ਪੜਚੋਲ ਕਰੋ
(Source: ECI/ABP News)
ਬੜੇ ਗੁੰਝਲਦਾਰ ਢੰਗ ਨਾਲ ਹੁੰਦੀ ਅਮਰੀਕੀ ਰਾਸ਼ਟਰਪਤੀ ਦੀ ਚੋਣ, ਜਾਣੋ ਪੂਰੀ ਪ੍ਰਕ੍ਰਿਆ ਦੇ ਦਿਲਚਸਪ ਪੱਖ
ਅਮਰੀਕੀ ਸੰਵਿਧਾਨ ਮੁਤਾਬਕ ਚੋਣ ਲਈ ਨਵੰਬਰ ਮਹੀਨੇ ਦਾ ਪਹਿਲਾ ਮੰਗਲਵਾਰ, ਜੋ ਪਹਿਲੇ ਸੋਮਵਾਰ ਤੋਂ ਬਾਅਦ ਆਵੇ, ਪਹਿਲਾਂ ਤੋਂ ਹੀ ਨਿਰਧਾਰਤ ਹੈ। ਇੰਝ ਐਤਕੀਂ ਇਹ ਤਰੀਕ 3 ਨਵੰਬਰ ਹੈ। ਸਾਲ 2016 ’ਚ ਇਹ ਚੋਣਾਂ 8 ਨਵੰਬਰ ਨੂੰ ਹੋਈਆਂ ਸਨ।
![ਬੜੇ ਗੁੰਝਲਦਾਰ ਢੰਗ ਨਾਲ ਹੁੰਦੀ ਅਮਰੀਕੀ ਰਾਸ਼ਟਰਪਤੀ ਦੀ ਚੋਣ, ਜਾਣੋ ਪੂਰੀ ਪ੍ਰਕ੍ਰਿਆ ਦੇ ਦਿਲਚਸਪ ਪੱਖ Election of the President of the United States is highly complex and intricate manner, know here ਬੜੇ ਗੁੰਝਲਦਾਰ ਢੰਗ ਨਾਲ ਹੁੰਦੀ ਅਮਰੀਕੀ ਰਾਸ਼ਟਰਪਤੀ ਦੀ ਚੋਣ, ਜਾਣੋ ਪੂਰੀ ਪ੍ਰਕ੍ਰਿਆ ਦੇ ਦਿਲਚਸਪ ਪੱਖ](https://static.abplive.com/wp-content/uploads/sites/5/2020/10/29165929/us-election.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਚੰਡੀਗੜ੍ਹ: ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਪਿਛਲੇ 232 ਸਾਲਾਂ ਤੋਂ ਆਪਣੇ ਸਰਬਉੱਚ ਲੀਡਰ ਦੀ ਚੋਣ ਵੋਟਾਂ ਰਾਹੀਂ ਕਰਦਾ ਆਇਆ ਹੈ। ਦੁਨੀਆ ਦੀ ਮਹਾਸ਼ਕਤੀ ਅਮਰੀਕਾ ਦੇ ਬੇਹੱਦ ਤਾਕਤਵਰ ਰਾਸ਼ਟਰਪਤੀ ਦੀ ਚੋਣ ਬਹੁਤ ਗੁੰਝਲਦਾਰ ਤਰੀਕੇ ਨਾਲ ਹੁੰਦੀ ਹੈ। ਅਮਰੀਕਾ ’ਚ ਰਾਸ਼ਟਰਪਤੀ ਦੀ ਚੋਣ ਅਸਿੱਧੇ ਤਰੀਕੇ ਨਾਲ ਹੁੰਦੀ ਹੈ। ਅਮਰੀਕਨ ਲੋਕ ਰਾਸ਼ਟਰਪਤੀ ਦੀ ਚੋਣ ਸਿੱਧੀ ਨਹੀਂ ਕਰਦੇ, ਸਗੋਂ ਉਨ੍ਹਾਂ ਲੋਕਾਂ ਨੂੰ ਚੁਣਦੇ ਹਨ, ਜਿਹੜੇ ਰਾਸ਼ਟਰਪਤੀ ਦੀ ਚੋਣ ਕਰਦੇ ਹਨ।
ਅਮਰੀਕਾ ਦੇ 50 ਸੂਬਿਆਂ ਵਿੱਚ ਅਜਿਹੇ 538 ਇਲੈਕਟਰਜ਼ ਨੂੰ ਚੁਣਿਆ ਜਾਂਦਾ ਹੈ, ਉਸੇ ਨੂੰ ‘ਇਲੈਕਟੋਰਲ ਕਾਲਜ’ ਆਖਦੇ ਹਨ। ਇਲੈਕਟਰਜ਼ ਦੀ ਇਹ ਗਿਣਤੀ ਹਰੇਕ ਸੂਬੇ ਵਿੱਚ ਵੱਖੋ-ਵੱਖਰੀ ਹੁੰਦੀ ਹੈ ਤੇ ਇਹ ਗਿਣਤੀ ਸੂਬੇ ਦੀ ਆਬਾਦੀ ਦੇ ਅਨੁਪਾਤ ਮੁਤਾਬਕ ਤੈਅ ਹੁੰਦੀ ਹੈ। ਮਿਸਾਲ ਦੇ ਤੌਰ ’ਤੇ ਕੈਲੀਫ਼ੋਰਨੀਆ ਕਿਉਂਕਿ ਇੱਕ ਵਿਸ਼ਾਲ ਸੂਬਾ ਹੈ, ਇਸ ਲਈ ਉੱਥੋਂ 55 ਇਲੈਕਟਰਜ਼ ਚੁਣੇ ਜਾਂਦੇ ਹਨ ਪਰ ਅਲਬਾਮਾ ਤੇ ਵਿਓਮਿੰਗ ਜਿਹੇ ਛੋਟੇ ਰਾਜ ਵਿੱਚ ਕੇਵਲ ਇੱਕ-ਇੱਕ ਇਲੈਕਟਰ ਹੀ ਚੁਣਿਆ ਜਾਂਦਾ ਹੈ।
ਵਿਦਿਆਰਥੀਆਂ ਲਈ ਕੈਨੇਡਾ ਦੀ ਪੀਆਰ ਲੈਣ ਦਾ ਸੁਨਹਿਰੀ ਮੌਕਾ, ਅਲਬਰਟਾ ਸਰਕਾਰ ਕੱਢੇ ਦੋ ਨਵੇਂ ਢੰਗ
ਬਾਅਦ ’ਚ ਪਾਰਟੀ ਪਸੰਦ ਦੇ ਆਧਾਰ ਉੱਤੇ ਚੁਣੇ ਗਏ ਇਲੈਕਟਰਜ਼ ਰਾਸ਼ਟਰਪਤੀ ਉਮੀਦਵਾਰ ਲਈ ਵੋਟਿੰਗ ਕਰਦੇ ਹਨ। ਰਾਸ਼ਟਰਪਤੀ ਬਣਨ ਲਈ ਕਿਸੇ ਵੀ ਉਮੀਦਵਾਰ ਨੂੰ 270 ਵੋਟਾਂ ਮਿਲਣੀਆਂ ਜ਼ਰੂਰੀ ਹਨ। ਕਿਸੇ ਵੀ ਰਾਜ ਵਿੱਚ 50 ਫ਼ੀਸਦੀ ਤੋਂ ਵੱਧ ਇਲੈਕਟਰਜ਼ ਦੀਆਂ ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰ ਦੇ ਖਾਤੇ ਵਿੱਚ ਹੀ ਬਾਕੀ ਸਾਰੇ ਇਲੈਕਟਰਜ਼ ਦੀਆਂ ਵੋਟਾਂ ਵੀ ਚਲੀਆਂ ਜਾਂਦੀਆਂ ਹਨ।
ਅਮਰੀਕੀ ਸੰਵਿਧਾਨ ਮੁਤਾਬਕ ਚੋਣ ਲਈ ਨਵੰਬਰ ਮਹੀਨੇ ਦਾ ਪਹਿਲਾ ਮੰਗਲਵਾਰ, ਜੋ ਪਹਿਲੇ ਸੋਮਵਾਰ ਤੋਂ ਬਾਅਦ ਆਵੇ, ਪਹਿਲਾਂ ਤੋਂ ਹੀ ਨਿਰਧਾਰਤ ਹੈ। ਇੰਝ ਐਤਕੀਂ ਇਹ ਤਰੀਕ 3 ਨਵੰਬਰ ਹੈ। ਸਾਲ 2016 ’ਚ ਇਹ ਚੋਣਾਂ 8 ਨਵੰਬਰ ਨੂੰ ਹੋਈਆਂ ਸਨ। ਇਸ ਵਾਰ 4 ਨਵੰਬਰ ਨੂੰ ਆਮ ਤੌਰ ਉੱਤੇ ਨਤੀਜਿਆਂ ਦੀ ਤਸਵੀਰ ਸਾਫ਼ ਹੋ ਜਾਵੇਗੀ। ਉਂਝ ਕੋਵਿਡ ਸੰਕਟ ਕਾਰਨ ਕੁਝ ਵੱਧ ਸਮਾਂ ਵੀ ਲੱਗ ਸਕਦਾ ਹੈ। ਇਸ ਵਾਰ ਵੀ ਬਹੁਤ ਵੱਡੀ ਗਿਣਤੀ ’ਚ ਲੋਕਾਂ ਨੇ ਡਾਕ ਰਾਹੀਂ ਵੀ ਵੋਟ ਪਾਉਣ ਦੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ ਹੈ।
ਅਮਰੀਵੀ ਸੰਵਿਧਾਨ ਅਨੁਸਾਰ ਦਸੰਬਰ ਮਹੀਨੇ ਦੇ ਦੂਜੇ ਮੰਗਲਵਾਰ ਤੋਂ ਬਾਅਦ ਆਉਣ ਵਾਲੇ ਪਹਿਲੇ ਸੋਮਵਾਰ ਨੂੰ ਸਾਰੇ 50 ਰਾਜਾਂ ਤੇ ਡਿਸਟ੍ਰਿਕਟ ਆਫ਼ ਕੋਲੰਬੀਆ ’ਚ ਲੋਕ ਇਲੈਕਟਰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦੀ ਚੋਣ ਲਈ ਜਮ੍ਹਾ ਹੁੰਦੇ ਹਨ। ਇਸ ਵਾਰ ਇਹ ਕਵਾਇਦ 14 ਦਸੰਬਰ ਨੂੰ ਹੋਵੇਗੀ। ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਦੇ ਨਾਲ ਹੀ ਕਾਂਗਰਸ ਤੇ ਸੈਨੇਟ ਲਈ ਵੀ ਵੋਟਾਂ ਪੈਂਦੀਆਂ ਹਨ।
ਇੰਝ ਜਨਵਰੀ ਮਹੀਨੇ ਦੀ ਤਿੰਨ ਤਰੀਕ ਨੂੰ ਨਵੇਂ ਮੈਂਬਰਾਂ ਵਾਲੀ ਕਾਂਗਰਸ ਦੀ ਪਹਿਲੀ ਬੈਠਕ ਹੁੰਦੀ ਹੈ। ਇਸ ਦੇ ਨਾਲ ਹੀ 6 ਜਨਵਰੀ ਨੂੰ ਹਾਊਸ ਤੇ ਸੈਨੇਟ ਦੀ ਸਾਂਝੀ ਬੈਠਕ ਦੀ ਤਰੀਕ ਤੈਅ ਹੁੰਦੀ ਹੈ; ਜਿਸ ਵਿੱਚ ਇਲੈਕਟੋਰਲ ਵੋਟਾਂ ਦੀ ਆਖ਼ਰੀ ਗਿਣਤੀ ਉੱਤੇ ਮੋਹਰ ਲਾਈ ਜਾਂਦੀ ਹੈ। ਨਵੇਂ ਰਾਸ਼ਟਰਪਤੀ ਦੀ ਸਹੁ–ਚੁਕਾਈ ਲਈ 20 ਜਨਵਰੀ ਦੀ ਤਰੀਕ ਮੁਕੱਰਰ ਹੈ।
ਕਿਸਾਨਾਂ ਦੇ ਸਮਰਥਨ 'ਚ ਹਲਕਾ-ਹਲਕਾ ਉਤਰੀ ਕਾਂਗਰਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)