ਨਵੀਂ ਦਿੱਲੀ: ਬਹਿਰੀਨ 'ਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸੁਪਰ ਮਾਰਕਿਟ 'ਚ ਬੁਰਕਾ ਪਾਈ ਮਹਿਲਾ ਨੇ ਗਣੇਸ਼ ਦੀਆਂ ਮੂਰਤੀਆਂ ਨੂੰ ਤੋੜਿਆ ਤੇ ਨਾਲ ਹੀ ਖੂਬ ਹੰਗਾਮਾ ਕੀਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ। ਦੱਸ ਦਈਏ ਕਿ ਖ਼ਬਰਾਂ ਮੁਤਾਬਕ ਵੀਡੀਓ ਬਹਿਰੀਨ ਦੀ ਰਾਜਧਾਨੀ ਮਨਾਮਾ ਦੀ ਜਾਫੇਅਰ ਮਾਰਕਿਟ ਜਾ ਦੱਸਿਆ ਜਾ ਰਿਹਾ ਹੈ।

ਵਾਇਰਲ ਵੀਡੀਓ 'ਚ ਦੋ ਮਹਿਲਾਵਾਂ ਬੁਰਕਾ ਪਾ ਸੁਪਰ ਮਾਰਕਿਟ 'ਚ ਨਜ਼ਰ ਆ ਰਹੀਆਂ ਹਨ। ਇਸ 'ਚ ਇੱਕ ਮਹਿਲਾ ਇੱਕ-ਇੱਕ ਕਰਕੇ ਮੂਰਤੀਆਂ ਨੂੰ ਹੇਠ ਸੁੱਟਣਾ ਸ਼ੁਰੂ ਕਰ ਦਿੰਦੀ ਹੈ। ਇਸ ਦੇ ਨਾਲ ਹੀ ਉਹ ਖੂਬ ਹੰਗਾਮਾ ਵੀ ਕਰਦੀ ਹੈ ਕਿ ਇਹ ਮੁਹੰਮਦ ਬਿਨ ਈਸਾ ਦਾ ਦੇਸ਼ ਹੈ।

ਵੀਡੀਓ 'ਚ ਇੱਕ ਕਰਮੀ ਕਹਿੰਦਾ ਹੈ ਕਿ ਅਸੀਂ ਮੰਨਦੇ ਹਾਂ ਕਿ ਇਹ ਮੁਸਲਿਮ ਦੇਸ਼ ਹੈ। ਇਸ 'ਤੇ ਦੂਜੀ ਔਰਤ ਕਹਿੰਦੀ ਹੈ ਕਿ ਅਸੀਂ ਵੇਖਦੇ ਹਾਂ ਕਿ ਇਨ੍ਹਾਂ ਮੂਰਤੀਆਂ ਦੀ ਪੂਜਾ ਕੌਣ ਕਰਦਾ ਹੈ। ਪੁਲਿਸ ਨੂੰ ਬੁਲਾਓ। ਬਹਿਰੀਨ ਇੱਕ ਮੁਸਲਿਮ ਦੇਸ਼ ਹੈ, ਜਿੱਥੇ ਇਸਲਾਮ ਨੂੰ ਮੰਨਣ ਵਾਲੇ ਜ਼ਿਆਦਾ ਹਨ।


ਦੱਸ ਦਈਏ ਕਿ ਘਟਨਾ ਤੋਂ ਬਾਅਦ ਬਹਿਰੀਨ ਪੁਲਿਸ ਨੇ ਗਣੇਸ਼ ਦੇ ਬੁੱਤ ਨੂੰ ਤੋੜਨ ਵਾਲੀ ਔਰਤ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੁਲਿਸ ਨੇ ਔਰਤ ਖ਼ਿਲਾਫ਼ ਇੱਕ ਦੁਕਾਨ ਨੂੰ ਨੁਕਸਾਨ ਪਹੁੰਚਾਉਣ ਤੇ ਇੱਕ ਸੰਪਰਦਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਰਵਾਈ ਕੀਤੀ।

NEET ਤੇ JEE ਦੀਆਂ ਪ੍ਰੀਖਿਆਵਾਂ ਰੋਕਣ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ, ਸੁਣਾਇਆ ਇਹ ਫੈਸਲਾ

ਬਠਿੰਡਾ ਦੇ ਐਸਐਸਪੀ ਕੋਰੋਨਾ ਪੌਜ਼ੇਟਿਵ, ਹੁਣ ਖ਼ਜ਼ਾਨਾ ਮੰਤਰੀ ਇਕਾਂਤਵਾਸ ਪਹੁੰਚੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904