Google 'ਤੇ ਘਰਵਾਲੀ ਨੂੰ ਮਾਰਨ ਦੇ ਫ਼ਾਇਦੇ ਸਰਚ ਕਰਕੇ ਕੀਤਾ ਕਤਲ, ਲਾਸ਼ ਦੇ ਕੀਤੇ 200 ਤੋਂ ਵੱਧ ਟੁਕੜੇ, ਜਾਣੋ ਕਿਵੇਂ ਹੋਇਆ ਖ਼ੁਲਾਸਾ
ਜਦੋਂ ਪੁਲਿਲ ਨਿਕੋਲਸ ਤੇ ਹੋਲੀ ਬ੍ਰੈਮਲੀ ਦੇ ਫਲੈਟ ਤਾਂ ਪਹੁੰਚੀ ਤਾਂ ਉਸ ਵਿੱਚੋਂ ਅਮੋਨੀਆ ਤੇ ਬਲੀਜ ਦੀ ਬਹੁਤ ਤੇਜ਼ ਗੰਧ ਆ ਰਹੀ ਸੀ ਉਨ੍ਹਾਂ ਨੇ ਬਾਥਟੱਬ ਵਿੱਚ ਖੂਨ ਨਾਲ ਭਰੀਆਂ ਚਾਦਰਾਂ ਤੇ ਫਰਸ਼ ਉੱਤੇ ਕਾਲੇ ਦਾਗ਼ ਦੇਖੇ ਜਿੱਥੋਂ ਖ਼ੂਨ ਦੇ ਨਮੂਨੇ ਲੈ ਕੇ ਜਾਂਚ ਕੀਤੀ ਗਈ
Husband Chops His Wife In Pieces: ਬ੍ਰਿਟੇਨ ਵਿੱਚ ਦਿਲੀ ਦੇ ਸ਼ਰਧਾ ਕਤਲਕਾਂਡ ਵਰਗਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪਤੀ ਨੇ ਪਹਿਲਾਂ ਆਪਣੀ ਘਰਵਾਲੀ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਉਸ ਦੇ 200 ਤੋਂ ਵੱਧ ਟੋਟੇ ਕਰ ਦਿੱਤੇ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਦੋਸ਼ੀ ਨੇ ਆਪਣੀ ਯਾਰ ਦੀ ਵੀ ਮਦਦ ਲਈ।
ਬੀਬੀਸੀ ਦੀ ਰਿਪੋਰਟ ਦੇ ਮੁਤਾਬਕ, 28 ਸਾਲਾਂ ਦੇ ਦੋਸ਼ੀ ਨਿਕੋਲਸ ਨੇ ਆਪਣੀ ਘਰਵਾਲੀ ਦੇ ਕਤਲ ਦਾ ਗੁਨਾਹ ਕਬੂਲ ਕਰ ਲਿਆ ਹੈ। ਇਹ ਪਹਿਲਾਂ ਕਈ ਹਫ਼ਤੇ ਤਾਂ ਇਸ ਤੋਂ ਇਨਕਾਰ ਕਰਦਾ ਰਿਹਾ। ਹਾਲਾਂਕਿ ਅਜੇ ਤੱਕ ਇਹ ਖ਼ੁਲਾਸਾ ਨਹੀਂ ਹੋ ਸਕਿਆ ਹੈ ਕਿ ਉਸ ਨੇ ਆਪਣੀ ਘਰਵਾਲੀ ਦਾ ਕਤਲ ਕਿਉਂ ਤੇ ਕਿਵੇਂ ਕੀਤਾ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਪੁਲਿਲ ਨਿਕੋਲਸ ਤੇ ਹੋਲੀ ਬ੍ਰੈਮਲੀ ਦੇ ਫਲੈਟ ਤਾਂ ਪਹੁੰਚੀ ਤਾਂ ਉਸ ਵਿੱਚੋਂ ਅਮੋਨੀਆ ਤੇ ਬਲੀਜ ਦੀ ਬਹੁਤ ਤੇਜ਼ ਗੰਧ ਆ ਰਹੀ ਸੀ ਉਨ੍ਹਾਂ ਨੇ ਬਾਥਟੱਬ ਵਿੱਚ ਖੂਨ ਨਾਲ ਭਰੀਆਂ ਚਾਦਰਾਂ ਤੇ ਫਰਸ਼ ਉੱਤੇ ਕਾਲੇ ਦਾਗ਼ ਦੇਖੇ ਜਿੱਥੋਂ ਖ਼ੂਨ ਦੇ ਨਮੂਨੇ ਲੈ ਕੇ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਖ਼ੁਲਾਸਾ ਹੋਇਆ ਕਿ ਇਹ ਖ਼ੂਨ ਬ੍ਰੈਮਲੀ ਦਾ ਹੈ। ਜਦੋਂ ਪਲਿਸ ਘਰ ਵਿੱਚ ਦਾਖ਼ਲ ਹੋਈ ਤਾਂ ਅਜਿਹਾ ਲੱਗ ਰਿਹਾ ਸੀ ਹਾਲ ਹੀ ਵਿੱਚ ਇਸ ਦਾ ਕੰਮ ਕਰਵਾਇਆ ਗਿਆ ਹੈ ਤੇ ਇਸ ਨੂੰ ਸਾਫ਼ ਕੀਤਾ ਗਿਆ ਹੈ।
ਫਲੈਟ ਦੀ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੇ ਵਿਥਮ ਨਦੀ ਵਿੱਚ ਤਲਾਸ਼ੀ ਮੁਹਿੰਮ ਚਲਾਈ। ਦਰਅਸਲ ਨਦੀਂ ਦੇ ਕੋਲੋਂ ਲੰਘ ਰਹੇ ਇੱਕ ਰਾਹਗੀਰ ਦੀ ਨਜ਼ਰ ਨਦੀ ਵਿੱਚ ਤੈਰ ਰਹੇ ਪਲਾਸਟਿਕ ਦੇ ਲਿਫਾਫਿਆਂ ਉੱਤੇ ਪਈ ਜਿਸ ਵਿੱਚੋਂ ਇਨਸਾਨ ਦਾ ਹੱਥ ਨਜ਼ਰ ਆ ਰਿਹਾ ਸੀ। ਇਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਸਰੀਰ ਦੇ 224 ਟੁਕੜੇ ਬਰਾਮਦ ਕੀਤੇ ਗਏ ਹਨ। ਪੁਲਿਸ ਦਾ ਦਾਅਵਾ ਹੈ ਕਿ ਮ੍ਰਿਤਕ ਦੀ ਲਾਸ਼ ਦੇ ਅਜੇ ਵੀ ਕਈ ਟੁਕੜੇ ਨਹੀਂ ਮਿਲੇ ਹਨ।
ਪੁਲਿਸ ਨੇ ਅਦਾਲਤ ਵਿੱਚ ਦੱਸਿਆ ਕਿ ਮੇਟਸਨ ਨੇ ਬਾਥਰੂਮ ਵਿੱਚ ਆਪਣੀ ਘਰਵਾਲੀ ਉੱਤੇ ਕਈ ਵਾਰ ਚਾਕੂਆਂ ਨਾਲ ਹਮਲਾ ਕੀਤਾ ਜਿਸ ਤੋਂ ਬਾਅਦ ਉੱਥੇ ਹੀ ਉਸ ਦੇ ਟੁਕੜੇ ਕੀਤੇ ਗਏ ਤੇ ਆਪਣੇ ਦੋਸਤ ਦੀ ਮਦਦ ਨਾਲ ਉਨ੍ਹਾਂ ਨੂੰ ਖੁਰਦ-ਬੁਰਦ ਕਰ ਦਿੱਤਾ। ਘਰਵਾਲੀ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਗੂਗਲ ਉੱਤੇ ਸਰਚ ਕੀਤਾ ਕਿ ਜੇ ਮੇਰੀ ਘਰਵਾਲੀ ਮਰ ਗਈ ਤਾਂ ਮੈਨੂੰ ਕੀ ਫ਼ਾਇਦਾ ਹੋਵੇਗਾ।