Hezbollah New Chief Safieddine: ਹਸਨ ਨਸਰੱਲਾ ਦੀ ਹੱਤਿਆ ਤੋਂ ਬਾਅਦ ਹਿਜ਼ਬੁੱਲਾ ਨੇ ਆਪਣੇ ਨਵੇਂ ਮੁਖੀ ਦਾ ਐਲਾਨ ਕੀਤਾ ਹੈ। ਹਾਸ਼ਿਮ ਸਫੀਦੀਨ (Hashem Safieddine) ਹੁਣ ਉਨ੍ਹਾਂ ਦੀ ਥਾਂ ਲੈਣਗੇ। ਸਫੀਦੀਨ ਨਸਰੁੱਲਾ ਤੇ ਨਈਮ ਕਾਸਿਮ ਦੇ ਨਾਲ ਹਿਜ਼ਬੁੱਲਾ ਦੇ ਚੋਟੀ ਦੇ ਤਿੰਨ ਨੇਤਾਵਾਂ ਵਿੱਚ ਗਿਣਿਆ ਜਾਂਦਾ ਸੀ। ਸਫੀਦੀਨ ਨੂੰ 2017 ਵਿੱਚ ਅਮਰੀਕਾ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ। ਉਹ ਹਿਜ਼ਬੁੱਲਾ ਦੇ ਰਾਜਨੀਤਿਕ ਮਾਮਲਿਆਂ ਦੀ ਨਿਗਰਾਨੀ ਕਰਦਾ ਹੈ ਅਤੇ ਸਮੂਹ ਦੀ ਜੇਹਾਦ ਕੌਂਸਲ ਦਾ ਮੈਂਬਰ ਹੈ।


ਕਿਹਾ ਜਾਂਦਾ ਹੈ ਕਿ ਸਫੀਦੀਨ ਦੇ ਈਰਾਨ ਨਾਲ ਵੀ ਚੰਗੇ ਸਬੰਧ ਹਨ। ਉਸਦੇ ਪੁੱਤਰ ਦਾ ਵਿਆਹ ਈਰਾਨ ਦੇ ਸਾਬਕਾ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਧੀ ਨਾਲ ਹੋਇਆ ਹੈ। ਬੇਰੂਤ 'ਚ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ 'ਚ ਹਸਨ ਨਸਰੱਲਾ ਦੀ ਮੌਤ ਦੇ ਬਾਰੇ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਹਮਲਾ ਕੀਤਾ ਗਿਆ ਤਾਂ ਹਸ਼ਮ ਸਫੀਦੀਨ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ ਪਰ ਖੁਸ਼ਕਿਸਮਤੀ ਨਾਲ ਉਹ ਜ਼ਿੰਦਾ ਬਚ ਗਿਆ।


1964 ਵਿੱਚ ਦੱਖਣੀ ਲੇਬਨਾਨ ਦੇ ਡੇਰ ਕਨੋਨ ਅਲ-ਨਾਹਰ ਵਿੱਚ ਪੈਦਾ ਹੋਏ ਸਫੀਦੀਨ ਨੂੰ 1990 ਵਿੱਚ ਨਸਰੱਲਾ ਦਾ ਉੱਤਰਾਧਿਕਾਰੀ ਨਿਯੁਕਤ ਕੀਤਾ ਗਿਆ ਸੀ। ਨਸਰੱਲਾ ਨੇ ਹਿਜ਼ਬੁੱਲਾ ਦੇ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਦੋ ਸਾਲ ਬਾਅਦ ਹੀ ਸਫੀਦੀਨ ਨੂੰ ਬੇਰੂਤ ਵਾਪਸ ਬੁਲਾ ਲਿਆ ਸੀ।


ਸ਼ੁੱਕਰਵਾਰ (27 ਸਤੰਬਰ 2024) ਇਜ਼ਰਾਈਲ ਨੇ ਲੇਬਨਾਨ ਦੀ ਰਾਜਧਾਨੀ ਬੇਰੂਤ 'ਤੇ ਹਵਾਈ ਹਮਲਾ ਕੀਤਾ, ਜਿਸ ਵਿੱਚ ਹਿਜ਼ਬੁੱਲਾ ਮੁਖੀ ਮਾਰਿਆ ਗਿਆ ਜਿਸ ਓਪਰੇਸ਼ਨ ਦੇ ਤਹਿਤ ਹਸਨ ਨਸਰੱਲਾ ਮਾਰਿਆ ਗਿਆ ਸੀ, ਉਸ ਦਾ ਨਾਂਅ ਨਿਊ ਆਰਡਰ ਸੀ। ਉਹ 32 ਸਾਲਾਂ ਤੱਕ ਸੰਸਥਾ ਦੇ ਮੁਖੀ ਰਹੇ। ਹਸਨ ਨਸਰੱਲਾ ਨੂੰ 2006 ਵਿਚ ਇਜ਼ਰਾਈਲ ਦੇ ਡਰ ਕਾਰਨ ਲੁਕ ਜਾਣਾ ਪਿਆ ਸੀ, ਉਸ ਸਮੇਂ ਸਿਰਫ ਹਾਸ਼ਿਮ ਸਫੀਦੀਨ ਹੀ ਜਨਤਕ ਤੌਰ 'ਤੇ ਦਿਖਾਈ ਦਿੰਦਾ ਸੀ। ਹਿਜ਼ਬੁੱਲਾ ਦਾ ਨਵਾਂ ਮੁਖੀ ਬਣਨ ਤੋਂ ਬਾਅਦ ਸਫੀਦੀਨ ਦੇ ਕੋਲ ਹੁਣ ਇਜ਼ਰਾਈਲ ਨੂੰ ਜਵਾਬ ਦੇਣ ਦੇ ਨਾਲ-ਨਾਲ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਹੋਵੇਗੀ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।