10 ਸੂਬਿਆਂ ਇਲੀਨਾਏ, ਅਯੋਵਾ, ਮਿਨੇਸੋਟਾ, ਨਾਰਥ ਡਕੋਟਾ, ਵਿਸਕਾਂਸਿਨ, ਕੰਸਾਸ, ਮਿਸੌਰੀ ਤੇ ਮੋਂਟਾਨਾ ‘ਚ ਖੂਬ ਠੰਢ ਪੈ ਰਹੀ ਹੈ। ਠੰਢ ਨੂੰ ਦੇਖਦੇ ਹੋਏ 6 ਸੂਬਿਆਂ ਦੀਆਂ ਪੋਸਟਲ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਘਰੋਂ ਨਾ ਨਿਕਲਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਇੱਕ ਪੁਲਿਸ ਅਧਿਕਾਰੀ ਨੇ ਟਵੀਟ ਕੀਤਾ, “ਖੁੱਲ੍ਹੇ ਇਲਾਕੇ ‘ਚ ਵੀ ਵਿਜ਼ੀਵਿਲਟੀ ਕਾਫੀ ਘੱਟ ਗਈ ਹੈ। ਗੱਡੀਆਂ ਦੀ ਹੈੱਡਲਾਈਟਾਂ ਤੇ ਟੇਲਲਾਈਟ ਨੂੰ ਚਾਲੂ ਰੱਖੋ। ਇਹ ਸੁਰੱਖਿਆ ਦੇ ਲਿਹਾਜ਼ ਤੋਂ ਸਹੀ ਰਹੇਗਾ।”
ਸ਼ਿਕਾਗੋ ਦੀ ਸਥਿਤੀ ਤੋਂ ਸਭ ਤੋਂ ਖ਼ਰਾਬ ਹੈ ਜਿੱਥੇ ਤਾਪਮਾਨ ਮਨਫੀ 27 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਅੰਟਾਰਟਿਕਾ ‘ਚ ਤਾਪਮਾਨ ਸਭ ਤੋਂ ਘੱਟ ਹੋ ਸਕਦਾ ਹੈ। ਨਰਥ ਡਕੋਟਾ ‘ਚ ਲੋਕਾਂ ਨੂੰ ਦੁਕਾਨਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਵੱਧ ਤੋਂ ਵੱਧ ਕੱਪੜੇ ਪਾਉਣ ਦੀ ਸਲਾਹ ਦਿੱਤੀ ਗਈ ਹੈ।