ਟਸਕਨ: ਅਮਰੀਕੀ ਸ਼ਹਿਰ ਟਸਕਨ ਵਿੱਚ ਰਹਿਣ ਵਾਲੇ ਐਡੀ ਕੌਲਿਨਜ਼ ਆਪਣੀ ਪਾਲਤੂ ਕੁੱਤੀ ਚਿਹੁਆਹੁਆ ਜੈਨੀ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਸ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਆਪਣਾ ਸਭ ਕੁਝ ਦੇਣ ਲਈ ਤਿਆਰ ਹੈ। ਐਡੀ ਦੀ ਚਿਹੁਆਹੁਆ ਅਪਰੈਲ ਮਹੀਨੇ ਤੋਂ ਲਾਪਤਾ ਹੈ। ਐਡੀ ਨੇ ਉਸ ਨੂੰ ਲੱਭਣ ਦੀ ਹਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀ। ਹੁਣ ਐਡੀ ਨੇ ਉਸ ਦੀ ਚਿਹੁਆਹੁਆ ਲੱਭਣ ਵਾਲੇ ਨੂੰ ਆਪਣਾ ਸਭ ਕੁਝ ਦੇਣ ਦਾ ਫੈਸਲਾ ਕੀਤਾ ਹੈ।
ਐਡੀ ਨੇ ਸ਼ਹਿਰ ਵਿੱਚ ਜੈਨੀ ਦੇ ਪੋਸਟਰਜ਼ ਲਗਵਾਏ ਹਨ। ਇਨ੍ਹਾਂ ਵਿੱਚ ਐਲਾਨ ਕੀਤਾ ਗਿਆ ਹੈ ਕਿ ਜੈਨੀ ਦੀ ਖ਼ਬਰ ਦੇਣ ਵਾਲੇ ਨੂੰ ਉਹ ਆਪਣਾ ਇੱਕ ਬੈਡਰੂਮ ਦਾ ਅਪਾਰਟਮੈਂਟ, ਵਰਕਸ਼ਾਪ ਤੇ ਪਲਾਟ ਦੇਣਗੇ। ਉਸ ਨੇ ਕਿਹਾ ਕਿ ਮੈਂ ਬਹੁਤ ਕੋਸ਼ਿਸ਼ ਕਰ ਚੁੱਕਾ ਹੈ, ਜੋ ਕੋਈ ਵੀ ਜੈਨੀ ਵਾਪਸ ਕਰਾਂਗਾ. ਉਸ ਨੂੰ ਬਿਨਾ ਕੁਝ ਪੁੱਛੇ ਇਹ ਸਾਰੀਆਂ ਚੀਜ਼ਾਂ ਦਵਾਂਗਾ। ਬੱਸ ਮੈਨੂੰ ਜੈਨੀ ਚਾਹੀਦੀ ਹੈ। ਉਸ ਬਿਨਾ ਜ਼ਿੰਦਗੀ ਦਾ ਇੱਕ ਪਲ ਬਿਤਾਉਣਾ ਔਖਾ ਹੋ ਗਿਆ ਹੈ।
ਸੋਸ਼ਲ ਮੀਡੀਆ 'ਤੇ ਪਿਛਲੇ ਤਿੰਨ ਮਹੀਨਿਆਂ ਤੋਂ ਮਾਈ ਨੇਮ ਇਜ਼ ਜੈਨੀ ਨਾਂ ਤੋਂ ਕੈਂਪੇਨ ਚਲਾਈ ਜਾ ਰਹੀ ਹੈ। ਐਡੀ ਨੂੰ ਉਮੀਦ ਹੈ ਕਿ ਇਸ ਤਰ੍ਹਾਂ ਜੈਨੀ ਨੂੰ ਲੱਭਣ ਵਿੱਚ ਆਸਾਨੀ ਹੋਏਗੀ। ਉਸ ਨੇ ਕਿਹਾ ਕਿ ਉਸ ਲਈ ਜੈਨੀ ਸਭ ਤੋਂ ਅਹਿਮ ਹੈ ਤੇ ਬਾਕੀ ਚੀਜ਼ਾਂ ਬਾਅਦ ਵਿੱਚ ਹਨ। ਉਹ ਮੇਰੀ ਜ਼ਿੰਦਗੀ ਹੈ, ਮੈਨੂੰ ਬੇਹੱਦ ਪਿਆਰੀ ਹੈ ਤੇ ਮੇਰੇ ਪਰਿਵਾਰ ਦਾ ਅਹਿਮ ਹਿੱਸਾ ਹੈ। ਉਸ ਨੇ ਕਿਹਾ ਕਿ ਜੈਨੀ ਲਈ ਉਹ ਆਪਣਾ ਸਭ ਕੁਝ ਕੁਰਬਾਨ ਕਰ ਸਕਦਾ ਹੈ।
ਲਾਪਤਾ ਕੁੱਤੀ ਲਈ ਸਭ ਕੁਝ ਦਾਅ 'ਤੇ ਲਾਇਆ, ਲੱਭਣ ਵਾਲੇ ਨੂੰ ਘਰ, ਜ਼ਮੀਨ ਤੇ ਵਰਕਸ਼ਾਪ ਦੇਣ ਦਾ ਐਲਾਨ
ਏਬੀਪੀ ਸਾਂਝਾ
Updated at:
21 Jul 2019 03:35 PM (IST)
ਐਡੀ ਨੇ ਸ਼ਹਿਰ ਵਿੱਚ ਜੈਨੀ ਦੇ ਪੋਸਟਰਜ਼ ਲਗਵਾਏ ਹਨ। ਇਨ੍ਹਾਂ ਵਿੱਚ ਐਲਾਨ ਕੀਤਾ ਗਿਆ ਹੈ ਕਿ ਜੈਨੀ ਦੀ ਖ਼ਬਰ ਦੇਣ ਵਾਲੇ ਨੂੰ ਉਹ ਆਪਣਾ ਇੱਕ ਬੈਡਰੂਮ ਦਾ ਅਪਾਰਟਮੈਂਟ, ਵਰਕਸ਼ਾਪ ਤੇ ਪਲਾਟ ਦੇਣਗੇ।
- - - - - - - - - Advertisement - - - - - - - - -