Ukraine-Russia Tension: ਯੂਕ੍ਰੇਨ-ਰੂਸ ਵਿਚਾਲੇ ਵਧਿਆ ਤਣਾਅ, ਅਮਰੀਕਾ ਨੇ ਕਿਹਾ, ਜਲਦ ਹੋਵੇਗਾ ਹਮਲਾ, ਭਾਰਤ 'ਤੇ ਪੈਣਗੇ 5 ਵੱਡੇ ਪ੍ਰਭਾਵ
Russia-Ukraine Crisis: ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਫਿਰ ਵਧ ਗਿਆ ਹੈ। ਜੇਕਰ ਇਨ੍ਹਾਂ ਦੋਹਾਂ ਵਿਚਾਲੇ ਜੰਗ ਹੁੰਦੀ ਹੈ ਤਾਂ ਇਸ ਦਾ ਭਾਰਤ 'ਤੇ ਵੀ ਬੁਰਾ ਅਸਰ ਪਵੇਗਾ। ਜਾਣੋ ਭਾਰਤ 'ਤੇ ਕੀ ਅਸਰ ਪਵੇਗਾ।
Impact on india if war started between russia and ukraine know 5 main impact
Russia-Ukraine Impact on India: ਯੂਕ੍ਰੇਨ (Ukraine) ਤੇ ਰੂਸ (Russia) ਵਿਚਾਲੇ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਮੁੜ ਜੰਗ ਦੀ ਸਥਿਤੀ ਬਣ ਗਈ ਹੈ। ਅਮਰੀਕਾ ਦਾ ਦਾਅਵਾ ਹੈ ਕਿ ਰੂਸ ਨਾਲ ਲੱਗਦੀ ਯੂਕ੍ਰੇਨ ਦੀ ਸਰਹੱਦ 'ਤੇ ਡੇਢ ਲੱਖ ਹੋਰ ਫ਼ੌਜੀ ਤਾਇਨਾਤ ਕੀਤੇ ਗਏ ਹਨ। ਇਸ ਸਭ ਦੇ ਵਿਚਕਾਰ ਭਾਰਤ ਦੇ ਲੋਕਾਂ ਦੇ ਮਨਾਂ 'ਚ ਇੱਕ ਅਹਿਮ ਸਵਾਲ ਇਹ ਹੈ ਕਿ ਜੇਕਰ ਇਨ੍ਹਾਂ ਦੋਵਾਂ ਦੇਸ਼ਾਂ 'ਚ ਜੰਗ ਹੁੰਦੀ ਹੈ ਤਾਂ ਭਾਰਤ ਉੱਤੇ ਇਸ ਦਾ ਕੀ ਪ੍ਰਭਾਵ ਪਵੇਗਾ। ਆਓ ਤੁਹਾਨੂੰ ਇੱਕ-ਇੱਕ ਕਰਕੇ ਦੱਸਦੇ ਹਾਂ ਕਿ ਇਸ ਦਾ ਕੀ ਅਸਰ ਹੋਵੇਗਾ?
- ਦੂਰਗਾਮੀ ਪ੍ਰਭਾਵ
ਪਹਿਲਾਂ ਇਸ ਦੇ ਦੂਰਗਾਮੀ ਪ੍ਰਭਾਵਾਂ ਦੀ ਗੱਲ ਕਰੀਏ। ਭਾਰਤ ਨੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਕਿ ਉਹ ਕਿਸ ਦੇ ਨਾਲ ਹੈ। ਜੇਕਰ ਯੂਕ੍ਰੇਨ ਤੇ ਰੂਸ ਵਿਚਾਲੇ ਜੰਗ ਹੁੰਦੀ ਹੈ ਤਾਂ ਉਸ ਨੂੰ ਆਪਣਾ ਪੱਖ ਰੱਖਣਾ ਪਵੇਗਾ। ਜੇਕਰ ਭਾਰਤ ਰੂਸ ਦਾ ਸਮਰਥਨ ਕਰਦਾ ਹੈ ਤਾਂ ਅਮਰੀਕਾ ਨਾਰਾਜ਼ ਹੋ ਸਕਦਾ ਹੈ, ਕਿਉਂਕਿ ਅਮਰੀਕਾ ਇਸ ਜੰਗ ਨੂੰ ਰੋਕਣ ਲਈ ਰੂਸ 'ਤੇ ਲਗਾਤਾਰ ਦਬਾਅ ਬਣਾ ਰਿਹਾ ਹੈ। ਜੇਕਰ ਭਾਰਤ ਅਮਰੀਕਾ ਦੇ ਕਾਰਨ ਯੂਕ੍ਰੇਨ ਦੇ ਹੱਕ 'ਚ ਜਾਂਦਾ ਹੈ ਤਾਂ ਰੂਸ ਨਾਲ ਉਸ ਦੇ ਸਬੰਧ ਵਿਗੜ ਜਾਣਗੇ, ਜੋ ਚੀਨ ਦੇ ਲਿਹਾਜ਼ ਨਾਲ ਠੀਕ ਨਹੀਂ ਹੋਵੇਗਾ।
- ਸਟਾਕ ਮਾਰਕੀਟ 'ਤੇ ਪ੍ਰਭਾਵ
ਜੰਗ ਦੀ ਆਹਟ ਕਾਰਨ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰ ਪਿਛਲੇ ਕੁਝ ਦਿਨਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਇਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ ਹੈ। ਜੇਕਰ ਜੰਗ ਹੁੰਦੀ ਹੈ ਤਾਂ ਬਾਜ਼ਾਰ ਕਾਫੀ ਹੱਦ ਤੱਕ ਡਿੱਗ ਸਕਦਾ ਹੈ। ਇਸ ਕਾਰਨ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ।
- ਕੱਚੇ ਤੇਲ ਦੀਆਂ ਕੀਮਤਾਂ ਵਧਣਗੀਆਂ
ਜੇਕਰ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਹੁੰਦੀ ਹੈ ਤਾਂ ਕੱਚੇ ਤੇਲ ਦੀ ਕੀਮਤ 100 ਤੋਂ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਕੁਦਰਤੀ ਗੈਸ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਅਜਿਹੇ 'ਚ ਭਾਰਤ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੋਹ ਸਕਦੀਆਂ ਹਨ।
- ਯੂਕ੍ਰੇਨ ਨਾਲ ਵਪਾਰ ਪ੍ਰਭਾਵਿਤ ਹੋਵੇਗਾ
ਪਿਛਲੇ ਕੁਝ ਸਾਲਾਂ 'ਚ ਯੂਕ੍ਰੇਨ ਨਾਲ ਭਾਰਤ ਦਾ ਵਪਾਰ ਬਹੁਤ ਵਧਿਆ ਹੈ। ਰਿਪੋਰਟ ਮੁਤਾਬਕ 2020 'ਚ ਦੋਵਾਂ ਦੇਸ਼ਾਂ ਵਿਚਾਲੇ ਕਰੀਬ 2.69 ਅਰਬ ਡਾਲਰ ਦਾ ਕਾਰੋਬਾਰ ਹੋਇਆ ਸੀ। ਇਸ 'ਚ ਯੂਕ੍ਰੇਨ ਨੇ ਭਾਰਤ ਨੂੰ ਕਰੀਬ 1.97 ਅਰਬ ਡਾਲਰ ਦਾ ਬਰਾਮਦ ਕੀਤਾ ਸੀ। ਯੂਕ੍ਰੇਨ ਭਾਰਤ ਨੂੰ ਖਾਣ ਵਾਲੇ ਤੇਲ, ਖਾਦ, ਪਰਮਾਣੂ ਰਿਐਕਟਰ ਤੇ ਬਾਇਲਰ ਵਰਗੀਆਂ ਚੀਜ਼ਾਂ ਦਾ ਬਰਾਮਦ ਕਰਦਾ ਹੈ। ਜੰਗ ਦੀ ਸਥਿਤੀ 'ਚ ਇਹ ਸਭ ਪ੍ਰਭਾਵਿਤ ਹੋਣਗੇ।
- ਪਾਕਿਸਤਾਨ ਨੂੰ ਮੌਕਾ ਮਿਲੇਗਾ
ਯੂਕ੍ਰੇਨ ਤੇ ਰੂਸ ਦੀ ਜੰਗ 'ਚ ਜੇਕਰ ਕਿਸੇ ਕਾਰਨ ਭਾਰਤ ਅਤੇ ਰੂਸ ਦੇ ਰਿਸ਼ਤੇ ਪ੍ਰਭਾਵਿਤ ਹੁੰਦੇ ਹਨ ਤਾਂ ਪਾਕਿਸਤਾਨ ਨੂੰ ਇਸ ਦਾ ਫ਼ਾਇਦਾ ਮਿਲ ਸਕਦਾ ਹੈ, ਜੋ ਭਾਰਤ ਲਈ ਨੁਕਸਾਨਦਾਇਕ ਹੋਵੇਗਾ। ਦਰਅਸਲ ਚੀਨ ਪਹਿਲਾਂ ਹੀ ਪਾਕਿਸਤਾਨ ਦੇ ਨਾਲ ਹੈ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਰੂਸ ਨਾਲ ਦੁਵੱਲੇ ਸਬੰਧਾਂ ਨੂੰ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਰੂਸ ਪਾਕਿਸਤਾਨ ਦੇ ਨੇੜੇ ਜਾਂਦਾ ਹੈ ਤਾਂ ਇਹ ਭਾਰਤ ਲਈ ਚੰਗਾ ਨਹੀਂ ਹੋਵੇਗਾ। ਭਾਰਤ ਦਾ ਰੂਸ ਨਾਲ ਵਪਾਰ ਵੀ ਅਰਬਾਂ 'ਚ ਹੈ।