ਨਿਊਯਾਰਕ: ਫੇਸਬੁੱਕ ਨੇ ਆਪਣੇ ਪਲੇਟਫਾਰਮ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ 10 ਤੋਂ ਵੱਧ ਇਸ਼ਤਿਹਾਰਾਂ ਨੂੰ ਹਟਾ ਦਿੱਤਾ ਹੈ। ਇਹ ਵੀਡੀਓ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਜਾਰੀ ਕੀਤੇ ਗਏ ਸੀ। ਫੇਸਬੁੱਕ ਦੇ ਬੁਲਾਰੇ ਐਂਡੀ ਸਟੋਨ ਨੇ ਵੀਰਵਾਰ ਨੂੰ ਕਿਹਾ ਕਿ ਇਹ ਇਸ਼ਤਿਹਾਰ ਜਨਤਕ ਨਫ਼ਰਤ ਨੂੰ ਰੋਕਣ ਦੀਆਂ ਸਾਡੀਆਂ ਨੀਤੀਆਂ ਦੇ ਵਿਰੁੱਧ ਸੀ। ਵੀਡੀਓ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਫੇਸਬੁੱਕ ਪੇਜ ਤੋਂ ਸ਼ੇਅਰ ਕੀਤੇ ਗਏ। ਇਸ ਨੂੰ ਹਟਾਉਣ ਤੋਂ ਪਹਿਲਾਂ ਇਸ ਨੂੰ ਲੱਖਾਂ ਵਾਰ ਦੇਖਿਆ ਗਿਆ ਸੀ।

ਵੀਡੀਓ ਵਿੱਚ ਐਂਟੀਫਾ ਸਮੂਹ ਦੀ ਅਲੋਚਨਾ ਕੀਤੀ ਗਈ ਸੀ:

ਟਰੰਪ ਦੀ ਚੋਣ ਮੁਹਿੰਮ ਨੇ ਇਸ਼ਤਿਹਾਰ ਵਿੱਚ ਖੱਬੇ ਸਮੂਹ ਅੰਟੀਫਾ ਦੀ ਅਲੋਚਨਾ ਕੀਤੀ। ਟਰੰਪ ਦੇ ਸਮਰਥਕ ਮੰਗ ਕਰ ਰਹੇ ਹਨ ਕਿ ਅਮਰੀਕੀ ਸਮੂਹ ਨੂੰ ਘਰੇਲੂ ਅੱਤਵਾਦੀ ਸੰਗਠਨ ਐਲਾਨਿਆ ਜਾਵੇ। ਸਮੂਹ ਦੇ ਮੈਂਬਰਾਂ ਨੇ ਲੌਕਡਾਊਨ ਨੂੰ ਹਟਾਉਣ ਦੇ ਵਿਰੋਧ ਵਿੱਚ ਪਿਛਲੇ ਮਹੀਨੇ ਅਮਰੀਕਾ ਵਿੱਚ ਕਈ ਰਾਜਾਂ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਹਥਿਆਰਾਂ ਸਣੇ ਹਿੱਸਾ ਲਿਆ ਸੀ।

ਵਿਵਾਦ ਨੂੰ ਲੈ ਕੇ ਟਰੰਪ ਦੀ ਮੁਹਿੰਮ ਨੇ ਦਿੱਤੀ ਸਫਾਈ:

ਟਰੰਪ ਦੇ ਸਮਰਥਕਾਂ ਨੇ ਕਿਹਾ ਹੈ ਕਿ ਇਸ ਨਿਸ਼ਾਨ ਦੀ ਵਰਤੋਂ ਐਂਟੀਫਾ ਸਮੂਹ ਦੇ ਲੋਕ ਕਰਦੇ ਹਨ। ਟਰੰਪ ਮੁਹਿੰਮ ਦੇ ਨਿਰਦੇਸ਼ਕ ਟਿਮ ਮਯਰਟੋਗ ਨੇ ਵੀ ਕਈ ਵੈਬ ਲਿੰਕ ਸਾਂਝੇ ਕੀਤੇ ਜਿਸ ਵਿੱਚ ਅਜਿਹੀ ਨਿਸ਼ਾਨ ਵਾਲੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫੇਸਬੁੱਕ ਆਪਣੇ ਇਮੋਜੀ ਵਿਚ ਵੀ ਇਸੇ ਤਰ੍ਹਾਂ ਦੇ ਲਾਲ ਰੰਗ ਦੇ ਨਿਸ਼ਾਨ ਦੀ ਵਰਤੋਂ ਕਰਦਾ ਹੈ। ਇਹ ਦਰਸਾਉਂਦਾ ਹੈ ਕਿ ਕੰਪਨੀ ਨੇ ਸਿਰਫ ਸਾਡੇ ਇਸ਼ਤਿਹਾਰਾਂ ਨੂੰ ਨਿਸ਼ਾਨਾ ਬਣਾਇਆ ਹੈ।

ਪ੍ਰਚਾਰ ਸੰਬੰਧੀ ਇਸ਼ਤਿਹਾਰ ਵਿੱਚ ਲਿਖਿਆ, ਖੱਬੇ ਪੱਖੀ ਗਰੁੱਪ ਅਸ਼ਾਂਤੀ ਫੈਲਾ ਰਹੇ ਹਨ:

“ਖੱਬੀਆਂ ਧੜਿਆਂ ਦੀਆਂ ਮਾਰੂ ਭੀੜ ਸਾਡੀਆਂ ਸੜਕਾਂ ‘ਤੇ ਭੱਜ ਰਹੀ ਹੈ। ਉਹ ਅਸ਼ਾਂਤੀ ਫੈਲਾ ਰਹੇ ਹਨ। ਉਹ ਸਾਡੇ ਸ਼ਹਿਰਾਂ ‘ਚ ਦੰਗੇ ਕਰ ਰਹੇ ਹਨ ਅਤੇ ਤਬਾਹ ਕਰ ਰਹੇ ਹਨ- ਇਹ ਪੂਰੀ ਤਰ੍ਹਾਂ ਪਾਗਲਪਨ ਹੈ। ਇਸ ਸਮੇਂ ਇਹ ਅਹਿਮ ਹੈ ਕਿ ਸਾਰੇ ਅਮਰੀਕੀ ਇਕੱਠੇ ਹੋਣ ਤੇ ਉਨ੍ਹਾਂ ਨੂੰ ਇਹ ਸੰਦੇਸ਼ ਭੇਜਣ ਕਿ ਅਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਹੁਣ ਸਹਿਣ ਨਹੀਂ ਕਰਾਂਗੇ। ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਬਾਰੇ ਆਪਣਾ ਬਿਆਨ ਦਿਓ ਤੇ ਆਪਣਾ ਨਾਂ ਇਸ ਸਰਵੇਖਣ ਵਿੱਚ ਸ਼ਾਮਲ ਕਰੋ।

ਇਹ ਵੀ ਪੜ੍ਹੋ:

ਟਰੰਪ ਨੂੰ ਝਟਕਾ, ਚੋਣਾਂ ਲਈ ਤੈਅ ਪਹਿਲੀ ਰੈਲੀ ਦੀ ਤਰੀਕ ਬਦਲੀ, ਜਾਣੋ ਹੁਣ ਕਦੋਂ ਹੋਏਗੀ ਰੈਲੀ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904