ਨਵੀਂ ਦਿੱਲੀ: ਕੁਝ ਸਮਾਂ ਪਹਿਲਾਂ ਸਰਕਾਰ ਸੰਤਰੀ ਰੰਗ ਦਾ ਪਾਸਪੋਰਟ ਲਿਆਉਣ 'ਤੇ ਵਿਚਾਰ ਕਰ ਰਹੀ ਸੀ ਪਰ ਹੁਣ ਇਸ ਵਿਚਾਰ ਨੂੰ ਛੱਡ ਦਿੱਤਾ ਹੈ। ਮਤਲਬ ਹੁਣ ਔਰੇਂਜ ਰੰਗ ਦਾ ਕੋਈ ਪਾਸਪੋਰਟ ਨਹੀਂ ਆਵੇਗਾ। ਇਸੇ ਮਹੀਨੇ 13 ਜਨਵਰੀ ਨੂੰ ਵਿਦੇਸ਼ ਮੰਤਰਾਲੇ ਨੇ ਔਰੇਂਜ ਪਾਸਪੋਰਟ ਲਿਆਉਣ ਦੀ ਗੱਲ ਆਖੀ ਸੀ।

ਸਰਕਾਰ ਦੇ ਇਸ ਫ਼ੈਸਲੇ ਤੋਂ ਸਾਫ਼ ਹੋ ਜਾਂਦਾ ਹੈ ਕਿ ਆਖ਼ਰੀ ਪੇਜ ਨੂੰ ਪ੍ਰਿੰਟ ਕਰਨ ਦਾ ਮੌਜੂਦਾ ਤਰੀਕਾ ਜਾਰੀ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਪਾਸਪੋਰਟ ਦੇ ਆਖ਼ਰੀ ਪੇਜ ਤੇ ਪਾਸਪੋਰਟ ਕਾਨੂੰਨ 1967 ਤੇ ਪਾਸਪੋਰਟ ਨਿਯਮ 1980 ਤਹਿਤ ਯਾਤਰਾਵਾਂ ਸਬੰਧੀ ਕਾਗ਼ਜ਼ ਪ੍ਰਿੰਟ ਨਹੀਂ ਕੀਤਾ ਜਾਵੇਗਾ।

10ਵੀਂ ਪਾਸ ਨਾ ਕਰਨ ਵਾਲਿਆਂ ਨੂੰ ਨਾਰੰਗੀ ਰੰਗ ਦਾ ਪਾਸਪੋਰਟ ਦੇਣ ਦੀ ਗੱਲ ਆਖੀ ਗਈ ਸੀ। ਇਸ ਮੁੱਦੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੂੰ ਕਾਫ਼ੀ ਅਰਜ਼ੀਆਂ ਮਿਲੀਆਂ ਸੀ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਨੇ 29 ਜਨਵਰੀ ਨੂੰ ਸਮੀਖਿਆ ਬੈਠਕ ਵਿੱਚ ਇਹ ਫ਼ੈਸਲਾ ਲਿਆ।