ਇਸਲਾਮਾਬਾਦ: ਬਲੋਚਿਸਤਾਨ ‘ਚ 15 ਤੋਂ 20 ਹਮਲਾਵਰਾਂ ਨੇ ਬੱਸ ‘ਚ ਸਵਾਰ 14 ਲੋਕਾਂ ਦਾ ਗੋਲ਼ੀ ਮਾਰਕੇ ਕਤਲ ਕਰ ਦਿੱਤਾ। ਦੋ ਲੋਕਾਂ ਨੇ ਇਸ ਹਮਲੇ ‘ਚੋਂ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਅਜੇ ਤਕ ਹਮਲੇ ਦਾ ਕਾਰਨ ਸਾਹਮਣੇ ਨਹੀਂ ਆਇਆ। ਹਮਲਾਵਰਾਂ ਦੀ ਭਾਲ ਕਰਨ ‘ਚ ਵੀ ਪੁਲਿਸ ਨਾਕਾਮ ਸਾਬਤ ਹੋਈ ਹੈ।



ਜਿਸ ਬਸ ਨੂੰ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ, ਉਹ ਕਰਾਚੀ ਤੋਂ ਗਵਾਦਰ ਜਾ ਰਹੀ ਸੀ। ਹਮਲਾਵਰਾਂ ਨੇ 5-6 ਬੱਸਾਂ ਰੁੱਕਵਾਈਆਂ ਸੀ। ਇਹ ਘਟਨਾ ਵੀਰਵਾਰ ਨੂੰ ਬੁਜੀ ਟੌਪ ਇਲਾਕੇ ਦੇ ਮਕਰਾਨ ਕੋਸਟਲ ਹਾਈਵੇਅ ‘ਤੇ ਹੋਈ। ਹਮਲਾਵਰਾਂ ਨੇ ਯਾਤਰੀਆਂ ਨੂੰ ਪਛਾਣ ਪੱਤਰ ਦੇ ਬਹਾਨੇ ਬਸ ਤੋਂ ਉਤਾਰਿਆ।


ਏਜੰਸੀ ਮੁਤਾਬਕ ਬੱਸ ‘ਚ 16 ਯਾਤਰੀ ਸੀ। ਅਜੇ ਤਕ ਇਹ ਨਹੀਂ ਪਤਾ ਲੱਗ ਸਕਿਆ ਕਿ ਹਮਲਾਵਰ ਕੌਣ ਸੀ ਤੇ ਉਨ੍ਹਾਂ ਦਾ ਮਕਸਦ ਕੀ ਸੀ। ਹਮਲੇ ‘ਚ ਬਚੇ ਦੋ ਯਾਤਰੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।