China Explosion: ਚੀਨ ਦੀ ਕੋਲੇ ਦੀ ਖਾਨ 'ਚ ਭਿਆਨਕ ਧਮਾਕਾ, 11 ਦੀ ਮੌਤ, ਦਰਜਨਾਂ ਜ਼ਖਮੀ
China Explosion News: ਚੀਨ ਦੇ ਸ਼ਾਨਕਸ਼ੀ ਸੂਬੇ 'ਚ ਸਥਿਤ ਕੋਲੇ ਦੀ ਖਾਨ 'ਚ ਜ਼ਬਰਦਸਤ ਧਮਾਕਾ ਹੋਇਆ ਹੈ, ਜਿਸ 'ਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦਰਜਨਾਂ ਲੋਕ ਜ਼ਖਮੀ ਹੋਏ ਹਨ। ਫਿਲਹਾਲ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
China Explosion: ਉੱਤਰੀ ਚੀਨ ਦੇ ਸ਼ਾਨਕਸੀ ਸੂਬੇ 'ਚ ਸਥਿਤ ਕੋਲੇ ਦੀ ਖਾਨ 'ਚ ਧਮਾਕਾ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਚੀਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ (21 ਅਗਸਤ) ਦੀ ਰਾਤ ਕਰੀਬ 8:26 ਵਜੇ ਯਾਨਨ ਸ਼ਹਿਰ ਨੇੜੇ ਜਿਂਤਾਈ ਕੋਲਾ ਖਾਨ 'ਚ ਵਾਪਰਿਆ।
ਸਰਕਾਰੀ ਟੈਲੀਵਿਜ਼ਨ 'ਸੀ.ਸੀ.ਟੀ.ਵੀ.' ਨੇ ਮਿਉਂਸਪਲ ਐਮਰਜੈਂਸੀ ਮੈਨੇਜਮੈਂਟ ਬਿਊਰੋ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਧਮਾਕਾ ਬਹੁਤ ਜ਼ਬਰਦਸਤ ਸੀ। ਧਮਾਕੇ ਕਾਰਨ ਖਾਨ ਦੇ ਆਸਪਾਸ ਰਹਿਣ ਵਾਲੇ ਲੋਕ ਦਹਿਸ਼ਤ ਵਿਚ ਆ ਗਏ। ਰਿਪੋਰਟਾਂ ਮੁਤਾਬਕ ਕੁਝ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟ ਗਏ।
ਸੀਸੀਟੀਵੀ ਮੁਤਾਬਕ ਧਮਾਕੇ ਦੇ ਸਮੇਂ ਖਾਨ ਵਿੱਚ 90 ਦੇ ਕਰੀਬ ਲੋਕ ਮੌਜੂਦ ਸਨ ਪਰ ਜ਼ਿਆਦਾਤਰ ਲੋਕ ਖਾਨ ਵਿੱਚੋਂ ਬਾਹਰ ਆ ਚੁੱਕੇ ਸਨ। ਇਸ ਦੇ ਨਾਲ ਹੀ 9 ਲੋਕ ਅੰਦਰ ਫਸੇ ਰਹੇ। ਜਿਸ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਇਸ ਧਮਾਕੇ 'ਚ ਦੋ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ।
ਦਰਜਨਾਂ ਲੋਕ ਜ਼ਖਮੀ
ਰਿਪੋਰਟ ਮੁਤਾਬਕ, ਇਸ ਧਮਾਕੇ ਕਾਰਨ ਦਰਜਨਾਂ ਲੋਕ ਜ਼ਖਮੀ ਹੋਏ ਹਨ, ਹਾਲਾਂਕਿ ਸਾਰੇ ਖਤਰੇ ਤੋਂ ਬਾਹਰ ਹਨ। ਸਾਰਿਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਦੇ ਸਬੰਧ ਵਿੱਚ ਨਗਰ ਨਿਗਮ ਦੇ ਐਮਰਜੈਂਸੀ ਮੈਨੇਜਮੈਂਟ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਦੀ ਘਟਨਾ ਫਰਵਰੀ ਵਿੱਚ ਵੀ ਵਾਪਰੀ ਸੀ
ਇਸ ਸਾਲ ਫਰਵਰੀ ਵਿੱਚ, ਉੱਤਰੀ ਅੰਦਰੂਨੀ ਮੰਗੋਲੀਆ ਖੇਤਰ ਵਿੱਚ ਇੱਕ ਕੋਲੇ ਦੀ ਖਾਨ ਦੇ ਢਹਿਣ ਨਾਲ ਦਰਜਨਾਂ ਲੋਕ ਅਤੇ ਵਾਹਨ ਮਲਬੇ ਦੇ ਪਹਾੜ ਹੇਠਾਂ ਦੱਬ ਗਏ ਸਨ।ਅਧਿਕਾਰੀਆਂ ਨੇ ਮਹੀਨਿਆਂ ਤੱਕ ਅੰਤਿਮ ਜਾਨੀ ਨੁਕਸਾਨ ਦਾ ਖੁਲਾਸਾ ਨਹੀਂ ਕੀਤਾ ਸੀ, ਅਤੇ ਅੰਤ ਵਿੱਚ ਜੂਨ ਵਿੱਚ ਹੀ ਕਿਹਾ ਗਿਆ ਸੀ ਕਿ ਇਸ ਵਿੱਚ 53 ਲੋਕ ਮਾਰੇ ਗਏ ਸਨ।
ਦਸੰਬਰ 2022 ਵਿੱਚ ਵੀ ਹੋਇਆ ਸੀ ਇਹੋ ਜਿਹਾ ਹਾਦਸਾ
ਇਸ ਤੋਂ ਪਹਿਲਾਂ ਦੱਖਣ-ਪੱਛਮੀ ਚੀਨ ਵਿੱਚ ਦਸੰਬਰ 2022 ਦੇ ਪਹਿਲੇ ਹਫ਼ਤੇ ਇੱਕ ਕੋਲੇ ਦੀ ਖਾਨ ਵਿੱਚ ਕਾਰਬਨ ਮੋਨੋਆਕਸਾਈਡ ਦੇ ਪੱਧਰ ਵਧਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਸੀ। ਇਸ ਹਾਦਸੇ 'ਚ 23 ਲੋਕਾਂ ਦੀ ਮੌਤ ਹੋ ਗਈ ਸੀ।