ਬੀਜਿੰਗ: ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਚੀਨ 'ਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੈ। ਦੱਖਣੀ ਤੇ ਮੱਧ ਚੀਨ 'ਚ ਪਿਛਲੇ ਕੁਝ ਦਿਨਾਂ ਤੋਂ ਹੜ੍ਹ ਨਾਲ ਹਾਲਾਤ ਬੇਹੱਦ ਖਰਾਬ ਹੋਈ ਪਈ ਹੈ। ਦੱਖਣੀ ਚੀਨ ਦਾ ਇਕ ਵੱਡਾ ਖੇਤਰ ਪਾਣੀ 'ਚ ਡੁੱਬਿਆ ਹੋਇਆ ਹੈ। ਇਸ ਆਫਤ 'ਚ ਹਜ਼ਾਰਾਂ ਘਰ ਡੁੱਬ ਗਏ, ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜ਼ਬੂਰ ਹੋਣਾ ਪਿਆ। ਕਰੋੜਾਂ ਦੀ ਸੰਪੱਤੀ ਦਾ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਕਈ ਇਲਾਕਿਆਂ 'ਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।


ਰਿਪੋਰਟਾਂ ਮੁਤਾਬਕ ਦੱਖਣੀ ਤੇ ਮੱਧ ਚੀਨ 'ਚ 15 ਲੱਖ ਤੋਂ ਜ਼ਿਆਦਾ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਦੋ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ਹਾਲਤ 'ਚ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਹੜ੍ਹਾਂ ਨਾਲ ਕਰੀਬ 500 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਦੱਸਿਆ ਜਾ ਰਿਹਾ ਕਿ 1000 ਤੋਂ ਜ਼ਿਆਦਾ ਘਰ ਤਬਾਹ ਹੋ ਗਏ ਹਨ। ਦੱਖਣੀ ਚੀਨ ਦੇ ਗੁਆਂਗਸ਼ੀ 'ਚ ਹਾਲਾਤ ਸਭ ਤੋਂ ਖਰਾਬ ਹਨ। ਇੱਥੇ ਛੇ ਲੋਕਾਂ ਦੀ ਮੌਤ ਤੇ ਇਕ ਦੇ ਗਾਇਬ ਹੋਣ ਦੀ ਖ਼ਬਰ ਹੈ। ਹੁਨਾਨ 'ਚ 7 ਦੀ ਮੌਤ ਤੇ ਇਕ ਗਾਇਬ ਹੈ।


ਆਉਣ ਵਾਲੇ ਦਿਨਾਂ 'ਚ ਦੱਖਣੀ ਚੀਨ 'ਚ ਹੋਰ ਭਾਰੀ ਬਾਰਸ਼ ਹੋਣ ਦਾ ਅੰਦਾਜ਼ਾ ਹੈ। ਪੂਰੇ ਦੇਸ਼ 'ਚ ਰਾਹਤ ਤੇ ਬਚਾਅ ਕਾਰਜਾਂ ਲਈ ਟੀਮਾਂ ਭੇਜੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸਾਲ 2019 'ਚ ਵੀ ਚੀਨ ਨੂੰ ਹੜ੍ਹਾਂ ਨਾਲ ਦੋ ਹੱਥ ਕਰਨੇ ਪਏ ਸਨ। ਉਸ ਵੇਲੇ 61 ਲੋਕਾਂ ਦੀ ਮੌਤ ਹੋਈ ਸੀ 9300 ਘਰ ਤਬਾਹ ਹੋ ਗਏ ਸਨ।


ਇਹ ਵੀ ਪੜ੍ਹੋ: