ਜੰਗ 'ਚ ਦੋਵੇਂ ਲੱਤਾਂ ਗੁਆਉਣ ਦੇ ਬਾਵਜੂਦ ਇਸ ਸਾਬਕਾ ਫੌਜੀ ਨੇ ਰਚਿਆ ਇਤਿਹਾਸ, ਫ਼ਤਿਹ ਕੀਤਾ ਐਵਰੈਸਟ
Mount Everest: ਦੱਸ ਦਈਏ ਇੱਕ ਸਾਬਕਾ ਨੇਪਾਲੀ ਸੈਨਿਕ, ਜਿਸ ਨੇ ਇੱਕ ਜੰਗ ਵਿੱਚ ਆਪਣੀਆਂ ਦੋਵੇਂ ਲੱਤਾਂ ਗੁਆ ਲਈਆਂ ਸਨ। ਪਰ ਫਿਰ ਵੀ ਇਸ ਸਖ਼ਸ਼ ਨੇ ਆਪਣੀ ਕਾਮਯਾਬੀ ਦੇ ਝੰਡੇ ਮਾਊਂਟ ਐਵਰੈਸਟ ਉੱਤੇ ਗੱਡ ਦਿੱਤੇ ਹਨ।
Ex-soldier with artificial legs: ਕਹਿੰਦੇ ਹਨ ਕਿ ਜੇਕਰ ਟੀਚਾ ਹਾਸਲ ਕਰਨ ਲਈ ਜ਼ਿੱਦ ਹੋਵੇ ਤਾਂ ਸਫਲਤਾ ਯਕੀਨੀ ਹੈ। ਅਜਿਹੀ ਇੱਕ ਮਿਸਾਲ ਦੇਖਣ ਨੂੰ ਮਿਲੀ, ਜਦੋਂ ਇੱਕ ਸਾਬਕਾ ਫੌਜੀ ਨੇ ਹੈਰਾਨੀਜਨਕ ਆਪਣੀ ਜ਼ਿੱਦ ਨੂੰ ਸਫਲਤਾ ਦੇ ਵਿੱਚ ਬਦਲ ਦਿੱਤਾ। ਦੱਸ ਦਈਏ ਇੱਕ ਸਾਬਕਾ ਨੇਪਾਲੀ ਸੈਨਿਕ, ਜਿਸ ਨੇ ਇੱਕ ਜੰਗ ਵਿੱਚ ਆਪਣੀਆਂ ਦੋਵੇਂ ਲੱਤਾਂ ਗੁਆ ਲਈਆਂ ਸਨ। ਪਰ ਫਿਰ ਵੀ ਇਸ ਸਖ਼ਸ਼ ਨੇ ਆਪਣੀ ਕਾਮਯਾਬੀ ਦੇ ਝੰਡੇ ਮਾਊਂਟ ਐਵਰੈਸਟ ਉੱਤੇ ਗੱਡ ਦਿੱਤੇ ਹਨ। ਇਸ ਸਾਬਕਾ ਫੌਜੀ ਦਾ ਨਾਂ ਹਰੀ ਬੁੱਧਮਗਰ (Hari Budhamagar) ਹੈ, ਜਿਸ ਦੀ ਉਮਰ 43 ਸਾਲ ਹੈ ਅਤੇ ਉਸ ਨੇ ਆਪਣੀਆਂ ਦੋਵੇਂ ਲੱਤਾਂ ਗੁਆਉਣ ਦੇ ਬਾਵਜੂਦ ਮਾਊਂਟ ਐਵਰੈਸਟ ਫਤਿਹ ਕਰਕੇ ਇਤਿਹਾਸ ਰਚਿਆ ਹੈ।
ਬਣੌਟੀ ਪੈਰਾਂ ਨਾਲ ਦੁਨੀਆ ਦੀ ਸਭ ਦੇ ਉੱਚੇ ਪਹਾੜ ਦੇ ਸਿਖਰ 'ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ
2010 ਵਿੱਚ ਅਫਗਾਨਿਸਤਾਨ ਵਿੱਚ ਲੜਦਿਆਂ ਹਰੀ ਨੇ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ। ਪਰ ਇਸ ਸਾਬਕਾ ਫੌਜੀ ਨੇ ਮਾਊਂਟ ਐਵਰੈਸਟ ਨੂੰ ਸਰ ਕਰਕੇ ਇਤਿਹਾਸ ਰਚਿਆ ਅਤੇ ਨਕਲੀ ਲੱਤਾਂ ਨਾਲ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ 'ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣ ਗਿਆ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਜਜ਼ਬੇ ਨੂੰ ਸਲਾਮ
43 ਸਾਲਾ ਹਰੀ ਬੁੱਧਮਾਗਰ ਨੇ ਸ਼ੁੱਕਰਵਾਰ ਦੁਪਹਿਰ ਨੂੰ 8848.86 ਮੀਟਰ ਉੱਚੀ ਪਹਾੜੀ ਚੋਟੀ ਨੂੰ ਫਤਹਿ ਕੀਤਾ। ਸੈਰ-ਸਪਾਟਾ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, "ਦੋਹਾਂ ਪੈਰਾਂ ਤੋਂ ਦਿਵਿਆਂਗ ਸਾਬਕਾ ਸੈਨਿਕ ਹਰੀ ਬੁੱਧਮਾਗਰ ਨੇ ਸ਼ੁੱਕਰਵਾਰ ਨੂੰ ਮਾਊਂਟ ਐਵਰੈਸਟ ਨੂੰ ਸਰ ਕਰਕੇ ਇਤਿਹਾਸ ਰਚ ਦਿੱਤਾ।" ਉਹ ਇਸ ਸ਼੍ਰੇਣੀ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ 'ਤੇ ਚੜ੍ਹਨ ਵਾਲਾ ਪਹਿਲਾ ਵਿਅਕਤੀ ਹੈ। 2010 ਦੀ ਅਫਗਾਨਿਸਤਾਨ ਜੰਗ ਵਿੱਚ ਬਰਤਾਨਵੀ ਗੋਰਖਿਆਂ ਦੇ ਸਿਪਾਹੀ ਵਜੋਂ ਯੂਕੇ ਸਰਕਾਰ ਲਈ ਲੜਦੇ ਹੋਏ ਬੁੱਧਮਗਰ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ। ਉੱਧਰ ਸੋਸ਼ਲ ਮੀਡੀਆ ਉੱਤੇ ਸਾਬਕਾ ਸੈਨਿਕ ਹਰੀ ਬੁੱਧਮਾਗਰ ਦੀ ਖੂਬ ਤਾਰੀਫ ਹੋ ਰਹੀ ਹੈ। ਹਰ ਕੋਈ ਇਸ ਸਿਪਾਹੀ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ।
BREAKING NEWS – Hari Budha Magar creates history as he successfully conquers Everest
— Hari Budha Magar (@Hari_BudhaMagar) May 20, 2023
At around 3pm on May 19th, Hari stood victorious atop the world’s tallest mountain as the first ever double above-knee amputee to scale Mt Everest.
Thirteen years after losing his legs in… pic.twitter.com/a24j5ZYkvo
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।