ਪੜਚੋਲ ਕਰੋ
(Source: ECI/ABP News)
ਪਾਕਿਸਤਾਨ ਦੀ ਕੌਮੀ ਅਸੈਂਬਲੀ 'ਚ ਇਮਰਾਨ ਖ਼ਾਨ ਦਾ ਮੋਦੀ ਨੂੰ ਪੈਗ਼ਾਮ
![ਪਾਕਿਸਤਾਨ ਦੀ ਕੌਮੀ ਅਸੈਂਬਲੀ 'ਚ ਇਮਰਾਨ ਖ਼ਾਨ ਦਾ ਮੋਦੀ ਨੂੰ ਪੈਗ਼ਾਮ imran khan again offer to resume talks to india ਪਾਕਿਸਤਾਨ ਦੀ ਕੌਮੀ ਅਸੈਂਬਲੀ 'ਚ ਇਮਰਾਨ ਖ਼ਾਨ ਦਾ ਮੋਦੀ ਨੂੰ ਪੈਗ਼ਾਮ](https://static.abplive.com/wp-content/uploads/sites/5/2019/02/28172125/Imran-khan-in-pakistan-assembly-2.jpg?impolicy=abp_cdn&imwidth=1200&height=675)
ਇਸਲਾਮਾਬਾਦ: ਬੀਤੇ ਕੱਲ੍ਹ ਪਾਕਿਸਤਾਨੀ ਖੇਤਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿ ਭਲਕੇ ਰਿਹਾਅ ਕਰਨ ਜਾ ਰਿਹਾ ਹੈ। ਇਹ ਐਲਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮੀ ਅਸੈਂਬਲੀ ਵਿੱਚ ਕੀਤਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਵੱਲੋਂ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ
ਭਾਰਤ ਵੱਲੋਂ ਪਾਕਿਸਤਾਨ ਸਥਿਤ ਦਹਿਸ਼ਤੀ ਟਿਕਾਣਿਆਂ 'ਤੇ ਕੀਤੀ ਹਵਾਈ ਕਾਰਵਾਈ ਮਗਰੋਂ ਸ਼ੁੱਕਰਵਾਰ ਨੂੰ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਿਆ ਸੀ। ਇਸ ਵਿਸ਼ੇਸ਼ ਸੈਸ਼ਨ ਦੌਰਾਨ ਪਾਕਿ ਪ੍ਰਧਾਨ ਮੰਤਰੀ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦਾ ਐਲਾਨ ਕਰਨ ਦੇ ਨਾਲ-ਨਾਲ ਭਾਰਤ ਖ਼ਿਲਾਫ਼ ਕਈ ਸ਼ਬਦੀ ਹਮਲੇ ਕੀਤੇ। ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਬੁੱਧਵਾਰ ਰਾਤ ਨੂੰ ਉਨ੍ਹਾਂ ਨੂੰ ਭਾਰਤ ਵੱਲੋਂ ਮਿਜ਼ਾਈਲ ਹਮਲੇ ਦਾ ਡਰ ਸੀ।
ਸਬੰਧਤ ਖ਼ਬਰ- ਭਾਰਤ-ਪਾਕਿ 'ਜੰਗ' 'ਤੇ ਸਿੱਧੂ ਨੇ ਸੰਭਾਲਿਆ ਮੋਰਚਾ
ਇਮਰਾਨ ਨੇ ਆਪਣੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਜੇ ਭਾਰਤ ਨੇ ਹੁਣ ਵੀ ਹਮਲਾ ਕੀਤਾ ਤਾਂ ਅਸੀਂ ਜਵਾਬ ਦਿਆਂਗੇ। ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਣੂ ਹਥਿਆਰਾਂ ਦੇ ਸਿਰ 'ਤੇ ਬਲੈਕਮੇਲ ਨਹੀਂ ਕਰਦੇ ਤੇ ਜੰਗ ਬਾਰੇ ਕੋਈ ਵੀ ਨਾ ਸੋਚੇ, ਜੰਗ ਸਭ ਨੂੰ ਬਰਬਾਦ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਬੁੱਧਵਾਰ ਸ਼ਾਮ ਨੂੰ ਮੋਦੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲਬਾਤ ਨਾ ਹੋਈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਹੋਰ ਜ਼ਿਆਦਾ ਸਥਿਤੀ ਨਾ ਖ਼ਰਾਬ ਕਰੇ, ਮੈਂ ਮੋਦੀ ਨੂੰ ਪੈਗ਼ਾਮ ਦਿੰਦਾ ਹਾਂ, ਆਓ ਗੱਲਬਾਤ ਕਰੀਏ।
ਜ਼ਰੂਰ ਪੜ੍ਹੋ- ਟਰੰਪ ਨੇ ਸੁਣਾਈ ਖੁਸ਼ਖਬਰੀ! ਭਾਰਤ-ਪਾਕਿ ਲੜਾਈ ਖ਼ਤਮ ਹੋਣ ਦਾ ਐਲਾਨ, ਦੇਖੋ ਵੀਡੀਓ
ਪਾਕਿ ਪੀਐਮ ਨੇ ਕਿਹਾ ਕਿ ਪੁਲਵਾਮਾ ਹਮਲੇ 'ਤੇ ਸਾਨੂੰ ਭਾਰਤੀ ਡੋਜ਼ੀਅਰ ਮਿਲਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਸ਼ਮੀਰ ਮਸਲੇ 'ਤੇ ਗੱਲਬਾਤ ਬਹੁਤ ਜ਼ਰੂਰੀ ਹੈ, ਕਿਉਂਕਿ ਕਸ਼ਮੀਰ ਮਸਲੇ ਦੇ ਹੱਲ ਬਿਨਾਂ ਸਾਡੇ 'ਤੇ ਇਲਜ਼ਾਮ ਲੱਗਦੇ ਹੀ ਰਹਿਣਗੇ। ਇਮਰਾਨ ਨੇ ਕਿਹਾ ਕਿ ਅਸੀਂ ਸਿਰਫ਼ ਸ਼ਾਂਤੀ ਚਾਹੁੰਦੇ ਹਾਂ ਤੇ ਭਾਰਤ ਵੀ ਇਸ ਲਈ ਅੱਗੇ ਵਧੇ।
ਸਬੰਧਤ ਖ਼ਬਰ- ਹੁਣ ਦੇਸ਼ ਦੀਆਂ 21 ਸਿਆਸੀ ਪਾਰਟੀਆਂ ਦਾ ਮੋਦੀ 'ਤੇ 'ਸਰਜੀਕਲ ਸਟ੍ਰਾਈਕ'
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)