ਵਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਭਵ ਹੈ ਕਿ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਨਵੇਂ ਮੁਖੀ ਦੀ ਚੋਣ ਕਰ ਲਈ ਹੈ। ਸਮਝਿਆ ਜਾਂਦਾ ਹੈ ਕਿ ਟਰੰਪ ਨੇ ਫੈਡਰਲ ਰਿਜ਼ਰਵ ਦੇ ਗਵਰਨਰ ਜੇਰੋਮ ਪਾਵੇਲ ਨੂੰ ਦੱਸਿਆ ਹੈ ਕਿ ਉਹ ਜੈਨੇਟ ਯੇਲੇਨ ਦੀ ਥਾਂ ਫੈਡਰਲ ਰਿਜ਼ਰਵ ਦੇ ਨਵੇਂ ਮੁਖੀ ਹੋਣਗੇ।
ਵਾਲ ਸਟਰੀਟ ਜਨਰਲ ਦੀ ਰਿਪੋਰਟ ਵਿੱਚ ਇਸ ਮਾਮਲੇ ਨਾਲ ਜੁੜੇ ਦੋ ਲੋਕਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕ ਟਰੰਪ ਨੇ ਕੱਲ੍ਹ ਪਾਵੇਲ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਾਇਆ। ਯੇਲੇਨ ਦਾ ਫੈਡਰਲ ਰਿਜ਼ਰਵ ਦੇ ਚੇਅਰਪਰਸਨ ਦਾ ਚਾਰ ਸਾਲ ਦਾ ਸਮਾਂ ਫਰਵਰੀ ਵਿੱਚ ਪੂਰਾ ਹੋਣਾ ਹੈ। ਸੀਨੇਟ ਦੀ ਪੁਸ਼ਟੀ ਪਿੱਛੋਂ ਪਾਵੇਲ ਦੀ ਨਿਯੁਕਤੀ ਕੀਤੀ ਜਾਵੇਗੀ। ਫੈਡਰਲ ਰਿਜ਼ਰਵ ਦੇ ਬੋਰਡ ਦਾ ਮੈਂਬਰ ਬਣਨ ਲਈ ਪਹਿਲਾਂ ਪਾਵੇਲ ਇਸ ਦੌਰ 'ਚੋਂ ਲੰਘ ਰਹੇ ਹਨ।