ਪੈਰਿਸ- ਦੱਖਣ-ਪੂਰਬੀ ਫਰਾਂਸ 'ਚ ਕੱਲ ਦੋ ਸੈਨਿਕ ਹੈਲੀਕਾਪਟਰਾਂ ਦੀ ਟੱਕਰ 'ਚ 5 ਵਿਅਕਤੀਆਂ ਦੀ ਮੌਤ ਹੋ ਗਈ | 'ਬੀ.ਬੀ.ਸੀ.' ਅਨੁਸਾਰ ਇਹ ਹਾਦਸਾ ਸੇਂਟ ਟ੍ਰੋਪੇਜ ਦੇ ਉੱਤਰ 'ਚ ਕਾਰਸੇਸ ਝੀਲ ਕੋਲ ਹੋਈ।




ਦੋਵੇਂ ਹੈਲੀਕਾਪਟਰ ਫਰੈਂਚ ਆਰਮੀ ਲਾਈਟ ਐਵੀਏਸ਼ਨ ਸਕੂਲ ਆਫ਼ ਕੈਨਿਟ ਜੀਸ ਮੌਰੇਸ ਨਾਲ ਸਬੰਧਿਤ ਸਨ | 82 ਹੈਲੀਕਾਪਟਰ ਵਾਲੇ ਇਸ ਫਲਾਈਾਗ ਸਕੂਲ 'ਚ ਫਰਾਂਸ, ਜਰਮਨ ਤੇ ਸਪੇਨ ਦੇ ਪਾਇਲਟ ਸਿਖਲਾਈ ਲੈਂਦੇ ਹਨ।




ਘਟਨਾ ਸਥਾਨ 'ਤੇ ਪਹੁੰਚਿਆ ਰਾਹਤ ਦਲ ਛੇਵੇਂ ਸ਼ਖ਼ਸ ਦੀ ਭਾਲ ਕਰ ਰਿਹਾ ਹੈ, ਜੋ ਹਾਸਦਾਗ੍ਰਸਤ ਹੋਏ ਹੈਲੀਕਾਪਟਰਾਂ 'ਚੋਂ ਇਕ 'ਤੇ ਸਵਾਰ ਸੀ | ਫ਼ਿਲਹਾਲ ਹਾਦਸੇ ਦੀ ਕਾਰਨਾਂ ਦੀ ਕੋਈ ਜਾਣਕਾਰੀ ਨਹੀਂ ਹੈ।