ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ 'ਚ ਦੋ ਧਮਾਕੇ ਹੋਏ ਹਨ। ਇਹ ਧਮਾਕੇ ਫੈਡਰਲ ਸੁਪਰੀਮ ਕੋਰਟ (STF) ਤੋਂ ਕੁਝ ਕਦਮਾਂ ਦੀ ਦੂਰੀ 'ਤੇ ਹੋਏ ਹਨ। ਇਨ੍ਹਾਂ ਧਮਾਕਿਆਂ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਦੋ ਲੋਕ ਜ਼ਖਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਅਦਾਲਤ ਨੂੰ ਕੋਰਟ ਖਾਲੀ ਕਰਵਾ ਲਿਆ ਹੈ।
ਇਸ ਘਟਨਾ ਬਾਰੇ ਅਦਾਲਤ ਨੇ ਆਪਣੇ ਬਿਆਨ 'ਚ ਕਿਹਾ, "ਬੁੱਧਵਾਰ ਨੂੰ (ਸੁਪਰੀਮ ਕੋਰਟ) ਸੈਸ਼ਨ ਦੀ ਸਮਾਪਤੀ 'ਤੇ ਦੋ ਜ਼ੋਰਦਾਰ ਧਮਾਕੇ ਸੁਣੇ ਗਏ। ਇਸ ਤੋਂ ਬਾਅਦ ਮੰਤਰੀਆਂ ਨੂੰ ਇਮਾਰਤ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।"
ਪੁਲਿਸ ਨੇ ਜਾਰੀ ਕੀਤਾ ਬਿਆਨ
ਇਸ ਘਟਨਾ ਬਾਰੇ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ, "ਬ੍ਰਾਸੀਲੀਆ ਦੇ ਥ੍ਰੀ ਪਾਵਰਸ ਪਲਾਜ਼ਾ ਵਜੋਂ ਜਾਣੇ ਜਾਂਦੇ ਇਲਾਕੇ ਵਿੱਚ ਪੁਲਿਸ ਮੁਲਾਜ਼ਮ ਅਤੇ ਬੰਬ ਨਿਰੋਧਕ ਦਸਤੇ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ।" ਇਸ ਘਟਨਾ ਸਬੰਧੀ ਵੀ ਵੱਖਰੀ ਜਾਂਚ ਕੀਤੀ ਜਾਵੇਗੀ।