ਠਾਣਾ : ਮੁੰਬਈ ਪੁਲਿਸ ਨੇ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ ਇੱਕ ਰੈਕਟ ਦਾ ਪਰਦਾਫਾਸ਼ ਕੀਤਾ ਹੈ।  ਪੁਲਿਸ ਅਨੁਸਾਰ 9 ਕਾਲ ਸੈਂਟਰਾਂ ਦੇ ਕਰੀਬ 700 ਕਰਮਚਾਰੀਆਂ ਨੇ ਨਕਲੀ ਟੈਕਸ ਅਫ਼ਸਰ ਬਣ ਕੇ ਹਜ਼ਾਰਾਂ ਅਮਰੀਕੀਆਂ ਨਾਲ ਲੱਖਾਂ ਡਾਲਰਾਂ ਦੀ ਠੱਗੀ ਮਾਰੀ ਹੈ।


ਗ੍ਰਿਫ਼ਤਾਰ ਕੀਤੇ ਗਏ ਸਾਰੇ ਨੌਜਵਾਨ ਫਰਾਟੇਦਾਰ ਅੰਗਰੇਜ਼ੀ ਬੋਲਦੇ ਹਨ। ਪੁਲਿਸ ਅਨੁਸਾਰ ਪਹਿਲਾਂ ਇਹ ਅਮਰੀਕੀ ਟੈਕਸ ਡਿਫਾਲਟਰਾਂ ਦੀ ਸੂਚੀ ਹਾਸਿਲ ਕਰਦੇ। ਉਸ ਤੋਂ ਬਾਅਦ ਟੈਕਸ ਅਫ਼ਸਰ ਬਣ ਕੇ ਉਨ੍ਹਾਂ ਨੂੰ ਫ਼ੋਨ ਉਤੇ ਧਮਕਾਉਂਦੇ। ਪੁਲਿਸ ਅਨੁਸਾਰ ਇਹ ਕਾਲ ਸੈਂਟਰ ਰੋਜ਼ਾਨਾ ਕਰੀਬ 1 ਕਰੋੜ ਰੁਪਏ ਦੀ ਠੱਗੀ ਮਾਰਦੇ ਸਨ ਅਤੇ ਇਹਨਾਂ ਦਾ ਇਹ ਧੰਦਾ ਪਿਛਲੇ ਕਰੀਬ 1 ਸਾਲ ਤੋਂ ਚੱਲ ਰਿਹਾ ਸੀ।

ਪੁਲਿਸ ਅਨੁਸਾਰ ਇਹ ਫ਼ੋਨ ਉੱਤੇ ਫਾਰਟੇਦਾਰ ਅੰਗਰੇਜ਼ੀ ਰਾਹੀਂ ਅਮਰੀਕੀ ਨਾਗਰਿਕ ਨੂੰ ਟੈਕਸ ਚੋਰੀ ਕਰਨ ਦੇ ਦੋਸ਼ ਵਿੱਚ ਧਮਕਾਉਂਦੇ ਅਤੇ ਫਿਰ ਜੇਲ੍ਹ ਭੇਜਣ ਦੀ ਧਮਕੀ ਦਿੰਦੇ। ਬੈਂਕਾਂ ਖਾਤੇ ਦੀ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਇਹ ਆਨ ਲਾਈਨ ਪੈਸਾ ਟਰਾਂਸਫ਼ਰ ਕਰਦੇ। ਅਮਰੀਕੀ ਪੁਲਿਸ ਦੀ ਸ਼ਿਕਾਇਤ ਉੱਤੇ ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਕਾਲ ਸੈਂਟਰਾਂ ਉੱਤੇ ਛਾਪੇਮਾਰੀ ਕੀਤੀ ਅਤੇ ਕਰੀਬ 700 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ।
ਇਹਨਾਂ ਵਿਚੋਂ ਕਾਲ ਸੈਂਟਰ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ। ਪੁਲਿਸ ਅਨੁਸਾਰ ਠੱਗੀ ਦਾ ਧੰਦਾ ਪਿਛਲੇ ਕਰੀਬ ਇੱਕ ਸਾਲ ਤੋਂ ਚੱਲ ਰਿਹਾ ਸੀ ਅਤੇ ਇਸ ਦੌਰਾਨ ਇਹਨਾਂ ਨੇ ਪਿਛਲੇ ਇੱਕ ਸਾਲ ਵਿੱਚ ਕਰੀਬ 500 ਅਮਰੀਕੀਆਂ ਨੂੰ ਆਪਣਾ ਸ਼ਿਕਾਰ ਬਣਿਆ ਅਤੇ 239 ਕਰੋੜ ਦੀ ਠੱਗੀ ਮਾਰੀ