ਬੀਜਿੰਗ- ਤਿੱਬਤ 'ਚ ਸਥਿਤ ਬੁੱਧ ਦੇ ਸਭ ਤੋਂ ਪਵਿੱਤਰ ਮੰਦਰਾਂ 'ਚੋਂ ਇਕ ਜੋਖਾਂਗ ਮੰਦਰ 'ਚ ਭਿਆਨਕ ਅੱਗ ਲੱਗ ਗਈ। ਰਾਜਧਾਨੀ ਲਹਾਸਾ ਸਥਿਤ 1300 ਸਾਲ ਤੋਂ ਵੱਧ ਪੁਰਾਣਾ ਇਹ ਮੰਦਰ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਾਨਾਂ 'ਚ ਵੀ ਸ਼ਾਮਿਲ ਹੈ।

ਜਾਣਕਾਰੀ ਅਨੁਸਾਰ ਕਿਸੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ, ਹਾਲਾਂਕਿ ਖ਼ਬਰ 'ਚ ਮੰਦਰ ਨੂੰ ਪਹੁੰਚੇ ਨੁਕਸਾਨ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮੰਦਰ 'ਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ ਤੇ ਜਲ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ।

ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਅੱਗ ਸਨਿਚਰਵਾਰ ਦੇਰ ਰਾਤ ਲੱਗੀ ਜਿਸ ਨੂੰ ਜਲਦ ਹੀ ਬੁਝਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਵਸਤਾਂ ਨੂੰ ਕੋਈ ਨੁਸਕਾਰ ਨਹੀਂ ਪੁੱਜਾ। 'ਬੀ.ਬੀ.ਸੀ.' ਦੀ ਰਿਪੋਰਟ ਅਨੁਸਾਰ ਆਨਲਾਈਨ ਪੋਸਟ ਕੀਤੀ ਗਈ ਤਸਵੀਰ 'ਚ ਮੰਦਰ ਦੀ ਛੱਤ 'ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ।