ਪਾਰਕਡੇਲ, ਫਲੋਰਿਡਾ : ਮਰਜੌਰੀ ਸਟੋਨਮੈਨ ਡਗਲਸ ਹਾਈ ਸਕੂਲ ਦੇ 15 ਸਾਲਾ ਵਿਦਿਆਰਥੀ ਨੂੰ ਪਿੱਛੇ ਜਿਹੇ ਵਾਪਰੇ ਗੋਲੀਕਾਂਡ ਵਿੱਚ ਪੰਜ ਵਾਰੀ ਗੋਲੀ ਮਾਰੀ ਗਈ। ਉਸ ਨੇ ਘੱਟੋ ਘੱਟ 20 ਹੋਰ ਵਿਦਿਆਰਥੀਆਂ ਦੀਆਂ ਜਾਨਾਂ ਬਚਾਈਆਂ।
ਇੱਕ ਫੰਡਰਾਈਜਿੰ਼ਗ ਸਾਈਟ ਦਾ ਕਹਿਣਾ ਹੈ ਕਿ ਐਂਥਨੀ ਬੌਰਜਿਸ ਨੂੰ ਦੋਵਾਂ ਲੱਤਾਂ ਤੇ ਪਿੱਠ ਵਿੱਚ ਗੋਲੀਆਂ ਲੱਗੀਆਂ। ਉਸ ਨੂੰ ਇਹ ਗੋਲੀਆਂ ਉਦੋਂ ਲੱਗੀਆਂ ਜਦੋਂ ਉਸ ਨੇ ਪਿਛਲੇ ਬੁੱਧਵਾਰ ਵਾਪਰੇ ਇਸ ਗੋਲੀਕਾਂਡ ਦੌਰਾਨ ਇੱਕ ਕਲਾਸ ਦੇ ਦਰਵਾਜੇ਼ ਨੂੰ ਭੇੜਨ ਤੇ ਲੌਕ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ। ਇਸ ਗੋਲੀਕਾਂਡ ਵਿੱਚ ਸਤਾਰਾਂ ਲੋਕ ਮਾਰੇ ਗਏੇ।
ਬੌਰਜਿਸ ਦੇ ਦੋਸਤ ਕਾਰਲੌਸ ਰੌਡਰਿਗਜ਼ ਨੇ ਦੱਸਿਆ ਕਿ ਦੋਵੇਂ ਇੱਕ ਨੇੜਲੀ ਹੀ ਕਲਾਸ ਵਿੱਚ ਲੁਕਣ ਲਈ ਭੱਜੇ ਜਾ ਰਹੇ ਸਨ ਜਦੋਂ ਉਨ੍ਹਾਂ ਨੂੰ ਸੱਭ ਤੋਂ ਪਹਿਲਾਂ ਗੋਲੀਆਂ ਚੱਲਣ ਦੀ ਆਵਾਜ਼ ਆਈ। ਉਸ ਨੇ ਆਖਿਆ ਕਿ ਉਨ੍ਹਾਂ ਵਿੱਚੋਂ ਕੋਈ ਵੀ ਇਹ ਨਹੀਂ ਸੀ ਜਾਣਦਾ ਕੀ ਕੀਤਾ ਜਾਵੇ। ਪਰ ਬੌਰਜਿਸ ਨੇ ਅੱਖ ਦੇ ਫੋਰ ਵਿੱਚ ਹੀ ਆਪਣੇ ਹੋਰਨਾਂ ਕਲਾਸਮੇਟਜ਼ ਦੀ ਜਾਣ ਬਚਾਉਣ ਦਾ ਫੈਸਲਾ ਕੀਤਾ।
ਬੌਰਜਿਸ ਗੋ ਫੰਡ ਮੀ ਵੱਲੋਂ ਮੰਗਲਵਾਰ ਸਵੇਰ ਤੱਕ 356,000 ਡਾਲਰ ਇੱਕਠੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੂੰ ਹੁਣ ਤੱਕ 11,000 ਡੋਨੇਸਨਾਂ ਮਿਲ ਚੁੱਕੀਆਂ ਹਨ।