ਹਾਊਡੀ ਮੋਦੀ: ਹਿਊਸਟਨ ਦਾ ਸਟੇਡੀਅਮ ਹੋਇਆ ਹਾਊਸਫੁੱਲ, ਭੰਗੜੇ ਦਾ ਦਿੱਸਿਆ ਰੰਗ
ਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਰਸ਼ਕਾਂ ਦੀ ਭਾਰੀ ਭੀੜ ਸਟੇਡੀਅਮ ਪਹੁੰਚਣੀ ਸ਼ੁਰੂ ਹੋ ਗਈ ਸੀ। ਸਟੇਡੀਅਮ ਪੂਰਾ ਹਾਊਸਫੁਲ ਹੋ ਗਿਆ ਹੈ। ਰੰਗਾਰੰਗ ਪ੍ਰੋਗਰਾਮ ਵਿੱਚ ਭੰਗੜੇ ਸਮੇਤ ਭਾਰਤੀ ਸੰਸਕ੍ਰਿਤੀ ਦਾ ਹਰ ਰੰਗ ਵੇਖਣ ਨੂੰ ਮਿਲਿਆ।

ਹਿਊਸਟਨ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਿਊਸਟਨ ਦੇ ਐਨਆਰਸੀ ਸਟੇਡੀਅਮ ਵਿੱਚ ਭਾਰਤੀ ਤਬਕੇ ਦੇ 50 ਹਜ਼ਾਰ ਲੋਕਾਂ ਨੂੰ ਸੰਬੋਧਨ ਕਰਨਗੇ। ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਰਸ਼ਕਾਂ ਦੀ ਭਾਰੀ ਭੀੜ ਸਟੇਡੀਅਮ ਪਹੁੰਚਣੀ ਸ਼ੁਰੂ ਹੋ ਗਈ ਸੀ। ਸਟੇਡੀਅਮ ਪੂਰਾ ਹਾਊਸਫੁਲ ਹੋ ਗਿਆ ਹੈ। ਰੰਗਾਰੰਗ ਪ੍ਰੋਗਰਾਮ ਵਿੱਚ ਭੰਗੜੇ ਸਮੇਤ ਭਾਰਤੀ ਸੰਸਕ੍ਰਿਤੀ ਦਾ ਹਰ ਰੰਗ ਵੇਖਣ ਨੂੰ ਮਿਲਿਆ।
#WATCH Bhangra artistes perform at #HowdyModi event in Houston, Texas. PM Narendra Modi and President Donald Trump to arrive shortly. pic.twitter.com/6s8Tq7r4fs
— ANI (@ANI) September 22, 2019
ਟਰੰਪ ਨੇ ਹਿਊਸਟਨ ਰਵਾਨਾ ਹੋਣ ਤੋਂ ਪਹਿਲਾਂ ਡੋਨਲਡ ਟਰੰਪ ਨੂੰ ਕਿਹਾ- ਇਸ ਮੈਗਾ ਈਵੈਂਟ ਵਿੱਚ ਪੀਐਮ ਮੋਦੀ ਨਾਲ ਚੰਗਾ ਸਮਾਂ ਗੁਜ਼ਰੇਗਾ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਉਨ੍ਹਾਂ ਨੂੰ ਆਉਣ ਲਈ ਪੁੱਛਿਆ ਸੀ ਤੇ ਉਨ੍ਹਾਂ ਮੋਦੀ ਦਾ ਸੱਦਾ ਸਵੀਕਾਰ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਟੈਕਸਾਸ ਇੰਡੀਆ ਫੋਰਮ ਵੱਲੋਂ ਕੀਤਾ ਗਿਆ ਹੈ।






















