ਅਦਾਲਤ ਨੇ ਸੱਤ ਜੂਨ ਨੂੰ ਰੋਨੀ ਨੂੰ ਸੱਤ ਨਾਬਾਲਿਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਸੀ। ਪੀੜਤ ਲੜਕੀਆਂ ਦੀ ਉਮਰ ਅੱਠ ਤੋਂ 11 ਸਾਲ ਸੀ। ਸਰਕਾਰੀ ਵਕੀਲ ਦੇ ਮੁਤਾਬਕ, ਰੋਨੀ ਸਾਲ 2002 ਤੋਂ ਹੀ ਇਸ ਨਫ਼ਰਤ ਭਰੇ ਕਾਰੇ 'ਚ ਸ਼ਾਮਿਲ ਸੀ। ਉਸਨੇ
ਕੋਰੀਆਟਾਊਨ ਦੇ ਕਾਹੇਂਗਾ ਐਲੀਮੈਂਟਰੀ ਸਕੂਲ ਤੇ ਹਾਲੀਵੁੱਡ ਦੇ ਵਾਈਨ ਐਲੀਮੈਂਟਰੀ ਸਕੂਲ 'ਚ ਕੋਚ ਰਹਿੰਦਿਆਂ ਇਹ ਅਪਰਾਧ ਕੀਤੇ ਸਨ। ਉਸ ਨੇ ਛੇ ਵਿਦਿਆਰਥਣਾਂ ਦਾ ਸਕੂਲ ਦੇ ਮੈਦਾਨ 'ਤੇ ਜਦਕਿ ਇਕ ਦਾ ਉਸ ਦੇ ਘਰ ਜਾ ਕੇ ਜਿਨਸੀ ਸ਼ੋੋਸ਼ਣ ਕੀਤਾ ਸੀ।