ਪੜਚੋਲ ਕਰੋ

Israel-Hezbollah War: ਇੱਕ ਹਫ਼ਤਾ ਵੀ ਕਮਾਂਡ ਨਹੀਂ ਸੰਭਾਲ ਸਕਿਆ ਹਿਜ਼ਬੁੱਲਾ ਦਾ ਨਵਾਂ ਮੁਖੀ ਸੈਫੂਦੀਨ , ਇਜ਼ਰਾਇਲੀ ਹਮਲੇ 'ਚ ਹੋਇਆ ਢੇਰ

Israel-Hezbollah War: ਇਜ਼ਰਾਈਲ ਨੇ ਇੱਕ ਹਫਤੇ ਦੇ ਅੰਦਰ ਹਿਜ਼ਬੁੱਲਾ ਦੇ ਦੋਵੇਂ ਵੱਡੇ ਨੇਤਾ ਨਸਰੱਲਾ ਅਤੇ ਹਾਸ਼ਮ ਸੈਫੂਦੀਨ ਨੂੰ ਮਾਰ ਦਿੱਤਾ ਹੈ। ਇਜ਼ਰਾਇਲੀ ਹਮਲੇ ਅਜੇ ਵੀ ਜਾਰੀ ਹਨ। ਇਜ਼ਰਾਈਲ ਹੁਣ ਲੇਬਨਾਨ ਵਿੱਚ ਜ਼ਮੀਨੀ ਹਮਲੇ ਕਰ ਰਿਹਾ ਹੈ।

Israel-Hezbollah War:  ਲੇਬਨਾਨ ਵਿੱਚ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾ ਦੀ ਹੱਤਿਆ ਤੋਂ ਬਾਅਦ, ਹਿਜ਼ਬੁੱਲਾ ਦੇ ਨਵੇਂ ਮੁਖੀ ਹਾਸ਼ਮ ਸੈਫੂਦੀਨ ਦੇ ਵੀ ਇਜ਼ਰਾਈਲੀ ਹਮਲੇ ਵਿੱਚ ਮਾਰੇ ਜਾਣ ਦੀ ਖ਼ਬਰ ਹੈ। ਸੈਫੂਦੀਨ ਨੂੰ ਮਾਰਨ ਲਈ ਇਜ਼ਰਾਈਲ ਨੇ ਦੱਖਣੀ ਬੇਰੂਤ ਵਿੱਚ ਮਿਜ਼ਾਈਲ ਹਮਲਾ ਕੀਤਾ। ਇਜ਼ਰਾਈਲੀ ਹਮਲੇ ਦੌਰਾਨ ਸੈਫੂਦੀਨ ਇੱਕ ਬਹੁਮੰਜ਼ਿਲਾ ਇਮਾਰਤ ਦੇ ਹੇਠਾਂ ਬਣੇ ਬੰਕਰ ਵਿੱਚ ਆਪਣੇ ਕਮਾਂਡਰਾਂ ਨਾਲ ਮੀਟਿੰਗ ਕਰ ਰਿਹਾ ਸੀ।

ਇਜ਼ਰਾਇਲੀ ਹਮਲਿਆਂ ਦੇ ਸਿਲਸਿਲੇ ਦੀ ਗੱਲ ਕਰੀਏ ਤਾਂ 27 ਸਤੰਬਰ ਨੂੰ ਇਜ਼ਰਾਇਲ ਨੇ ਬੇਰੂਤ ਸਮੇਤ ਹਿਜ਼ਬੁੱਲਾ ਦੇ ਸਾਰੇ ਟਿਕਾਣਿਆਂ 'ਤੇ ਬੰਬਾਰੀ ਕੀਤੀ ਸੀ। ਇਸ ਦੌਰਾਨ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਹੈੱਡਕੁਆਰਟਰ 'ਤੇ ਵੀ ਭਾਰੀ ਬੰਬਾਰੀ ਕੀਤੀ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਸ ਨੇ ਹਿਜ਼ਬੁੱਲਾ ਨੂੰ ਲਗਭਗ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਜ਼ਰਾਇਲ ਨੇ ਹਿਜ਼ਬੁੱਲਾ ਦੇ ਮਿਜ਼ਾਈਲਾਂ ਦੇ ਭੰਡਾਰਾਂ ਨੂੰ ਨਸ਼ਟ ਕਰਨ ਦਾ ਵੀ ਦਾਅਵਾ ਕੀਤਾ ਹੈ। ਇਸ ਤੋਂ ਬਾਅਦ ਖ਼ਬਰ ਆਈ ਕਿ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਅਤੇ ਉਸ ਦੀ ਧੀ ਇਜ਼ਰਾਇਲੀ ਹਮਲੇ 'ਚ ਮਾਰੇ ਗਏ ਹਨ, ਜਿਸ ਤੋਂ ਬਾਅਦ ਹਿਜ਼ਬੁੱਲਾ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਨਸਰੁੱਲਾ ਦੀ ਮੌਤ ਨਹੀਂ ਹੋਈ ਹੈ।

ਮੀਡੀਆ ਰਿਪੋਰਟਾਂ 'ਚ ਹਿਜ਼ਬੁੱਲਾ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਹਿਜ਼ਬੁੱਲਾ ਹੈੱਡਕੁਆਰਟਰ 'ਤੇ ਹਮਲੇ ਦੇ ਬਾਵਜੂਦ ਹਸਨ ਨਸਰੁੱਲਾ ਬਚ ਗਿਆ ਹੈ। ਇਸ ਰਿਪੋਰਟ ਤੋਂ ਬਾਅਦ ਇਜ਼ਰਾਇਲੀ ਰੱਖਿਆ ਬਲਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਇਸ ਹਮਲੇ ਤੋਂ ਬਾਅਦ ਨਸਰੁੱਲਾ ਬਚ ਸਕਦਾ ਹੈ। ਫਿਲਹਾਲ ਇਜ਼ਰਾਈਲ ਨਸਰੱਲਾ ਦੀ ਮੌਤ ਦੀ ਜਾਂਚ ਕਰ ਰਿਹਾ ਹੈ। ਇਸ ਬਿਆਨ ਦੇ ਕੁਝ ਘੰਟਿਆਂ ਬਾਅਦ ਇਜ਼ਰਾਈਲ ਨੇ ਪੁਸ਼ਟੀ ਕੀਤੀ ਕਿ ਨਸਰੱਲਾ ਦੀ ਮੌਤ ਹੋ ਗਈ ਹੈ। ਰਾਇਟਰਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਜ਼ਰਾਇਲੀ ਹਮਲੇ ਦੇ ਸਮੇਂ, ਨਸਰੱਲਾ ਹੈੱਡਕੁਆਰਟਰ ਦੀ ਬਜਾਏ ਕਿਸੇ ਹੋਰ ਇਮਾਰਤ ਵਿਚ ਲੁਕਿਆ ਹੋਇਆ ਸੀ, ਜਿੱਥੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਫੈਲੀ ਜ਼ਹਿਰੀਲੀ ਗੈਸ ਕਾਰਨ ਉਸ ਦੀ ਮੌਤ ਹੋ ਗਈ।

ਹਸਨ ਨਸਰੱਲਾ ਦੀ ਮੌਤ ਤੋਂ ਬਾਅਦ ਹਾਸ਼ਮ ਸੈਫੂਦੀਨ ਦਾ ਨਾਂਅ ਸਾਹਮਣੇ ਆਇਆ ਕਿ ਉਹ ਹੁਣ ਹਿਜ਼ਬੁੱਲਾ ਦਾ ਮੁਖੀ ਬਣੇਗਾ। ਦੂਜੇ ਪਾਸੇ ਨਸਰੱਲਾ ਦੀ ਮੌਤ ਤੋਂ ਨਾਰਾਜ਼ ਈਰਾਨ ਨੇ 1 ਅਕਤੂਬਰ ਨੂੰ ਇਜ਼ਰਾਇਲ 'ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਈਰਾਨ ਨੇ ਇਜ਼ਰਾਈਲ 'ਤੇ ਕਰੀਬ 200 ਮਿਜ਼ਾਈਲਾਂ ਦਾਗੀਆਂ। ਫਿਲਹਾਲ ਇਸ ਹਮਲੇ 'ਚ ਇਜ਼ਰਾਇਲ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਸ ਘਟਨਾ ਦੇ ਤਿੰਨ ਦਿਨ ਬਾਅਦ ਯਾਨੀ 3 ਅਕਤੂਬਰ ਦੀ ਰਾਤ ਨੂੰ ਇਜ਼ਰਾਈਲ ਨੇ ਦੱਖਣੀ ਬੇਰੂਤ ਵਿੱਚ ਉਸ ਇਮਾਰਤ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਹੇਠਾਂ ਬੰਕਰ ਵਿੱਚ ਸੈਫੂਦੀਨ ਮੌਜੂਦ ਸੀ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ 'ਚ ਹਿਜ਼ਬੁੱਲਾ ਦੇ ਨਵੇਂ ਮੁਖੀ ਹਾਸ਼ਮ ਸੈਫੂਦੀਨ ਸਮੇਤ ਕਈ ਕਮਾਂਡਰ ਮਾਰੇ ਗਏ ਹਨ। ਫਿਲਹਾਲ ਹਿਜ਼ਬੁੱਲਾ ਨੇ ਸੈਫੂਦੀਨ ਦੀ ਮੌਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Ban on Kirpan: ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
Advertisement
ABP Premium

ਵੀਡੀਓਜ਼

Dera Baba Nanak | ਡੇਰਾ ਬਾਬਾ ਨਾਨਕ ਕੌਣ ਮਾਰੇਗਾ ਬਾਜ਼ੀ! ਲੋਕਾਂ ਦਾ ਕੀ ਹੈ ਇਸ ਵਾਰ MoodDera Baba Nanak | ਮਹਿਲਾਵਾਂ ਨੇ ਸਾਂਭਿਆ ਜ਼ਿਮਨੀ ਚੋਣਾਂ ਦਾ ਮੋਰਚਾ!Raja Warring ਦੇ ਬਿਆਨ ਨੂੰ ਲੈ ਕੇ ਸਿਆਸਤ ਗਰਮਾਈ, ਬੀਜੇਪੀ ਨੇ ਵੜਿੰਗ ਨੂੰ ਘੇਰਿਆਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...
Ban on Kirpan: ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼
Stubble Burn: ਜੇ ਮੋਦੀ ਸਰਕਾਰ ਨੂੰ ਪਰਾਲੀ ਸਾੜਨ ਦੀ ਇੰਨੀ ਚਿੰਤਾ ਤਾਂ 1200 ਕਰੋੜ ਦੇਣ ਤੋਂ ਕਿਉਂ ਕੀਤਾ ਇਨਕਾਰ ? ਜ਼ੁਰਮਾਨ ਦੁੱਗਣਾ ਕਰਨ ਮਗਰੋਂ ‘ਆਪ’ ਦੇ ਵੱਡੇ ਇਲਜ਼ਾਮ
ਜੇ ਮੋਦੀ ਸਰਕਾਰ ਨੂੰ ਪਰਾਲੀ ਸਾੜਨ ਦੀ ਇੰਨੀ ਚਿੰਤਾ ਤਾਂ 1200 ਕਰੋੜ ਦੇਣ ਤੋਂ ਕਿਉਂ ਕੀਤਾ ਇਨਕਾਰ ? ਜ਼ੁਰਮਾਨ ਦੁੱਗਣਾ ਕਰਨ ਮਗਰੋਂ ‘ਆਪ’ ਦੇ ਵੱਡੇ ਇਲਜ਼ਾਮ
Punjab News: ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ 10,031 ਨਵੇਂ ਸਰਪੰਚਾਂ ਨੂੰ ਕਹੀ ਵੱਡੀ ਗੱਲ...ਕਿਸੇ ਵੀ ਕੀਮਤ 'ਤੇ ਭਰੋਸਾ ਨਾ ਤੋੜਿਓ
ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ 10,031 ਨਵੇਂ ਸਰਪੰਚਾਂ ਨੂੰ ਕਹੀ ਵੱਡੀ ਗੱਲ...ਕਿਸੇ ਵੀ ਕੀਮਤ 'ਤੇ ਭਰੋਸਾ ਨਾ ਤੋੜਿਓ
ਹੁਣ ਮਰਦ ਟੇਲਰ ਨਹੀਂ ਲੈ ਸਕਣਗੇ ਔਰਤਾਂ ਦੇ ਕੱਪੜਿਆਂ ਦਾ ਮਾਪ, ਮਹਿਲਾ ਕਮਿਸ਼ਨ ਨੇ ਭੇਜਿਆ ਪ੍ਰਸਤਾਵ, ਜਾਣੋ ਵਜ੍ਹਾ
ਹੁਣ ਮਰਦ ਟੇਲਰ ਨਹੀਂ ਲੈ ਸਕਣਗੇ ਔਰਤਾਂ ਦੇ ਕੱਪੜਿਆਂ ਦਾ ਮਾਪ, ਮਹਿਲਾ ਕਮਿਸ਼ਨ ਨੇ ਭੇਜਿਆ ਪ੍ਰਸਤਾਵ, ਜਾਣੋ ਵਜ੍ਹਾ
ATM: UPI ਦੇ ਵੱਧਣ ਤੋਂ ਲੈ ਕੇ RBI ਦੀਆਂ ਨਿਰਦੇਸ਼ਾਂ ਤੱਕ, ਦੇਸ਼ 'ਚ ATM ਘੱਟ ਹੋਣ ਪਿੱਛੇ ਕੁੱਝ ਖਾਸ ਕਾਰਨਾਂ ਨੂੰ ਸਮਝੋ
ATM: UPI ਦੇ ਵੱਧਣ ਤੋਂ ਲੈ ਕੇ RBI ਦੀਆਂ ਨਿਰਦੇਸ਼ਾਂ ਤੱਕ, ਦੇਸ਼ 'ਚ ATM ਘੱਟ ਹੋਣ ਪਿੱਛੇ ਕੁੱਝ ਖਾਸ ਕਾਰਨਾਂ ਨੂੰ ਸਮਝੋ
Embed widget