ਪੜਚੋਲ ਕਰੋ
Advertisement
ਅਮਰੀਕਾ 'ਚ ਗੋਲੀਆਂ ਦਾ ਮੀਂਹ, ਪੰਜ ਲੋਕਾਂ ਦੀ ਮੌਤ, ਹਮਲਾਵਰ ਨੇ ਕੀਤੀ ਖੁਦਕੁਸ਼ੀ!
-ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਵਿੱਚ 5 ਲੋਕਾਂ ਦੀ ਮੌਤ ਹੋ ਗਈ।-ਹਮਲਾਵਰ ਨੇ ਗੋਲੀਬਾਰੀ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।
ਵਾਸ਼ਿੰਗਟਨ: ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਹਮਲਾਵਰ ਨੇ ਗੋਲੀਬਾਰੀ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਹ ਘਟਨਾ ਵਿਸਕਾਨਸਿਨ ਦੇ ਮਿਲਵਾਕੀ ਸ਼ਹਿਰ ਵਿੱਚ ਮਾਲਸਨ ਕੌਰਸ ਬੀਅਰ ਕੰਪਨੀ ਦੇ ਕੈਂਪਸ ਵਿੱਚ ਵਾਪਰੀ।
ਸਥਾਨਕ ਅਧਿਕਾਰੀਆਂ ਅਨੁਸਾਰ ਇਹ ਇਲਾਕਾ ਬੰਦ ਕਰ ਦਿੱਤਾ ਗਿਆ ਸੀ। ਹਮਲਾਵਰ ਦੀ ਪਛਾਣ ਇੱਕ 51 ਸਾਲਾ ਮਿਲਵਾਕੀ ਨਿਵਾਸੀ ਵਜੋਂ ਹੋਈ ਹੈ। ਗੋਲੀਬਾਰੀ ਪਿੱਛੇ ਉਸ ਦਾ ਮਨੋਰਥ ਪਤਾ ਨਹੀਂ ਲੱਗ ਸਕਿਆ। ਘਟਨਾ ਬੁੱਧਵਾਰ ਦੁਪਹਿਰ ਦੀ ਹੈ। ਉਸ ਸਮੇਂ ਸੈਂਕੜੇ ਕਰਮਚਾਰੀ ਦਫਤਰ ਵਿੱਚ ਸਨ। ਮਿਲਵਾਕੀ ਦੇ ਪੁਲਿਸ ਮੁਖੀ ਅਲਫੋਂਸੋ ਮੋਰੇਲਸ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਕੰਪਨੀ ਦੇ ਪੰਜ ਕਰਮਚਾਰੀ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਨੇੜਲੇ ਸਕੂਲ ਤੇ ਦਫਤਰ ਬੰਦ ਕਰ ਦਿੱਤੇ ਗਏ ਹਨ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਅਤੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਸ ਨੇ ਹਮਲਾ ਕਰਨ ਵਾਲੇ ਨੂੰ 'ਦੁਸ਼ਟ ਕਾਤਲ' ਦੱਸਿਆ। ਵਿਸਕਾਨਸਿਨ ਦੇ ਸੰਸਦ ਮੈਂਬਰ ਮਾਈਕ ਗੈਲਾਘਰ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ- ਅਜਿਹੀਆਂ ਘਟਨਾਵਾਂ ਦਾ ਸਾਡੇ ਸਮਾਜ ਵਿੱਚ ਕੋਈ ਸਥਾਨ ਨਹੀਂ। ਹਾਲਾਂਕਿ, ਅਜੇ ਤੱਕ ਕੰਪਨੀ ਦੁਆਰਾ ਕੋਈ ਬਿਆਨ ਨਹੀਂ ਆਇਆ।
"I'd like to extend my deepest condolences to the victims and families in Milwaukee, Wisconsin." — President @realDonaldTrump pic.twitter.com/S7JYIVByyT
— The White House (@WhiteHouse) February 27, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement