ਨਿਊਯਾਰਕ: ਨਿਊਯਾਰਕ ਦੇ ਸਾਇਰਾਕੂਸ 'ਚ ਸ਼ੁੱਕਰਵਾਰ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ 'ਚ ਬੱਚਿਆਂ ਸਮੇਤ ਸੱਤ ਲੋਕ ਜ਼ਖਮੀ ਹੋਣ ਦੀ ਖ਼ਬਰ ਹੈ। ਨੈਸ਼ਨਲ ਪਬਲਿਕ ਰੇਡੀਓ ਦੇ ਪ੍ਰੋਡਿਊਸਰ ਨੇ ਬਿਆਨ 'ਚ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ।


ਹਾਲਾਂਕਿ ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਗੋਲੀਬਾਰੀ ਦੀ ਘਟਨਾ 'ਚ ਕਿੰਨੇ ਲੋਕ ਜ਼ਖਮੀ ਹੋਏ ਹਨ। ਸਾਇਰਾਕੂਸ ਡੌਟ ਕੌਮ ਦੀ ਵੈਬਸਾਈਟ ਮੁਤਾਬਕ ਦਰਅਸਲ ਵੀਰਵਾਰ ਨੂੰ ਇੱਕ ਵਿਅਕਤੀ ਦੀ ਮੌਤ ਉਪਰ ਪਰਿਵਾਰਕ ਇਕੱਠ ਦੌਰਾਨ ਗੋਲੀਬਾਰੀ ਕੀਤੀ ਗਈ।


ਜਾਣਕਾਰੀ ਮੁਤਾਬਕ ਗੋਲੀਬਾਰੀ ਦੌਰਾਨ ਘੱਟੋ-ਘੱਟ 10 ਗੋਲੀਆਂ ਚਲਾਈਆਂ ਗਈਆਂ ਸਨ।