ਵੈਨਕੂਵਰ: ਇੱਥ ਦੇ ਕਿਟਸਿਲਾਨੀ ਸ਼ਹਿਰ ‘ਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ। ਇਸ ਨੂੰ ਪੂਰੀ ਪਲਾਨਿੰਗ ਨਾਲ ਅੰਜ਼ਾਮ ਦਿੱਤਾ ਗਿਆ ਸੀ।
ਉਧਰ ਪ੍ਰਤੱਖਦਰਸ਼ੀਆ ਦਾ ਕਹਿਣਾ ਹੈ ਕਿ ਮੌਕੇ ‘ਤੇ ਕਈ ਵਾਰ ਗੋਲ਼ੀ ਚੱਲਣ ਦੀ ਆਵਾਜ਼ ਆਈ ਸੀ। ਹਮਲਾ ਇੱਕ ਚਿੱਟੇ ਰੰਗ ਦੀ ਬੀਮਰ ਗੱਡੀ ‘ਤੇ ਕੀਤਾ ਗਿਆ ਸੀ। ਗੱਡੀ ‘ਚ ਗੋਲ਼ੀਆਂ ਦੇ ਵੀ ਛੇ ਸੁਰਾਖ਼ ਹਨ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਗੱਡੀ ਨੂੰ ਅਕਸਰ ਹੀ ਇਲਾਕੇ ‘ਚ ਆਉਂਦੇ-ਜਾਂਦੇ ਦੇਖਿਆ ਗਿਆ ਸੀ।
ਪੀੜਤ ਸ਼ਖ਼ਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਦੀ ਜਾਣਕਾਰੀ ਵੀ ਪੁਲਿਸ ਨੇ ਦਿੱਤੀ ਹੈ। ਫਿਲਹਾਲ ਮਾਮਲੇ ‘ਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਵੈਨਕੂਵਰ ਦੇ ਸ਼ਹਿਰ ‘ਚ ਚਲੀ ਗੋਲ਼ੀ, ਇੱਕ ਦੀ ਮੌਤ
ਏਬੀਪੀ ਸਾਂਝਾ
Updated at:
18 Apr 2019 11:45 AM (IST)
ਵੈਨਕੂਵਰ ਦੇ ਕਿਟਸਿਲਾਨੀ ਸ਼ਹਿਰ ‘ਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ। ਇਸ ਨੂੰ ਪੂਰੀ ਪਲਾਨਿੰਗ ਨਾਲ ਅੰਜ਼ਾਮ ਦਿੱਤਾ ਗਿਆ ਸੀ।
- - - - - - - - - Advertisement - - - - - - - - -