Nasrallah Death News: ਲੇਬਨਾਨ ਦੇ ਅਲ-ਮਾਯਾਦੀਨ ਟੈਲੀਵਿਜ਼ਨ ਦੀ ਇੱਕ ਨਿਊਜ਼ ਐਂਕਰ ਸ਼ਨੀਵਾਰ (28 ਸਤੰਬਰ) ਨੂੰ ਹਿਜ਼ਬੁੱਲਾ ਨੇਤਾ ਹਸਨ ਨਸਰੱਲਾਹ ਦੀ ਮੌਤ ਦੀ ਖਬਰ ਸੁਣਾਉਂਦਿਆਂ ਹੋਇਆਂ ਰੋ ਪਈ। ਨਿਊਜ਼ ਐਂਕਰ ਦਾ ਇਹ ਵੀਡੀਓ ਕੁਝ ਹੀ ਸਮੇਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।


ਹਿਜ਼ਬੁੱਲਾ ਨੇ ਪੁਸ਼ਟੀ ਕੀਤੀ ਕਿ ਲੇਬਨਾਨ ਦੀ ਰਾਜਧਾਨੀ ਬੇਰੂਤ 'ਤੇ ਇਜ਼ਰਾਈਲੀ ਹਵਾਈ ਹਮਲੇ 'ਚ 64 ਸਾਲਾ ਨਸਰੱਲਾਹ ਮਾਰਿਆ ਗਿਆ। ਇਸ ਤੋਂ ਬਾਅਦ ਇਹ ਖਬਰ ਲੇਬਨਾਨ ਦੇ ਨਿਊਜ਼ ਚੈਨਲਾਂ 'ਤੇ ਵੀ ਦਿਖਾਈ ਗਈ। ਜਦੋਂ ਇਹ ਦਿਖਾਈ ਜਾ ਰਹੀ ਸੀ ਤਾਂ ਐਂਕਰ ਖ਼ਬਰ ਸੁਣਾਉਂਦਿਆਂ ਹੋਇਆਂ ਆਪਣੇ ਆਪ 'ਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਵੇਲੇ ਲਾਈਵ ਚੱਲ ਰਿਹਾ ਸੀ, ਉਦੋਂ ਹੀ ਉਹ ਭਾਵਨਾਵਾਂ ਵਿੱਚ ਬਹਿ ਗਈ ਅਤੇ ਨਸਰੱਲਾਹ ਦੀ ਮੌਤ ਬਾਰੇ ਬੋਲਦਿਆਂ ਹੋਇਆਂ ਉਸਦੀ ਆਵਾਜ਼ ਫੱਟ ਗਈ। ਅਲ-ਮਾਯਾਦੀਨ ਨੂੰ ਖਾਸ ਤੌਰ 'ਤੇ ਹਿਜ਼ਬੁੱਲਾ ਸਮਰਥਕ ਮੰਨਿਆ ਜਾਂਦਾ ਹੈ।


ਐਕਸ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ 'ਤੇ ਲੋਕ ਅਜੀਬ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਿਸੇ ਨੇ ਕਿਹਾ ਕਿ ਵਿਚਾਰੀ ਜਜ਼ਬਾਤਾਂ ਵਿੱਚ ਵਹਿ ਗਈ ਤਾਂ ਉੱਥੇ ਹੀ ਕਿਸੇ ਨੇ ਕਿਹਾ ਕਿ ਜਦੋਂ ਦਰਦ ਹੁੰਦਾ ਹੈ ਤਾਂ ਭਾਵਨਾਵਾਂ ਬਾਹਰ ਆ ਜਾਂਦੀਆਂ ਹਨ। 






ਨਸਰੱਲਾਹ ਨੇ 1990 ਦੇ ਦਹਾਕੇ ਦੇ ਸ਼ੁਰੂ ਤੋਂ ਹੀ ਹਿਜ਼ਬੁੱਲਾ ਦੀ ਅਗਵਾਈ ਕੀਤੀ ਸੀ। ਨਸਰੱਲਾਹ ਨੇ ਇਸ ਗਰੁੱਪ ਨੂੰ ਇੱਕ ਰਾਜਨੀਤਿਕ ਅਤੇ ਫੌਜੀ ਤਾਕਤ ਵਿੱਚ ਬਦਲ ਦਿੱਤਾ। ਹਾਲਾਂਕਿ ਇਜ਼ਰਾਈਲ ਇਸ ਨੂੰ ਅੱਤਵਾਦੀ ਗਰੁੱਪ ਮੰਨਦਾ ਹੈ। ਉਹ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦਾ ਨਜ਼ਦੀਕੀ ਸਹਿਯੋਗੀ ਸੀ ਅਤੇ ਹਿਜ਼ਬੁੱਲਾ ਲੰਬੇ ਸਮੇਂ ਤੋਂ ਮੱਧ ਪੂਰਬ ਵਿੱਚ ਤਹਿਰਾਨ ਦੇ ਪ੍ਰੌਕਸੀ ਬਲਾਂ ਦਾ ਇੱਕ ਮੁੱਖ ਹਿੱਸਾ ਰਿਹਾ ਹੈ, ਜਿਸ ਦਾ ਅਕਸਰ ਇਜ਼ਰਾਈਲ ਅਤੇ ਸੰਯੁਕਤ ਰਾਜ ਦੇ ਵਿਰੁੱਧ "ਵਿਰੋਧ ਦਾ ਧੁਰਾ" ਦੇ ਰੂਪ ਵਿੱਚ ਹਵਾਲਾ ਦਿੱਤਾ ਜਾਂਦਾ ਹੈ। 


ਇਹ ਵੀ ਪੜ੍ਹੋ: ਤੁਹਾਡੇ ਸਾਹਮਣੇ ਕਿਸੇ ਨੂੰ ਆਵੇ Heart Attack ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਬਚ ਸਕਦੀ ਜਾਨ


ਇਜ਼ਰਾਈਲ ਦੇ ਫੌਜੀ ਬੁਲਾਰੇ ਰਿਅਰ ਐਡਮਿਰਲ ਡੈਨੀਅਲ ਹਗਾਰੀ ਨੇ ਸ਼ਨੀਵਾਰ ਨੂੰ ਇੱਕ ਟੈਲੀਵਿਜ਼ਨ ਬਿਆਨ ਵਿੱਚ ਕਿਹਾ, "ਨਸਰੱਲਾਹ ਇਜ਼ਰਾਈਲ ਦੇ ਸਭ ਤੋਂ ਵੱਡੇ ਦੁਸ਼ਮਣਾਂ ਵਿੱਚੋਂ ਇੱਕ ਸੀ। ਉਸਦੇ ਖਾਤਮੇ ਨਾਲ, ਦੁਨੀਆ ਇੱਕ ਸੁਰੱਖਿਅਤ ਸਥਾਨ ਬਣ ਗਈ ਹੈ।"



ਇਸ ਦੌਰਾਨ, ਈਰਾਨ ਨੇ ਕਿਹਾ ਕਿ ਉਹ ਹਿਜ਼ਬੁੱਲਾ 'ਤੇ ਹਾਲ ਹੀ ਵਿੱਚ ਕੀਤੇ ਗਏ ਹਮਲਿਆਂ ਦਾ ਜਵਾਬ ਨਹੀਂ ਦੇਵੇਗਾ, ਪਰ ਉਸ ਨੇ ਇਹ ਨਹੀਂ ਦੱਸਿਆ ਕਿ ਕੀ ਉਹ ਇਜ਼ਰਾਈਲ 'ਤੇ ਹਮਲਾ ਕਰਕੇ ਆਪਣੇ ਸਹਿਯੋਗੀ ਦੀ ਮਦਦ ਕਰੇਗਾ ਜਾਂ ਨਹੀਂ। ਈਰਾਨ ਨੇ ਅਪ੍ਰੈਲ ਵਿਚ ਇਜ਼ਰਾਈਲ 'ਤੇ ਸਿੱਧਾ ਹਮਲਾ ਕੀਤਾ, ਸੈਂਕੜੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨ ਦਾਗੇ, ਜਿਨ੍ਹਾਂ ਵਿਚੋਂ ਲਗਭਗ ਸਾਰੇ ਨੂੰ ਰੋਕ ਦਿੱਤਾ ਗਿਆ।


ਇਹ ਵੀ ਪੜ੍ਹੋ: ਭੁੱਲ ਕੇ ਵੀ ਫਰਿੱਜ 'ਚ ਨਹੀਂ ਰੱਖਣੀਆਂ ਚਾਹੀਦੀਆਂ ਖਾਣ-ਪੀਣ ਦੀਆਂ ਆਹ 10 ਚੀਜ਼ਾਂ, ਫਾਇਦੇ ਦੀ ਥਾਂ ਹੋਵੇਗਾ ਨੁਕਸਾਨ