਰੀ
ਸਭ ਤੋਂ ਜ਼ਿਆਦਾ ਤਬਾਹੀ ਤੁਰਕੀ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਇਜਮਿਰ 'ਚ ਹੋਈ ਹੈ। ਸ਼ਕਤੀਸ਼ਾਲੀ ਭੂਚਾਲ ਦੇ ਚੱਲਦਿਆਂ ਪੱਛਮੀ ਤੁਰਕੀ ਦੇ ਇਜਮਿਰ ਸੂਬੇ 'ਚ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ। ਯੂਨਾਨ ਦੇ ਸਾਮੋਸ 'ਚ ਵੀ ਕੁਝ ਨੁਕਸਾਨ ਹੋਇਆ ਹੈ। ਇਜਮਿਰ 'ਚ ਕਈ ਥਾਈਂ ਧੂੰਆਂ ਉੱਠਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਇਜਮਿਰ ਦੇ ਗਵਰਨਰ ਯਾਵੂਜ ਸਲੀਮ ਕੋਸਗਰ ਨੇ ਕਿਹਾ ਮਲਬੇ 'ਚੋਂ ਕਰੀਬ 70 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਚਾਰ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆਂ ਹੈ। 38 ਐਂਬੂਲੈਂਸ, ਦੋ ਐਂਬੂਲੈਂਸ ਹੈਲੀਕੌਪਟਰ ਅਤੇ 35 ਬਚਾਅ ਟੀਮਾਂ ਇਜਮਿਰ 'ਚ ਕੰਮ 'ਚ ਜੁੱਟੀਆਂ ਹਨ। ਘੱਟੋ ਘੱਟ 12 ਇਮਾਰਤਾਂ 'ਚ ਬਚਾਅ ਕਾਰਜ ਚੱਲ ਰਿਹਾ ਹੈ।
ਤੁਰਕੀ 'ਚ ਪਹਿਲਾਂ ਵੀ ਆ ਚੁੱਕੇ ਸ਼ਕਤੀਸ਼ਾਲੀ ਭੂਚਾਲ
ਇਸ ਤੋਂ ਪਹਿਲਾਂ ਜਨਵਰੀ 'ਚ ਤੁਰਕੀ ਦੇ ਸਿਵ੍ਰੀਸ 'ਚ ਭੂਚਾਲ ਆਉਣ ਨਾਲ 30 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਤੇ 1600 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਉੱਥੇ ਹੀ ਤੁਰਕੀ ਦੇ ਇਜਮਿਰ ਸ਼ਹਿਰ 'ਚ ਸਾਲ 1999 'ਚ ਭੂਚਾਲ ਨਾਲ 17,000 ਲੋਕਾਂ ਦੀ ਮੌਤ ਹੋਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ