ਵਿਵਾਦਾਂ 'ਚ ਫਸੇ ਫੇਸਬੁੱਕ ਦੀ ਸਫ਼ਾਈ, 'ਨਫ਼ਰਤ ਤੇ ਕੱਟੜਤਾ ਦੀ ਨਿੰਦਾ ਕਰਦੇ ਹਾਂ'
ਫੇਸਬੁੱਕ ਦੇ ਭਾਰਤ ਪ੍ਰਮੁੱਖ ਅਜੀਤ ਮੋਹਨ ਵੱਲੋਂ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਫੇਸਬੁੱਕ 'ਤੇ ਇਲਜ਼ਾਮ ਲੱਗ ਰਿਹਾ ਹੈ ਕਿ ਉਹ ਸੱਤਾ 'ਚ ਬੈਠੀ ਪਾਰਟੀ ਦੇ ਲੀਡਰਾਂ ਦੇ ਨਫ਼ਰਤ ਭਰੇ ਪੋਸਟ ਨਹੀਂ ਹਟਾਉਂਦੀ ਹੈ।
ਨਵੀਂ ਦਿੱਲੀ: ਨਫ਼ਰਤ ਭਰੀ ਸਮੱਗਰੀ ਹਟਾਉਣ 'ਚ ਪੱਖਪਾਤ ਵਰਤਣ ਦੇ ਇਲਜ਼ਾਮਾਂ ਦੌਰਾਨ ਫੇਸਬੁੱਕ ਨੇ ਸ਼ੁੱਕਰਵਾਰ ਕਿਹਾ ਕਿ ਉਹ ਇਕ ਖੁੱਲ੍ਹਾ, ਪਾਰਦਰਸ਼ੀ ਅਤੇ ਪੱਖਪਾਤ ਰਹਿਤ ਮੰਚ ਹੈ। ਫੇਸਬੁੱਕ ਭਾਈਚਾਰਕ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੀਆਂ ਪੋਸਟਾਂ ਹਟਾਉਣਾ ਲਗਾਤਾਰ ਜਾਰੀ ਰੱਖੇਗਾ।
ਫੇਸਬੁੱਕ ਦੇ ਭਾਰਤ ਪ੍ਰਮੁੱਖ ਅਜੀਤ ਮੋਹਨ ਵੱਲੋਂ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਫੇਸਬੁੱਕ 'ਤੇ ਇਲਜ਼ਾਮ ਲੱਗ ਰਿਹਾ ਹੈ ਕਿ ਉਹ ਸੱਤਾ 'ਚ ਬੈਠੀ ਪਾਰਟੀ ਦੇ ਲੀਡਰਾਂ ਦੇ ਨਫ਼ਰਤ ਭਰੇ ਪੋਸਟ ਨਹੀਂ ਹਟਾਉਂਦੀ ਹੈ। ਸੱਤਾਧਿਰ ਦੇ ਨਾਲ ਨਰਮੀ ਵਰਤੀ ਜਾਂਦੀ ਹੈ ਤੇ ਵਿਵਾਦਤ ਸਮੱਗਰੀ ਹਟਾਉਣ ਦੀ ਨੀਤੀ 'ਤੇ ਠੀਕ ਢੰਗ ਨਾਲ ਅਮਲ ਨਹੀਂ ਕੀਤਾ ਜਾਂਦਾ।
ਨਫ਼ਰਤ ਤੇ ਕੱਟੜਤਾ ਦੀ ਨਿੰਦਾ ਕਰਦੇ ਹਾਂ- ਫੇਸਬੁੱਕ:
ਫੇਸਬੁੱਕ ਇੰਡੀਆਂ ਦੇ ਉਪ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਅਜੀਤ ਮੋਹਨ ਨੇ ਇਕ ਬਲੌਗ ਪੋਸਟ 'ਚ ਕਿਹਾ, 'ਫੇਸਬੁੱਕ ਹਮੇਸ਼ਾਂ ਤੋਂ ਇਕ ਖੁੱਲ੍ਹਾ, ਪਾਰਦਰਸ਼ੀ ਅਤੇ ਪੱਖਪਾਤ-ਰਹਿਤ ਮੰਚ ਰਿਹਾ ਹੈ। ਜਿੱਥੇ ਲੋਕ ਆਜ਼ਾਦ ਰੂਪ ਨਾਲ ਵਿਚਾਰ ਵਿਅਕਤ ਕਰ ਸਕਦੇਹਨ। ਪਿਛਲੇ ਕੁਝ ਦਿਨਾਂ 'ਚ ਸਾਡੇ 'ਤੇ ਪੱਖਪਾਤ ਦੇ ਇਲਜ਼ਾਮ ਲਾਏ ਗਏ ਹਨ ਕਿ ਅਸੀਂ ਆਪਣੀਆਂ ਨੀਤੀਆਂ ਨੂੰ ਪੱਖਪਾਤ ਤਰੀਕੇ ਨਾਲ ਲਾਗੂ ਕਰਦੇ ਹਾਂ।'
ਉਨ੍ਹਾਂ ਕਿਹਾ 'ਅਸੀਂ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਤੇ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਾਂ ਅਸੀਂ ਕਿਸੇ ਵੀ ਰੂਪ 'ਚ ਨਫ਼ਰਤ ਤੇ ਕੱਟੜਤਾ ਦੀ ਨਿੰਦਾ ਕਰਦੇ ਹਾਂ।
ਉਨ੍ਹਾਂ ਇਹ ਵੀ ਕਿਹਾ ਕਿ ਫੇਸਬੁੱਕ ਕੋਲ ਸਮੱਗਰੀ ਨੂੰ ਲੈਕੇ ਇਕ ਨਿਰਪੱਖ ਦ੍ਰਿਸ਼ਟੀਕੋਣ ਹੈ ਤੇ ਉਹ ਆਪਣੇ ਕਮਿਊਨਿਟੀ ਸਟੈਂਡਰਡਸ 'ਤੇ ਦ੍ਰਿੜਤਾ ਨਾਲ ਅਮਲ ਕਰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚ ਸਪਸ਼ਟ ਤੌਰ 'ਤੇ ਦੱਸਿਆ ਗਿਆ ਹੈ ਕੀ ਫੇਸਬੁੱਕ 'ਤੇ ਰਹਿ ਸਕਦਾ ਹੈ ਤੇ ਕੀ ਨਹੀਂ।
ਦਰਦਨਾਕ ਸੜਕ ਹਾਦਸਾ, ਬੇਕਾਬੂ ਹੋਕੇ ਨਹਿਰ 'ਚ ਡਿੱਗੀ ਕਾਰ, ਪੂਰੇ ਪਰਿਵਾਰ ਦੀ ਮੌਤ
ਉਨ੍ਹਾਂ ਕਿਹਾ ਅਸੀਂ ਕਿਸੇ ਵੀ ਸਿਆਸੀ ਸਥਿਤੀ, ਪਾਰਟੀ ਜਾਂ ਧਾਰਮਿਕ ਅਤੇ ਸੰਸਕ੍ਰਿਤਕ ਵਿਸ਼ਵਾਸ ਦੀ ਪਰਵਾਹ ਕੀਤੇ ਬਿਨਾਂ ਵਿਸ਼ਵ ਪੱਧਰ 'ਤੇ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਦੇ ਹਾਂ। ਅਸੀਂ ਭਾਰਤ 'ਚ ਲੋਕ ਹਸਤੀਆਂ ਵੱਲੋਂ ਪੋਸਟ ਕੀਤੀਆਂ ਉਹ ਪੋਸਟਾਂ ਹਟਾਈਆਂ ਹਨ ਜੋ ਸਾਡੇ ਕਮਿਊਨਿਟੀ ਸਟੈਂਡਰਡਸ ਦੀ ਉਲੰਘਣਾ ਕਰਦੀਆਂ ਹਨ ਤੇ ਅੱਗੇ ਵੀ ਅਜਿਹਾ ਕਰਨਾ ਜਾਰੀ ਰੱਖਾਂਗੇ।
ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ