ਇਮਰਾਨ ਖ਼ਾਨ ਨੇ ਟਵਿਟਰ ਤੋਂ ਸਾਰਿਆਂ ਨੂੰ ਕੀਤਾ ਅਨਫੌਲੋ, ਸੋਸ਼ਲ ਮੀਡੀਆ 'ਤੇ ਬਣਿਆ ਮਜਾਕ
ਸੋਮਵਾਰ ਦੀ ਸ਼ਾਮ ਪਾਕਿਸਤਾਨ ਟਵਿਟਰ ਯੂਜ਼ਰ ਨੇ ਇਹ ਨੋਟਿਸ ਕੀਤਾ ਕਿ ਪੀਐਮ ਇਮਰਾਨ ਖਾਨ ਆਪਣੇ ਅਧਿਕਾਰਤ ਟਵਿਟਰ ਹੈਂਡਲ @ImranKhanPTI ਤੋਂ ਕਿਸੇ ਨੂੰ ਫੌਲੋ ਨਹੀਂ ਕਰ ਰਹੇ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੁਝ ਅਜਿਹਾ ਕੀਤਾ ਕਿ ਉਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਮਜਾਕ ਬਣ ਰਿਹਾ ਹੈ। ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਦਰਅਸਲ ਇਮਰਾਨ ਖਾਨ ਨੇ ਟਵਿਟਰ 'ਤੇ ਸਾਰਿਆਂ ਨੂੰ ਅਨਫੌਲੋ ਕਰ ਦਿੱਤਾ। ਇਸ 'ਚ ਉਨ੍ਹਾਂ ਦੀ ਪਹਿਲੀ ਪਤਨੀ ਜੇਮਿਨਾ ਗੋਲਡਸਮਿਥ ਵੀ ਸ਼ਾਮਲ ਹੈ। ਅਜਿਹੇ 'ਚ ਉਨ੍ਹਾਂ ਦਾ ਟਵਿਟਰ ਖੂਬ ਮਜਾਕ ਬਣ ਰਿਹਾ ਹੈ।
ਦ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਦੇ ਮੁਤਾਬਕ, ਸੋਮਵਾਰ ਦੀ ਸ਼ਾਮ ਪਾਕਿਸਤਾਨ ਟਵਿਟਰ ਯੂਜ਼ਰ ਨੇ ਇਹ ਨੋਟਿਸ ਕੀਤਾ ਕਿ ਪੀਐਮ ਇਮਰਾਨ ਖਾਨ ਆਪਣੇ ਅਧਿਕਾਰਤ ਟਵਿਟਰ ਹੈਂਡਲ @ImranKhanPTI ਤੋਂ ਕਿਸੇ ਨੂੰ ਫੌਲੋ ਨਹੀਂ ਕਰ ਰਹੇ।
ਟਵਿਟਰ 'ਤੇ ਲੋਕਾਂ ਨੇ ਇਹ ਨੋਟਿਸ ਕੀਤਾ ਕਿ ਉਨ੍ਹਾਂ ਫਿਲਮ ਪ੍ਰੋਡਿਊਸਰ ਤੇ ਆਪਣੀ ਪਤਨੀ ਜੇਮਿਨਾ ਗੋਲਡਸਮਿਥ ਨੂੰ ਵੀ ਅਨਫੌਲੋ ਕਰ ਦਿੱਤਾ ਹੈ। ਇਮਰਾਨ ਖ਼ਾਨ ਨੇ ਸਾਲ 2010 'ਚ ਟਵਿਟਰ 'ਤੇ ਆਪਣੀ ਪ੍ਰੋਫਾਇਲ ਬਣਾਈ ਸੀ ਤੇ ਉਦੋਂ ਲਗਾਤਾਰ ਆਪਣੀ ਪਹਿਲੀ ਪਤਨੀ ਜੇਮਿਨਾ ਗੋਲਡਸਮਿਥ ਨੂੰ ਤਲਾਕ ਲੈਣ ਤੇ ਫਿਰ ਤੋਂ ਵਿਆਹ ਕਰਾਉਣ ਤਕ ਫੌਲੋ ਕਰਦੇ ਰਹੇ।
ਕਿਸਾਨਾਂ ਤੇ ਕੇਂਦਰ ਵਿਚਾਲੇ ਫਸਿਆ ਪੇਚ, ਅੱਜ ਨਹੀਂ ਹੋਵੇਗੀ ਦੋਵਾਂ ਧਿਰਾਂ ਦੀ ਬੈਠਕ
ਹਾਲਾਂਕਿ ਹਰ ਕਿਸੇ ਨੂੰ ਅਨਫੌਲੋ ਕਰਨ ਤੇ ਇਮਰਾਨ ਖਾਨ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਪਰ ਲੋਕਾਂ ਨੇ ਦੇਖਿਆ ਕਿ ਉਨ੍ਹਾਂ ਆਪਣੀ ਪਹਿਲੀ ਪਤਨੀ ਤਕ ਨੂੰ ਅਨਫੌਲੋ ਕਰ ਦਿੱਤਾ ਹੈ। ਇਕ ਟਵਿਟਰ ਯੂਜ਼ਰ ਨੇ ਕਿਹਾ-ਭਾਈ ਇਮਰਾਨ ਖਾਨ ਅਨਫੌਲੋ ਜੇਮਿਨਾ ਖਾਨ? ਇਕ ਹੋਰ ਯੂਜ਼ਰ ਨੇ ਲਿਖਿਆ-ਬਾਕੀ ਸਭ ਤਾਂ ਠੀਕ ਹੈ ਪਰ ਖਾਨ ਸਾਹਿਬ ਨੇ ਜੇਮਿਨਾ ਨੂੰ ਵੀ ਅਨਫੌਲੋ ਕਰ ਦਿੱਤਾ।
ਕੈਪਟਨ ਦਾ ਦਾਅਵਾ: 'ਜੇ ਮੈਂ ਹੁੰਦਾ ਤਾਂ ਝੱਟ ਗਲਤੀ ਮੰਨਦਾ ਤੇ ਕਾਨੂੰਨ ਰੱਦ ਕਰਨ ਲਈ ਮਿੰਟ ਵੀ ਨਾ ਲਾਉਂਦਾ'ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ